Xiaomi ਨੇ ਲਾਂਚ ਕੀਤਾ ਨਵਾਂ ਸਮਾਰਟ ਡਿਵਾਈਸ, ਜਾਣੋ ਖੂਬੀਆਂ

12/17/2019 10:42:44 AM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਨਵੇਂ ਸਮਾਰਟ ਡਿਵਾਈਸ XiaoAI ਟੱਚਸਕਰੀਨ ਸਪੀਕਰ ਪ੍ਰੋ 8 ਨੂੰ ਲਾਂਚ ਕੀਤਾ ਹੈ। ਇਹ ਹੋਮ ਡਿਵਾਈਸ ਬਾਜ਼ਾਰ ’ਚ ਗੂਗਲ ਨੈਸਟ ਹਬ ਅਤੇ ਐਮਾਜ਼ੋਨ ਈਕੋ ਸ਼ੋਅ 8 ਨੂੰ ਚੁਣੌਤੀ ਦੇਵੇਗਾ। XiaoAI ਟੱਚਸਕਰੀਨ ਸਪੀਕਰ ਪ੍ਰੋ 8 ’ਚ 8 ਇੰਚ ਦੀ ਸਕਰੀਨ ਹੈ। ਇਹ ਰਿਅਲਟਾਈਮ ਵੈਦਰ ਅਪਡੇਟ, ਮਲਟੀਮੀਡੀਆ ਸਟਰੀਮਿੰਗ ਅਤੇ ਵੀਡੀਓ ਕਾਲਿੰਗ ਫੀਚਰਜ਼ ਦੇ ਨਾਲ ਆਉਂਦਾ ਹੈ। ਇਹ ਸਮਾਰਟ ਡਿਸਪਲੇਅ ਯੂਜ਼ਰਜ਼ ਨੂੰ ਹੋਰ ਸਮਾਰਟ ਹੋਮ ਡਿਵਾਈਸ ਨੂੰ ਕੰਟਰੋਲ ਕਰਨ ਦੀ ਸੁਵਿਧਾ ਦੇਵੇਗੀ। ਇਹ ਸਬਵੂਫਰਜ਼ ਅਤੇ ਇਕ 50.8 ਐੱਮ.ਐੱਮ., 10 ਵਾਟ ਡਰਾਈਵਰ ਅਤੇ ਡੀ.ਟੀ.ਐੱਸ. ਆਡੀਓ ਟਿਊਨਿੰਗ ਦੇ ਨਾਲ ਆਉਂਦਾ ਹੈ। ਸ਼ਾਓਮੀ ਦੇ ਇਸ ਪ੍ਰੋਡਕਟ ’ਚ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ ਲਈ ਸੁਪੋਰਟ ਹੈ। 

ਕੀਮਤ
ਸ਼ਾਓਮੀ XiaoAI ਟੱਚਸਕਰੀਨ ਪ੍ਰੋ 8 ਦੀ ਕੀਮਤ 499 ਚੀਨੀ ਯੁਆਨ (ਕਰੀਬ 5,100 ਰੁਪਏ) ਹੈ। ਡਿਵਾਈਸ ਨੂੰ ਫਿਲਹਾਲ ਭਾਰਤ ’ਚ ਲਾਂਚ ਕਰਨ ਬਾਰੇ ’ਚ ਕੋਈ ਜਾਣਕਾਰੀ ਨਹੀਂ ਦਿੱਤੀ। 

ਫੀਚਰਜ਼
XiaoAI ਟੱਚਸਕਰੀਨ ਸਪੀਕਰ ਪ੍ਰੋ 8 ’ਚ 8 ਇੰਚ ਦੀ ਮਲਟੀਟੱਚ ਸਕਰੀਨ ਹੈ। ਰੈਜ਼ੋਲਿਊਸ਼ਨ 280x800 ਪਿਕਸਲ ਹੈ। ਇਸ ਵਿਚ ਵਾਇਸ ਰਿਕੋਗਨੀਸ਼ਨ ਤਕਨੀਕ ਦਿੱਤੀ ਗਈ ਹੈ। ਡਿਸਪਲੇਅ 50.8 ਐੱਮ.ਐੱਮ. 10 ਵਾਟ ਡਰਾਈਵਰ ਹੈ, 3 ਸਬਵੂਫਰਜ਼ ਦੇ ਨਾਲ। ਇਸ ਡਿਵਾਈਸ ’ਚ ਡਿਊਲ-ਬੈਂਡ ਵਾਈ-ਫਾਈ 802.11 ਏਸੀ ਅਤੇ ਬਲੂਟੁੱਥ 5 ਹੈ। ਇਹ ਪ੍ਰੋਡਕਟ ਐਂਡਰਾਇਡ 4.4 ਅਤੇ ਆਈ.ਓ.ਐੱਸ. 9.0 ਤੋਂ ਬਾਅਦ ਦੇ ਵਰਜ਼ਨ ਨੂੰ ਸੁਪੋਰਟ ਕਰਦਾ ਹੈ। ਵਾਲਿਊਮ ਕੰਟਰੋਲ ਕਰਨ ਲਈ ਅਲੱਗ ਤੋਂ ਬਟਨ ਦਿੱਤੇ ਗਏ ਹਨ। 

ਐਮਾਜ਼ੋਨ ਈਕੋ ਸ਼ੋਅ 8 ਜਾਂ ਗੂਗਲ ਨੈਸਟ ਹਬ ਦੀ ਤਰ੍ਹਾਂ ਸ਼ਾਓਮੀ ਦੇ ਇਸ ਡਿਵਾਈਸ ’ਚ ਕਈ ਓ.ਟੀ.ਟੀ. ਪਲੇਟਫਾਰਮ ਲਈ ਸੁਪੋਰਟ ਹੈ। ਇਸ ਵਿਚ ਬੱਚਿਆਂ ਲਈ ਖਾਸ ਬਣਿਆ ਕੰਟੈਂਟ ਹੈ। ਇਸ ਤੋਂ ਇਲਾਵਾ ਰਿਮਾਇੰਡਰ ਅਤੇ ਅਲਾਰਮ ਸੈੱਟ ਕਰਨ ਦੀ ਵੀ ਸੁਵਿਧਾ ਹੈ। ਯੂਜ਼ਰਜ਼ ਫਰੰਟ ਕੈਮਰੇ ਨੂੰ ਇਸਤੇਮਾਲ ਕਰ ਕੇ ਵੀਡੀਓ ਕਾਲ ਕਰ ਸਕਣਗੇ। ਡਿਵਾਈਸ ਦਾ ਇਸਤੇਮਾਲ ਡਿਜੀਟਲ ਫੋਟੋ ਫਰੇਮ ਦੇ ਤੌਰ ’ਤੇ ਹੋ ਸਕਦਾ ਹੈ। ਵਾਇਸ ਕਮਾਂਡ ਲਈ XiaoAI ਡਿਜੀਟਲ ਅਸਿਸਟੈਂਟ ਵੀ ਮੌਜੂਦ ਹੈ। ਇਸ ਡਿਵਾਈਸ ਨੂੰ ਹੋਰ ਸਮਾਰਟ ਡਿਵਾਈਸ ਨੂੰ ਕੰਟਰੋਲ ਹਬ ਦੇ ਤੌਰ ’ਤੇ ਇਸਤੇਮਾਲ ਕੀਤਾ ਜਾ ਸਕੇਗਾ। 


Related News