Xiaomi ਦਾ ਸਮਾਰਟ ਟੀਵੀ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Tuesday, Sep 01, 2020 - 12:23 PM (IST)

Xiaomi ਦਾ ਸਮਾਰਟ ਟੀਵੀ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਗੈਜੇਟ ਡੈਸਕ– ਜੇਕਰ ਤੁਸੀਂ ਆਉਣ ਵਾਲੇ ਸਮੇਂ ’ਚ ਸ਼ਾਓਮੀ ਦਾ ਟੀਵੀ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਖ਼ਬਰ ਨੂੰ ਪੜ੍ਹਨ ਦੀ ਤੁਹਾਨੂੰ ਸਖ਼ਤ ਲੋੜ ਹੈ। ਸ਼ਾਓਮੀ ਕਥਿਤ ਤੌਰ ’ਤੇ ਆਪਣੀ ਟੀਵੀ ਰੇਂਜ ਦੀਆਂ ਕੀਮਤਾਂ ’ਚ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਐੱਲ.ਸੀ.ਡੀ. ਡਿਸਪਲੇਅ ਪੈਨ ਦੀ ਕੀਮਤ ’ਚ ਵਾਧਾ ਹੋਇਆ ਹੈ, ਜਿਸ ਕਾਰਨ ਟੀਵੀ ਨਿਰਮਾਣ ਕਾਸਟ ਕਾਫੀ ਪ੍ਰਭਾਵਿਤ ਹੋਵੇਗੀ। ਤਾਜ਼ਾ ਲੀਕ ਮੁਤਾਬਕ, ਟੀਵੀ ਦੀਆਂ ਕੀਮਤਾਂ ’ਚ CNY 100 ਤੋਂ CNY 300 (ਕਰੀਬ 1,100 ਤੋਂ 3,200 ਰੁਪਏ) ਤਕ ਦਾ ਵਾਧਾ ਹੋ ਸਕਦਾ ਹੈ। 

TechArc ਦੇ ਐਨਾਲਿਸਟ ਅਤੇ ਟਿਪਸਟਰ Faisal Kawoosa ਨੇ ਚੀਨੀ ਮਾਈਕ੍ਰੋ ਬਲਾਗਿੰਗ ਸਾਈਟ Weibo ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ਼ਾਓਮੀ ਟੀਵੀ ਮਾਡਲਾਂ ਦੀਆਂ ਕੀਮਤਾਂ ਵਧਣ ਵਾਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਹੋਰ ਟੀਵੀ ਕੰਪਨੀਆਂ ਵੀ ਆਪਣੇ ਟੀਵੀ ਦੀਆਂ ਕੀਮਤਾਂ ’ਚ ਲਗਾਤਾਰ ਵਧਾ ਸਕਦੀਆਂ ਹਨ ਜਿਸ ਦਾ ਪ੍ਰਮੁੱਖ ਕਾਰਨ ਐੱਲ.ਸੀ.ਡੀ. ਡਿਸਪਲੇਅ ਪੈਨਲ ਦੀ ਲਗਾਤਾਰ ਵਧਦੀ ਕੀਮਤ ਹੈ। ਹੁਣ ਤਿਉਹਾਰੀ ਸੀਜ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਟੀਵੀ ਦੀ ਮੰਗ ਵਧ ਗਈ ਹੈ। ਇਸੇ ਕਾਰਨ ਕੀਮਤ ਅਚਾਣਕ ਵਧ ਸਕਦੀ ਹੈ। ਮਾਰਕੀਟ ਰਿਸਰਚ ਫਰਮ TrendForce ਦੀ ਰਿਪੋਰਟ ’ਚ ਦੱਸਿਆ ਗਿਆ ਹੈਕਿ ਟੀਵੀ ਦੇ 55 ਇੰਚ ਪੈਨਲ ਅਤੇ 32 ਇੰਚ ਪੈਨਲ ਦੀ ਕੀਮਤ ’ਚ 10 ਫੀਸਦੀ ਦਾ ਵਾਧਾ ਹੋ ਸਕਦਾ ਹੈ। 


author

Rakesh

Content Editor

Related News