Xiaomi ਆਗਾਮੀ ਰੈੱਡਮੀ ਸਮਾਰਟਫੋਨਜ਼ ਨੂੰ ਨਵੇਂ ਫੀਚਰ ਨਾਲ ਕਰ ਸਕਦੀ ਹੈ ਪੇਸ਼

09/26/2017 7:29:50 PM

ਜਲੰਧਰ-ਅੱਜ ਸਾਰੇ ਸਮਾਰਟਫੋਨਜ਼ 'ਚ ਮੇਨਸਟਰੀਮ ਟਰੇਂਡ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ 18:9 ਰੇਸ਼ੀਓ ਵਾਲਾ ਡਿਸਪਲੇ ਹੈ। ਉੱਥੇ ਹੀ 18:5:9 ਰੇਸ਼ੀਓ ਵਾਲੇ ਟਰੇਂਡ ਡਿਸਪਲੇ ਨੂੰ LG G6 ਅਤੇ ਸੈਮਸੰਗ ਗੈਲੇਕਸੀ S8 'ਚ ਦੇਖਿਆ ਜਾ ਚੁੱਕਾ ਹੈ, ਜਿਸ ਤੋਂ ਬਾਅਦ ਇਸ ਟਰੇਂਡ ਨੂੰ ਦੂਜੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਆਪਣੇ ਫੋਨ 'ਚ ਵਰਤੋਂ ਕਰ ਰਹੀਆਂ ਹਨ। ਸੈਮਸੰਗ ਅਤੇ LG ਤੋਂ ਇਲਾਵਾ ਪਿਛਲੇ ਕੁਝ ਮਹੀਨੇ ਤੋਂ ਚੀਨ ਦੀ ਕੰਪਨੀਆਂ ਅਜਿਹਾ ਹੀ ਡਿਸਪਲੇਅ ਨਾਲ ਸਮਾਰਟਫੋਨ ਲਾਂਚ ਕਰ ਰਹੀਆਂ ਹਨ ਜਿਸ 'ਚ ਵੀਵੋ , ਮੇਜ਼ੂ , ਜਿਓਨੀ ਅਤੇ ਓਪੋ ਕੰਪਨੀਆਂ ਦੇ ਨਾਂ ਸ਼ਾਮਿਲ ਹਨ। ਮਾਈਕ੍ਰੋਮੈਕਸ ਨੇ Canvas Infinity ਸਮਾਰਟਫੋਨ 'ਚ 18:9 ਰੇਸ਼ੀਓ ਡਿਸਪਲੇਅ ਨਾਲ ਪੇਸ਼ ਕੀਤਾ ਸੀ, ਜਿਸ ਦੀ ਕੀਮਤ 9,999 ਰੁਪਏ ਹੈ। ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸ਼ਿਓਮੀ ਵੀ ਆਪਣੇ ਬਜਟ ਸਮਾਰਟਫੋਨ ਨੂੰ 18:9 ਰੇਸ਼ੀਓ ਦੇ ਡਿਸਪਲੇਅ ਨਾਲ ਲਾਂਚ ਕਰਨ ਦੀ ਯੋਜਨਾ ਬਣਾ ਰਹੀਂ ਹੈ।

ਰਿਪੋਰਟ ਅਨੁਸਾਰ ਸ਼ਿਓਮੀ ਆਪਣੇ ਰੈੱਡਮੀ ਸਮਾਰਟਫੋਨ 'ਚ 18:9 ਡਿਸਪਲੇਅ ਦੀ ਵਰਤੋਂ ਕਰ ਸਕਦੀ ਹੈ। ਸ਼ਿਓਮੀ ਨੇ ਹਾਲ 'ਚ Mi Mix 2 ਸਮਾਰਟਫੋਨ ਨੂੰ ਬੇਜ਼ਲ ਲੈੱਸ ਡਿਸਪਲੇਅ ਨਾਲ ਲਾਂਚ ਕੀਤਾ ਸੀ। JDI ਇਸ ਸਮਾਰਟਫੋਨ ਲਈ ਫੁੱਲ ਸਕਰੀਨ ਡਿਸਪਲੇਅ ਬਣਾਏਗਾ, ਪਰ ਬਾਅਦ 'ਚ ਇਹ ਦੱਸਿਆ ਗਿਆ ਹੈ ਕਿ ਕੁਝ ਪੈਨਲ Tianma ਦੇ ਹੋਣਗੇ। ਮਸ਼ਹੂਰ ਮਾਹਿਰ Pan Jiutangਨੇ ਦਾਅਵਾ ਕੀਤਾ ਹੈ ਕਿ Mi Mix  2 ਸਮਾਰਟਫੋਨ 'ਚ  Tianma ਦੀ ਨਾ ਵਰਤੋਂ ਹੋਈ ਹੈ ਅਤੇ ਨਾ ਹੀ ਕੀਤੀ ਜਾਵੇਗੀ।

ਇਸ 'ਚ ਘਰੇਲੂ ਸਕਰੀਨ ਮੇਕਰ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ 18:9 ਪੈਨਲ ਬਣਾ ਰਿਹਾ ਹੈ ਅਤੇ ਇਹ ਆਗਾਮੀ ਰੈੱਡਮੀ ਸਮਾਰਟਫੋਨ 'ਚ ਵਰਤੋਂ ਕੀਤਾ ਜਾ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ 18:9 ਡਿਸਪਲੇਅ ਦੀ ਵਰਤੋਂ ਰੈੱਡਮੀ ਨੋਟ 5 ਅਤੇ ਰੈੱਡਮੀ ਨੋਟ 6 ਸਮਾਰਟਫੋਨ 'ਚ ਕੀਤਾ ਜਾ ਸਕਦਾ ਹੈ।
ਹਾਲ 'ਚ ਹੀ Redmi 5 Plus ਸਮਾਰਟਫੋਨ ਦਾ ਰਿਟੇਂਲ ਬਾਕਸ ਦੀ ਇਮੇਜ ਸਾਹਮਣੇ ਆਈ ਹੈ , ਜਿਸ 'ਚ Redmi 5 Plus ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਕੋਈ ਵੀ ਹੋਰ ਜਾਣਕਾਰੀ ਉਪਲੱਬਧ ਨਹੀ ਹੈ। ਇਸ ਦੇ ਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ Redmi 5 Plus  ਸਮਾਰਟਫੋਨ 'ਚ 5 ਇੰਚ ਦਾ ਡਿਸਪਲੇਅ ਹੋ ਸਕਦਾ ਹੈ ਇਸ ਦੇ ਨਾਲ ਹੀ ਕੰਪਨੀ Redmi 5 ਅਤੇ Redmi 5 Plus  ਨੂੰ ਵੀ ਲਾਂਚ ਕਰ ਸਕਦੀ ਹੈ ।


Related News