ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਸੰਗੀਤਕਾਰ ਦਾ ਹੋਇਆ ਦਿਹਾਂਤ

Monday, Sep 22, 2025 - 12:55 PM (IST)

ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਸੰਗੀਤਕਾਰ ਦਾ ਹੋਇਆ ਦਿਹਾਂਤ

ਐਂਟਰਟੇਨਮੈਂਟ ਡੈਸਕ- ਪੰਜਾਬੀ ਸੰਗੀਤ ਜਗਤ ਤੋਂ ਦੁਖਦਾਈ ਖ਼ਬਰ ਆਈ ਹੈ। ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅਤੇ ਕੰਪੋਜ਼ਰ ਚਰਨਜੀਤ ਆਹੁਜਾ ਦਾ 74 ਸਾਲ ਦੀ ਉਮਰ 'ਚ ਮੋਹਾਲੀ ਸਥਿਤ ਆਪਣੇ ਘਰ ‘ਚ ਦਿਹਾਂਤ ਹੋ ਗਿਆ। ਉਹ ਕਾਫ਼ੀ ਸਮੇਂ ਤੋਂ ਗਲੇ ਦੇ ਕੈਂਸਰ ਨਾਲ ਜੂਝ ਰਹੇ ਸਨ ਅਤੇ ਚੰਡੀਗੜ੍ਹ ਦੇ PGI 'ਚ ਇਲਾਜ ਅਧੀਨ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮੋਹਾਲੀ ਦੇ ਬਲੋਂਗੀ ਸ਼ਮਸ਼ਾਨਘਾਟ 'ਚ 1 ਵਜੇ ਹੋਵੇਗਾ।

ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ

ਚਰਨਜੀਤ ਆਹੁਜਾ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਪਈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਤੋਂ ਲੈ ਕੇ ਕਲਾਕਾਰਾਂ ਅਤੇ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ X (ਪਹਿਲਾਂ ਟਵਿੱਟਰ) ‘ਤੇ ਲਿਖਿਆ: “ਚਰਨਜੀਤ ਆਹੁਜਾ ਦੇ ਜਾਣ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ। ਆਹੂਜਾ ਸਾਬ੍ਹ ਵਲੋਂ ਬਣਾਈਆਂ ਧੁਨਾਂ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਚ ਰਾਜ ਕਰਦੀਆਂ ਰਹਿਣਗੀਆਂ।” ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਵੀ ਆਪਣੇ ਭਾਵ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਦਿਲਜੀਤ ਦੀ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

PunjabKesari

ਆਹੂਜਾ ਦੇ ਤਿੰਨ ਪੁੱਤਰ ਹਨ। ਉਨ੍ਹਾਂ ਦਾ ਵੱਡਾ ਪੁੱਤਰ ਸਚਿਨ ਆਹੂਜਾ ਵੀ ਪੰਜਾਬੀ ਸੰਗੀਤ ਉਦਯੋਗ 'ਚ ਇਕ ਪ੍ਰਮੁੱਖ ਹਸਤੀ ਹੈ। ਚਰਨਜੀਤ ਆਹੁਜਾ ਨੂੰ ਪੰਜਾਬੀ ਸਿਨੇਮਾ ਦੇ ਸੰਗੀਤਕ ਦਿੱਗਜਾਂ ‘ਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਈ ਗਾਣਿਆਂ ਕੀ ਬਣੂ ਦੁਨੀਆਂ ਦਾ (Kee Banu Duniyan Da), ਗਭਰੂ ਪੰਜਾਬ ਦਾ (Gabhroo Punjab Da), ਦੁਸ਼ਮਨੀ ਜੱਟਾਂ ਦੀ (Dushmani Jattan Di), ਤੂਫ਼ਾਨ ਸਿੰਘ (Toofan Singh) ਵਰਗੀਆਂ ਫਿਲਮਾਂ ਲਈ ਆਈਕੋਨਿਕ ਗੀਤ ਕੰਪੋਜ਼ ਕੀਤੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News