ਸ਼ਾਓਮੀ ਦੇ ਵਾਰਮ ਕੱਪ ਦੀ ਫਰਸਟ ਲੁੱਕ ਆਈ ਸਾਹਮਣੇ, ਜਾਣੋ ਖਾਸੀਅਤ

11/16/2019 9:17:43 PM

ਗੈਜੇਟ ਡੈਸਕ—ਚੀਨ ਦੀ ਦਿੱਗਜ ਟੈੱਕ ਕੰਪਨੀ ਸ਼ਾਓਮੀ ਯੂਜ਼ਰਸ ਲਈ ਇਕ ਨਵਾਂ ਅਤੇ ਕੰਮ ਦਾ ਪ੍ਰੋਡਕਟ ਲੈ ਕੇ ਆਈ ਹੈ। ਸ਼ਾਓਮੀ ਦਾ ਇਹ ਨਵਾਂ ਪ੍ਰੋਡਕਟ ਇਕ ਕੱਪ ਹੈ। ਇਹ ਕੋਈ ਆਮ ਕੱਪ ਨਹੀਂ ਹੈ ਬਲਕਿ ਇਹ ਕਾਫੀ ਅਡਵਾਂਸ ਵਾਇਰਲੈੱਸ ਚਾਰਜਿੰਗ ਤਕਨਾਲੋਜੀ ਨਾਲ ਆਉਂਦਾ ਹੈ। ਕੰਪਨੀ ਨੇ ਇਸ ਨੂੰ Warm Cup ਨਾਂ ਨਾਲ ਲਾਂਚ ਕੀਤਾ ਹੈ।

ਵਾਇਰਡ ਹੀਟਿੰਗ ਨਾਲ ਸੁਰੱਖਿਅਤ
ਇਸ ਵਾਰਮ ਕੱਪ ਦੀ ਖੂਬੀ ਹੈ ਕਿ ਇਹ ਲਗਾਤਾਰ  55°C ਦਾ ਟੈਂਪਰੇਚਰ ਬਣਾਏ ਰੱਖਦਾ ਹੈ। ਇਸ ਟੈਂਪਰੇਚਰ ਨੂੰ ਬਰਕਰਾਰ ਰੱਖਣ ਲਈ ਵਾਇਰਲੈੱਸ ਚਾਰਜਿੰਗ ਦਾ ਇਸਤੇਮਲ ਕਰਦਾ ਹੈ। ਯੂਜ਼ਰ ਨੂੰ ਆਪਣੀ ਚਾਹ ਜਾਂ ਕਾਫੀ ਨੂੰ ਗਰਮ ਰੱਖਣ ਲਈ ਇਸ ਨੂੰ ਸਿਰਫ ਵਾਇਰਲੈੱਸ ਚਾਰਜਿੰਗ ਪੈਡ ਦੇ ਉੱਤੇ ਰੱਖਣਾ ਹੈ। ਇਹ ਪਾਰੰਪਰਿਕ ਵਾਇਰਡ ਹੀਟਿੰਗ ਦੀ ਤਰੀਕੇ ਨਾਲ ਬਿਲਕੁਲ ਵੱਖ ਅਤੇ ਹਾਈ-ਟੈਕ ਹੈ। ਇਹ ਵਾਇਰਡ ਹੀਟਿੰਗ ਤੋਂ ਜ਼ਿਆਦਾ ਸੇਫ ਵੀ ਹੈ।

ਆਟੋਮੈਟਿਕ ਸਲੀਪ ਮੋਡ ਨਾਲ ਹੈ ਲੈੱਸ
ਇਹ ਸਾਡੇ ਘਰਾਂ 'ਚ ਮੌਜੂਦਾ ਇਕ ਸਿਰੇਮਿਕ ਕੱਪ ਦੀ ਤਰ੍ਹਾਂ ਹੀ ਲੱਗਦਾ ਹੈ। ਗੰਦਾ ਹੋਣ 'ਤੇ ਯੂਜ਼ਰ ਇਸ ਨੂੰ ਧੋ ਵੀ ਸਕਦੇ ਹਨ ਕਿਉਂਕਿ ਇਹ ਵਾਟਰਪਰੂਫ ਹੈ। ਵਾਰਮ ਕੱਪ ਦੇ ਹੀਟਿੰਗ ਫੀਚਰ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਨਾਲ ਕਿਸੇ ਯੂਜ਼ਰ ਨੂੰ ਕੋਈ ਖਤਰਾ ਨਹੀਂ ਹੈ। 4 ਘੰਟੇ ਤਕ ਇਸਤੇਮਾਲ ਨਾ ਹੋਣ 'ਤੇ ਇਹ ਆਪਣੇ ਆਪ ਗਰਮ ਹੋਣਾ ਬੰਦ ਕਰ ਦਿੰਦਾ ਅਤੇ ਸਲੀਪ ਮੋਡ 'ਚ ਚੱਲ ਜਾਂਦਾ ਹੈ।


ਸਮਾਰਟਫੋਨ 'ਚ ਵੀ ਕਰ ਸਕੋਗੇ ਚਾਰਜ
ਇਸ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਦੇ ਨਾਲ ਹੀ ਆਉਣ ਵਾਲੇ ਵਾਇਰਲੈੱਸ ਚਾਰਜਿੰਗ ਪੈਡ ਨੂੰ ਸਮਰਾਟਫੋਨ ਚਾਰਜ ਕਰ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸ਼ਰਤ ਇਹ ਹੈ ਕਿ ਤੁਹਾਡਾ ਸਮਾਰਟਫੋਨ ਵਾਇਰਲੈੱਸ ਚਾਰਜਿੰਗ ਸਪੋਰਟ ਫੀਚਰ ਵਾਲਾ ਹੋਣਾ ਚਾਹੀਦਾ। ਇਹ ਵਾਇਰਲੈੱਸ ਹੀਟਿੰਗ ਪੈਡ 10 ਵਾਟ ਦੀ ਪਾਵਰ ਰੇਟਿੰਗ ਨਾਲ ਆਉਂਦਾ ਹੈ।


Karan Kumar

Content Editor

Related News