ਫਲਿੱਪਕਾਰਟ ''ਤੇ ਸੇਲ ਲਈ ਉਪਲੱਬਧ ਹੋਇਆ Xolo Era 2X
Tuesday, Jan 10, 2017 - 12:55 PM (IST)

ਜਲੰਧਰ- ਹੈਂਡਸੈੱਟ ਨਿਰਮਾਤਾ ਕੰਪਨੀ Xolo ਨੇ ਪਿਛਲੇ ਮਹੀਨੇ ਭਾਰਤ ''ਚ ਆਪਣਾ ਬਜਟ ਸਮਾਰਟਫੋਨ ਲਾਂਚ ਕੀਤਾ ਹੈ। ਇੰਟੈਲ ਪ੍ਰੋਸੈਸਰ ਨਾਲ ਲੈਸ Era 2X ਸਮਾਰਟਫੋਨ ਹੁਣ ਫਲਿੱਪਕਾਰਟ ''ਤੇ ਉਪਲੱਬਧ ਹੋ ਗਿਆ ਹੈ। ਫਲਿੱਪਕਾਰਟ ''ਤੇ ਉਪਲੱਬਧ 2ਜੀ.ਬੀ. ਰੈਮ ਵਾਲੇ ਵੇਰੀਅੰਟ ਦੀ ਕੀਮਤ 6,666 ਰੁਪਏ ਅਤੇ 3ਜੀ.ਬੀ. ਰੈਮ ਵਾਲੇ ਵੇਰੀਅੰਟ ਦੀ ਕੀਮਤ 7,499 ਰੁਪਏ ਰੱਖੀ ਗਈ ਹੈ।
ਇਸ ਸਮਾਰਟਫੋਨ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5-ਇੰਚ ਦੀ (1280x720) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਐੱਚ.ਡੀ. ਡਿਸਪਲੇ ਮੌਜੂਦ ਹੈ। 1.25 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ MT6737 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ Mali-T720MP1 GPU ਦਿੱਤਾ ਗਿਆ ਹੈ ਜੋ ਗੇਮਜ਼ ਆਦਿ ਨੂੰ ਖੇਡਣ ''ਚ ਮਦਦ ਕਰੇਗਾ। ਇਸ ਵਿਚ 16ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ ਫੋਟੋਗ੍ਰਾਫੀ ਲਈ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਫੋਨ ''ਚ 2500mAh ਦੀ ਰਿਮੂਵੇਬਲ ਲੀ-ਪੋ ਬੈਟਰੀ ਲੱਗੀ ਹੈ।