ਭਾਰਤ ਤੋਂ ਬਾਅਦ ਹੁਣ ਇਸ ਦੇਸ਼ ''ਚ ਲਾਂਚ ਹੋਵੇਗਾ Xiaomi Redmi Note 7 Pro
Saturday, Mar 02, 2019 - 12:42 AM (IST)

ਗੈਜੇਟ ਡੈਸਕ—ਚੀਨ ਦੀ ਕੰਪਨੀ ਸ਼ਾਓਮੀ (Xiaomi) ਨੇ 28 ਫਰਵਰੀ ਨੂੰ ਭਾਰਤ 'ਚ ਰੈੱਡਮੀ ਨੋਟ 7 ਪ੍ਰੋ ਲਾਂਚ ਕੀਤਾ ਹੈ। ਸ਼ਾਓਮੀ ਨੇ ਰੈੱਡਮੀ ਨੋਟ 7 ਪ੍ਰੋ ਨੂੰ ਦੁਨੀਆਭਰ 'ਚ ਸਭ ਤੋਂ ਪਹਿਲਾਂ ਭਾਰਤ 'ਚ ਲਾਂਚੀ ਕੀਤਾ ਹੈ। ਰੈੱਡਮੀ ਨੋਟ 7 ਪ੍ਰੋ 'ਚ 6.3 ਇੰਚ ਦੀ ਫੁੱਲ ਐੱਚ.ਡੀ.+ਡਿਸਪਲੇਅ, 48 ਮੈਗਾਪਿਕਸਲ ਦਾ Sony IMX586 ਸੈਂਸਰ, ਕੁਆਲਕਾਮ ਸਨੈਪਡਰੈਨਗ 675 ਪ੍ਰੋਸੈਸਰ ਵਰਗੇ ਫੀਚਰ ਹਨ। ਹੁਣ ਸ਼ਾਓਮੀ ਨੇ ਕਨਫਰਮ ਕੀਤਾ ਹੈ ਕਿ ਰੈੱਡਮੀ ਨੋਟ 7 ਪ੍ਰੋ ਨੂੰ 20 ਮਾਰਚ ਨੂੰ ਚੀਨ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਚੀਨ 'ਚ ਰੈੱਡਮੀ ਨੋਟ 7 ਪ੍ਰੋ ਸ਼ਾਓਮੀ ਫੈਂਸ ਲਈ ਕੁਝ ਸਰਪ੍ਰਾਈਜ਼ ਵੀ ਲਿਆਵੇਗਾ। ਇਹ ਨਵੇਂ ਕਲਰ ਵੇਰੀਐਂਟ ਜਾਂ ਅਪਗਰੇਡੇਡ ਕੈਮਰੇ ਨਾਲ ਲਾਂਚ ਹੋ ਸਕਦਾ ਹੈ। ਕੰਪਨੀ ਨੇ ਕਿਹਾ ਕਿ ਸਰਪ੍ਰਾਈਜ਼ ਦੀ ਪੁਸ਼ਟੀ ਕੇਵਲ ਲਾਂਚ ਵਾਲੇ ਦਿਨ ਹੋਵੇਗੀ।
ਭਾਰਤ 'ਚ Redmi Note 7 Pro ਦੀ ਕੀਮਤ
ਭਾਰਤ 'ਚ Redmi Note 7 Pro ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੈ। ਇਹ ਕੀਮਤ 4ਜੀ.ਬੀ. ਰੈ+64ਜੀ.ਬੀ. ਇੰਟਰਨਲ ਸਟੋਰੇਜ਼ ਦੀ ਹੈ। ਉੱਥੇ 6ਜੀ.ਬੀ.ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। ਇਸ ਸਮਾਰਟਫੋਨ ਦੇ ਬੈਕ ਅਤੇ ਫਰੰਟ ਦੋਵਾਂ 'ਚ ਕਾਰਨਿੰਗ ਗੋਰਿੱਲਾ ਗਲਾਸ 5 ਦਿੱਤਾ ਗਿਆ ਹੈ। ਰੈੱਡਮੀ ਨੋਟ 7 ਪ੍ਰੋ ਦੇ ਤਿੰਨ ਕਲਰ 'ਚ ਲਾਂਚ ਕੀਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ 2 ਦਿਨ ਤੱਕ ਚੱਲੇਗੀ। ਬੈਟਰੀ ਦਾ ਸਟੈਂਡਬਾਏ ਟਾਈਮ 14 ਦਿਨਾਂ ਦਾ ਹੈ। ਫਾਸਟ ਚਾਰਜਿੰਗ ਲਈ ਇਹ ਕੁਆਲਕਾਮ ਕਵਿੱਕ ਚਾਰਜ 4 ਨੂੰ ਸਪਾਰਟ ਕਰਦੀ ਹੈ।
ਰੈੱਡਮੀ ਨੋਟ 7 ਪ੍ਰੋ 'ਚ ਹੋਵੇਗਾ 48 ਮੈਗਾਪਿਕਸਲ ਦਾ ਕੈਮਰਾ
ਰੈੱਡਮੀ ਨੋਟ 7 ਪ੍ਰੋ ਸਮਾਰਟਫੋਨ ਦੇ ਬੈਕ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਭਾਵ ਇਸ ਸਮਾਰਟਫੋਨ ਦੇ ਪਿਛੇ 2 ਕੈਮਰੇ ਲੱਗੇ ਹੋਣਗੇ। ਪਹਿਲਾ ਕੈਮਰਾ 48 ਮੈਗਾਪਿਕਸਲ ਦਾ, ਜਦਕਿ ਦੂਜਾ ਕੈਮਰਾ 5 ਮੈਗਾਪਿਕਸਲ ਦਾ। ਫੋਨ 'ਚ Sony IMX 586 ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 13 ਮੈਗਾਪਿਕਸਲ ਦਾ AI ਕੈਮਰਾ ਹੋਵੇਗਾ। ਇਸ ਤੋਂ ਇਲਾਵਾ ਸਮਾਰਟਫੋਨ 'ਚ ਟਾਈਪ-ਸੀ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈਕ ਦਿੱਤਾ ਗਿਆ ਹੈ। ਫੋਨ 'ਚ Typc C Port ਬਲਾਸਟਰ ਵੀ ਦਿੱਤਾ ਗਿਆ ਹੈ। ਇਸ ਨਾਲ ਤੁਸੀਂ ਆਪਣੇ ਸਮਾਰਟਫੋਨ ਨੂੰ ਯੂਨੀਵਰਸਲ ਰਿਮੋਰਟ ਬਣਾ ਸਕਦੇ ਹੋ। ਇਹ ਸਮਾਰਟਫੋਨ AI ਫੇਸ ਅਨਲਾਕ ਨੂੰ ਵੀ ਸਪਾਰਟ ਕਰੇਗਾ।