ਸ਼ਾਓਮੀ ਲਿਆ ਰਹੀ Mi Watch Lite ਸਮਾਰਟਵਾਚ, ਲੀਕ ਹੋਏ ਫੀਚਰਜ਼
Wednesday, Oct 28, 2020 - 06:27 PM (IST)

ਗੈਜੇਟ ਡੈਸਕ– ਚੀਨ ਦੀ ਟੈਕਨਾਲੋਜੀ ਕੰਪਨੀ ਸ਼ਾਓਮੀ ਜਲਦ ਹੀ ਇਕ ਨਵੀਂ ਸਮਾਰਟਵਾਚ Mi Watch Lite ਲਿਆਉਣ ਦੀ ਤਿਆਰੀ ’ਚ ਹੈ। ਇਸ ਸਮਾਰਟਵਾਚ ਨੂੰ ਹਾਲ ਹੀ ’ਚ ਫੇਡਰਲ ਕਮਿਊਨੀਕੇਸ਼ਨ ਕਮਿਸ਼ਨ (FCC) ਤੋਂ ਮਨਜ਼ੂਰੀ ਮਿਲੀ ਹੈ। ਨਾਲ ਹੀ ਇਸ ਦੇ ਕੁਝ ਫੀਚਰਜ਼ ਵੀ ਸਾਹਮਣੇ ਆ ਗਏ ਹਨ। ਤਾਂ ਆਓ ਜਾਣਦੇ ਹਾਂ ਕੀ ਹੋ ਸਕਦੇ ਹਨ ਇਸ ਸਮਾਰਟਵਾਚ ਦੇ ਖ਼ਾਸ ਫੀਚਰਜ਼।
FCC ਦਸਤਾਵੇਜ਼ਾਂ ’ਚ ਮੀ ਵਾਚ ਲਾਈਟ ਦੇ ਰਿਟੇਲ ਪੈਕੇਜ ਦੀਆਂ ਤਸਵੀਰਾਂ ਵੀ ਹਨ। ਪੈਕੇਜ ਦੇ ਫਰੰਟ ਸਾਈਡ ’ਚ ਸਮਾਰਟਵਾਚ ਦੀ ਤਸਵੀਰ ਨੂੰ ਸਾਫ ਵੇਖਿਆ ਜਾ ਸਕਦਾ ਹੈ,ਉਥੇ ਹੀ ਬੈਕ ਸਾਈਡ ’ਚ ਇਸ ਦੇ ਸਾਰੇ ਫੀਚਰਜ਼ ਲਿਖੇ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 1.4 ਇੰਚ ਦੀ ਰੰਗੀਨ ਟੱਚਸਕਰੀਨ ਡਿਸਪਲੇਅ ਮਿਲੇਗੀ। ਡਿਸਪਲੇਅ ਸਕਵਾਇਰ ਸ਼ੇਪ ਵਾਲਾ ਹੈ, ਜਿਸ ਵਿਚ ਆਟੋ-ਬ੍ਰਾਈਟਨੈੱਸ ਦਾ ਵੀ ਫੀਚਰ ਦਿੱਤਾ ਗਿਆ ਹੈ।
ਇਹ ਹੋਵੇਗੀ ਇਸ ਦੀ ਖ਼ਾਸੀਅਤ
Mi Watch Lite ’ਚ 230mAh ਦੀ ਬੈਟਰੀ ਮਿਲ ਸਕਦੀ ਹੈ, ਜੋ 5 ਵਾਟ ਚਾਰਜਿੰਗ ਸੁਪੋਰਟ ਕਰੇਗੀ। ਇਸ ਵਿਚ ਢੇਰ ਸਾਰੇ ਫਿਟਨੈੱਸ ਮੋਡ ਮਿਲਣਗੇ, ਨਾਲ ਹੀ ਸਮਾਰਟਵਾਚ ਸਵਿਮਿੰਗ ਸਟ੍ਰੋਕ ਰਿਕੋਗਨੀਸ਼ਨ ਵੀ ਸੁਪੋਰਟ ਕਰੇਗੀ। ਇਸ ਤੋਂ ਇਲਾਵਾ ਇਸ ਵਿਚ ਬਿਲਟ-ਇਨ ਜੀ.ਪੀ.ਐੱਸ., ਬਲੂਟੂਥ 5.1 ਕੁਨੈਕਟੀਵਿਟੀ ਅਤੇ 24 ਘੰਟੇ ਹਾਰਟ ਰੇਟ ਟ੍ਰੈਕਿੰਗ ਦਾ ਫੀਚਰ ਮਿਲ ਸਕਦਾ ਹੈ।
ਸ਼ਾਓਮੀ ਨੇ ਅਜੇ ਤਕ ਇਸ ਸਮਾਰਟਵਾਚ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਅਜਿਹਾ ਹੋ ਸਕਦਾ ਹੈ ਕਿ ਕੁਝ ਬਾਜ਼ਾਰਾਂ ’ਚ ਇਸ ਨੂੰ ਰੈੱਡਮੀ ਵਾਚ ਦੀ ਬ੍ਰਾਂਡਿੰਗ ਨਾਲ ਵੇਚਿਆ ਜਾਵੇ। ਦੱਸ ਦੇਈਏ ਕਿ ਰੈੱਡਮੀ ਨਵੰਬਰ ਜਾਂ ਦਸੰਬਰ ’ਚ ਆਪਣੇ ਘਰੇਲੂ ਬਾਜ਼ਾਰ ’ਚ ਰੈੱਡਮੀ ਨੋਟ ਫੋਨਾਂ ਦੀ ਲਾਂਚਿੰਗ ਦਾ ਇਕ ਈਵੈਂਟ ਕਰਨ ਜਾ ਰਹੀ ਹੈ। ਇਸੇ ਦੌਰਾਨ ਸਮਾਰਟਵਾਚ ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ।