ਫਿਟਨੈੱਸ ਬੈਂਡ ਨਾਲ ਹੋਵੇਗਾ ਭੁਗਤਾਨ, ਸ਼ਾਓਮੀ ਲਿਆ ਰਹੀ Mi Band 5

06/06/2020 3:48:19 PM

ਗੈਜੇਟ ਡੈਸਕ– ਸ਼ਾਓਮੀ ਜਲਦੀ ਹੀ Mi Band 5 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਚੀਨ ’ਚ ਇਸ ਦੀ ਲਾਂਚਿੰਗ 11 ਜੂਨ ਨੂੰ ਹੋ ਸਕਦੀ ਹੈ। ਇਕ ਰਿਪੋਰਟ ’ਚ ਇਸ ਫਿਟਨੈੱਸ ਬੈਂਡ ਦੇ ਫੀਚਰਜ਼ ਦਾ ਖੁਲਾਸਾ ਹੋਇਆ ਹੈ। ਟੈੱਕ ਵੈੱਬਸਾਈਟ TizenHelp ਦੀ ਮੰਨੀਏ ਤਾਂ ਪੰਜਵੀਂ ਪੀੜ੍ਹੀ ਦੇ ਮੀ ਬੈਂਡ ਨੂੰ ਕੰਪਨੀ ਪਹਿਲਾਂ ਨਾਲੋਂ ਜ਼ਿਆਦਾ ਆਧੁਨਿਕ ਬਣਾਉਣ ਜਾ ਰਹੀ ਹੈ। ਇਸ ਵਿਚ ਗਲੋਬਲ ਐੱਨ.ਐੱਫ.ਸੀ., ਕਸਟਮ ਡੀ.ਐੱਨ.ਡੀ. ਅਤੇ ਸਟਰੈੱਸ ਤੇ ਬ੍ਰੀਦ ਮੈਨੇਜਮੈਂਟ ਮੋਡ ਹੋਵੇਗਾ। 

ਇੰਝ ਕੰਮ ਕਰੇਗਾ NFC ਫੀਚਰ
ਐੱਨ.ਐੱਫ.ਸੀ. ਫੀਚਰ ਰਾਹੀਂ ਤੁਸੀਂ ਬੈਂਡ ਨਾਲ ਹੀ ਜਨਤਕ ਟ੍ਰਾਂਸਪੋਰਟ, ਸ਼ਾਪਿੰਗ ਸੈਂਟਰਾਂ, ਸੁਪਰਮਾਰਕੀਟ ਅਤੇ ਗੈਸ ਸਟੇਸ਼ਨ ਵਰਗੀਆਂ ਥਾਵਾਂ ’ਤੇ ਭੁਗਤਾਨ ਕਰ ਸਕੋਗੇ। ਇਸ ਲਈ ਤੁਹਾਨੂੰ ਮੀ ਫਿਟ ਐਪ ਨੂੰ ਮਾਸਟਰਕਾਰਡ ਨਾਲ ਕੁਨੈਕਟ ਕਰਨਾ ਹੋਵੇਗਾ। ਅਵੈਂਜਰ ਫੈਨਜ਼ ਲਈ ਇਸ ਵਾਰ ਸ਼ਾਓਮੀ ਨੇ ਨਵਾਂ ਅਵੈਂਜਰ ਵਾਂਚ ਫੇਸ ਜੋੜਿਆ ਹੈ। ਹੋ ਸਕਦਾ ਹੈ ਬੈਂਡ ਨੂੰ ਮਿਲਣ ਵਾਲੀ ਅਪਡੇਟ ਨਾਲ ਯੂਜ਼ਰਜ਼ ਕੁਝ ਨਵੇਂ ਵਾਚ ਫੇਸ ਵੀ ਡਾਊਨਲੋਡ ਕਰ ਸਕਣ। 

ਨਵਾਂ ਕਸਟਮ DND ਫੀਚਰ
ਫੋਨ ਆਉਣ ’ਤੇ ਬੈਂਡ ਤੁਹਾਨੂੰ ਨੋਟੀਫਿਕੇਸ਼ਨ ਦਿੰਦਾ ਹੈ। ਤੁਸੀਂ ਇਸ ਨਾਲ ਕਾਲ ਕੱਟ ਸਕੋਗੇ, ਹਾਲਾਂਕਿ ਫੋਨ ਰਿਸੀਵ ਕਰਨ ਦਾ ਆਪਸ਼ਨ ਇਸ ਵਿਚ ਨਹੀਂ ਮਿਲਦਾ। ਉਥੇ ਹੀ ਇਸ ਵਿਚ ਮਿਲਣ ਵਾਲਾ ਨਵਾਂ ਕਸਟਮ ਡੀ.ਐੱਨ.ਡੀ. ਫੀਚਰ ਯੂਜ਼ਰਜ਼ ਨੂੰ 30 ਮਿੰਟ, 1 ਘੰਟਾ ਜਾਂ 2 ਘੰਟਿਆਂ ਦਾ ਸਮਾਂ ਤੈਅ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਨੋਟੀਫਿਕੇਸ਼ਨ ਨਹੀਂ ਮਿਲੇਗਾ ਤਾਂ ਜੋ ਉਹ ਡਿਸਟਰਬ ਨਾ ਹੋਣ। 

ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਮੁਤਾਬਕ, ਇਸ ਫਿਟਨੈੱਸ ਬੈਂਡ ’ਚ 1.2 ਇੰਚ ਦੀ ਕਲਰ ਟੱਚਸਕਰੀਨ ਡਿਸਪਲੇਅ ਮਿਲੇਗੀ। ਇਹ ਯੂਜ਼ਰਜ਼ ਦੇ ਤਣਾਅ ਅਤੇ ਸਾਹ ਨੂੰ ਵੀ ਟ੍ਰੈਕ ਕਰੇਗੀ। ਇਹ ਯੂਜ਼ਰਜ਼ ਨੂੰ ਤਣਾਅ ਦਾ ਪੱਧਰ ਦੱਸਦੇ ਹੋਏ ਉਨ੍ਹਾਂ ਨੂੰ ਸਾਹ ਲੈਣ ਦੀ ਸਲਾਹ ਦੇਵੇਗਾ। 


Rakesh

Content Editor

Related News