ਸ਼ਾਓਮੀ ਦੇ 3 ਨਵੇਂ ਸਮਾਰਟ ਟੀਵੀ ਲਾਂਚ, 4K ਰੈਜ਼ੋਲਿਊਸ਼ਨ ਨਾਲ ਮਿਲੇਗਾ 120Hz ਦਾ ਰਿਫ੍ਰੈਸ਼ ਰੇਟ
Tuesday, Jul 19, 2022 - 12:41 PM (IST)
ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ 2022 TV ES Pro ਸੀਰੀਜ਼ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਇਕੱਠੇ 3 4K LED TV ਲਾਂਚ ਕੀਤੇ ਹਨ। ਸ਼ਾਓਮੀ ਦੇ ਇਨ੍ਹਾਂ ਟੀਵੀ ਨੂੰ 55-ਇੰਚ, 65 ਇੰਚ ਅਤੇ 75 ਇੰਚ ਸਾਈਜ਼ ’ਚ ਲਾਂਚ ਕੀਤਾ ਗਿਆ ਹੈ। ਸ਼ਾਓਮੀ ਨੇ ਸਾਰੇ ਟੀਵੀਆਂ ਨੂੰ ਚੀਨ ’ਚ ਲਾਂਚ ਕੀਤਾ ਹੈ ਅਤੇ ਭਾਰਤ ’ਚ ਲਾਂਚਿੰਗ ਦੀ ਫਿਲਹਾਲ ਕੋਈ ਖਬਰ ਨਹੀਂ ਹੈ। ਇਨ੍ਹਾਂ ਟੀਵੀਆਂ ਦੇ ਨਾਲ 4ਕੇ ਰੈਜ਼ੋਲਿਊਸ਼ਨ ਮਿਲੇਗਾ। ਇਸ ਤੋਂ ਇਲਾਵਾ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲੇਗੀ।
Xiaomi TV ES Pro 55-ਇੰਚ, 65-ਇੰਚ, 75 ਇੰਚ ਦੀ ਕੀਮਤ
Xiaomi TV ES Pro 55-ਇੰਚ ਦੀ ਕੀਮਤ 3,599 ਚੀਨੀ ਯੁਆਨ (ਕਰੀਬ 42,500 ਰੁਪਏ) ਹੈ, ਉੱਥੇ ਹੀ Xiaomi TV ES Pro 65-ਇੰਚ ਦੀ ਕੀਮਤ 4,599 ਚੀਨੀ ਯੁਆਨ (ਕਰੀਬ 54,300 ਰੁਪਏ) ਅਤੇ Xiaomi TV ES Pro 75-ਇੰਚ ਦੀ ਕੀਮਤ 7,499 ਯੁਆਨ (ਕਰੀਬ 88,500 ਰੁਪਏ) ਹੈ।
Xiaomi TV ES Pro ਸੀਰੀਜ਼ ਦੀਆਂ ਖੂਬੀਆਂ
Xiaomi TV ES Pro ਸੀਰੀਜ਼ ਦੇ ਇਨ੍ਹਾਂ ਤਿੰਨਾਂ ਟੀਵੀਆਂ ਦੇ ਨਾਲ 4ਕੇ (3840x2160 ਪਿਕਸਲ) ਰੈਜ਼ੋਲਿਊਸ਼ਨ ਮਿਲੇਗਾ। ਇਸ ਤੋਂ ਇਲਾਵਾ ਡਿਸਪਲੇਅ ਦੇ ਨਾਲ ਐੱਲ.ਈ.ਡੀ. ਬੈਕਲਾਈਟਿੰਗ ਵੀ ਮਿਲੇਗੀ ਅਤੇ 178 ਡਿਗਰੀ ਦਾ ਵਿਊਇੰਗ ਐਂਗਲ ਮਿਲੇਗਾ। ਸ਼ਾਓਮੀ ਦੇ ਇਨ੍ਹਾਂ ਸਾਰੇ ਟੀਵੀਆਂ ’ਚ ਮੀਡੀਆਟੈੱਕ 9617 ਪ੍ਰੋਸੈਸਰ ਮਿਲੇਗਾ ਜੋ ਕਿ ਇਕ ਕਵਾਡ-ਕੋਰ ਪ੍ਰੋਸੈਸਰ ਹੈ। ਇਸ ਦੇ ਨਾਲ ARM Cortex-A73 CPU ਵੀ ਮਿਲੇਗਾ। ਗ੍ਰਾਫਿਕਸ ਲਈ ਟੀਵੀ ’ਚ ARM Mali-G52 MC1 ਹੈ।
ਸ਼ਾਓਮੀ ਦੇ ਇਨ੍ਹਾਂ ਟੀਵੀਆਂ ’ਚ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਸਟੋਰੇਜ ਮਿਲੇਗੀ। ਟੀਵੀ ਦੇ ਨਾਲ ਵੌਇਸ ਕੰਟਰੋਲ ਲਈ ਮਾਈਕ੍ਰੋਫੋਨ ਵੀ ਦਿੱਤਾ ਗਿਆ ਹੈ। ਸਾਰੇ ਟੀਵੀਆਂ ਨਾਲ ਬੇਜ਼ਲਲੈੱਸ ਡਿਜ਼ਾਈਨ ਮਿਲੇਗਾ ਅਤੇ ਡਿਸਪਲੇਅ ਦੀ ਬ੍ਰਾਈਟਨੈੱਸ 700 ਨਿਟਸ ਹੋਵੇਗੀ।
ਟੀਵੀ ਦੇ ਨਾਲ HDR10, Dolby Vision, MEMC, ALLM ਅਤੇ AMD's FreeSync ਪ੍ਰੀਮੀਅਮ ਦਾ ਸਪੋਰਟ ਮਿਲੇਗਾ। ਟੀਵੀ ਦੇ ਨਾਲ 25 ਵਾਟ ਦਾ ਸਪੀਕਰ ਮਿਲੇਗਾ ਜਿਸ ਦੇ ਨਾਲ ਡਾਲਬੀ ਐਟਮੋਸ ਦਾ ਵੀ ਸਪੋਰਟ ਹੋਵੇਗਾ। ਸਾਰੇ ਟੀਵੀਆਂ ਨਾਲ ਐਂਡਰਾਇਡ 11 ਮਿਲੇਗਾ।