ਸ਼ਾਓਮੀ ਲਿਆਏਗੀ 5G ਕਨੈਕਟੀਵਿਟੀ ਵਾਲਾ ਸਮਾਰਟਫੋਨ
Friday, Nov 29, 2019 - 11:25 AM (IST)

ਗੈਜੇਟ ਡੈਸਕ– ਸੈਮਸੰਗ ਅਤੇ ਹੁਵਾਵੇਈ ਵਰਗੀਆਂ ਕੰਪਨੀਆਂ ਵਲੋਂ 5ਜੀ ਸਮਾਰਟਫੋਨਜ਼ ਬਾਜ਼ਾਰ ਵਿਚ ਉਤਾਰਨ ਤੋਂ ਬਾਅਦ ਹੁਣ ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਸ਼ਾਓਮੀ ਆਉਣ ਵਾਲੇ ਦਿਨਾਂ ਵਿਚ 5ਜੀ ਤਕਨੀਕ 'ਤੇ ਆਧਾਰਤ ਰੈੱਡਮੀ k30 ਸਮਾਰਟਫੋਨ 10 ਦਸੰਬਰਨੂੰ ਲਾਂਚ ਕਰੇਗੀ।
66 ਵਾਟ ਦੀ ਫਾਸਟ ਚਾਰਜਿੰਗ ਤਕਨੀਕ
ਸ਼ਾਓਮੀ ਇਹ ਸਮਾਰਟਫੋਨ 66 ਵਾਟ ਦੇ ਫਾਸਟ ਚਾਰਜਿੰਗ ਫੀਚਰ ਨਾਲ ਲਿਆਉਣ ਵਾਲੀ ਹੈ। ਦੱਸ ਦੇਈਏ ਕਿ ਓਪੋ ਵਲੋਂ ਹੁਣੇ ਜਿਹੇ ਲਾਂਚ ਕੀਤੇ ਗਏ ਰੇਨੋ ਏਸ ਵਿਚ 65 ਵਾਟ ਦੀ SuperVooc ਫਾਸਟ ਚਾਰਜਿੰਗ ਤਕਨੀਕ ਸ਼ਾਮਲ ਕੀਤੀ ਗਈ ਹੈ। ਸ਼ਾਓਮੀ ਹੁਣ ਇਸ ਤੋਂ ਉੱਪਰ ਦੀ ਤਕਨੀਕ ਲਿਆਉਣ ਵਾਲੀ ਹੈ।
ਹੁਣ ਤਕ ਸਾਹਮਣੇ ਆਈ ਜਾਣਕਾਰੀ
ਸ਼ਾਓਮੀ ਇਨ੍ਹੀਂ ਦਿਨੀਂ ਡਿਵਾਈਸਿਜ਼ ਨੂੰ M2001J1E ਤੇ M2001J1C ਮਾਡਲ ਨੰਬਰ ਨਾਲ ਲਿਆ ਸਕਦੀ ਹੈ ਪਰ ਅਜੇ ਇਨ੍ਹਾਂ ਵਿਚੋਂ ਕਿਹੜਾ ਵੇਰੀਐਂਟ 5ਜੀ ਤਕਨੀਕ ਨੂੰ ਸੁਪੋਰਟ ਕਰੇਗਾ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ।
Mi ਨੋਟ 10 ਸੀਰੀਜ਼ ਨੂੰ ਬਣਾਇਆ ਜਾਵੇਗਾ ਹੋਰ ਵੀ ਬਿਹਤਰ
ਸ਼ਾਓਮੀ ਨੋਟ 10 ਸੀਰੀਜ਼ ਤਹਿਤ 5ਜੀ ਕਨੈਕਟੀਵਿਟੀ ਨਾਲ ਲੈਸ ਕੁਝ ਮਾਡਲਜ਼ ਅਗਲੇ ਸਾਲ ਪੇਸ਼ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਸੀਰੀਜ਼ ਵਿਚ100 ਵਾਟ ਸੁਪਰ ਚਾਰਜ ਟਰਬੋ ਫਾਸਟ ਚਾਰਜਿੰਗ ਤਕਨੀਕ ਨੂੰ ਸ਼ਾਮਲ ਕੀਤਾ ਜਾਵੇਗਾ। ਕੰਪਨੀ ਦਾ ਇਹ ਵੀ ਦਾਅਵਾ ਹੈ ਕਿ ਇਹ ਤਕਨੀਕ 4,000 ਐੱਮ. ਐੱਚ. ਦੀ ਬੈਟਰੀ ਸਿਰਫ 17 ਮਿੰਟਾਂ ਵਿਚ ਚਾਰਜ ਕਰ ਦੇਵੇਗੀ।