ਬੈਨ ਚੀਨੀ ਐਪਸ ਨੂੰ ਲੈ ਕੇ ਸ਼ਾਓਮੀ ਨੇ ਚੁੱਕਿਆ ਵੱਡਾ ਕਦਮ
Saturday, Aug 08, 2020 - 06:50 PM (IST)

ਗੈਜੇਟ ਡੈਸਕ—ਭਾਰਤ ਸਰਕਾਰ ਨੇ ਦੋ ਪੜਾਅ 'ਚ ਕਈ ਚੀਨੀ ਐਪਸ ਨੂੰ ਬੈਨ ਕੀਤਾ ਹੈ। ਬੈਨ ਕੀਤੇ ਗਏ ਐਪਸ 'ਚ ਚੀਨ ਦੀ ਫੋਨ ਕੰਪਨੀ ਸ਼ਾਓਮੀ ਦੇ ਐਪਸ ਵੀ ਸ਼ਾਮਲ ਹਨ। ਕੰਪਨੀ ਦਾ Mi Browser Pro ਤਾਂ ਪਿਛਲੇ ਹਫਤੇ ਹੀ ਬੈਨ ਕੀਤਾ ਗਿਆ ਹੈ। ਇਸ ਤੋਂ ਬਾਅਦ ਸ਼ਾਓਮੀ ਫੈਂਸ ਨੂੰ ਆਪਣੇ ਡਾਟਾ ਅਤੇ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਹੋਣ ਲੱਗੀ। ਅਜਿਹੇ 'ਚ ਸ਼ਾਓਮੀ ਨੇ ਐਲਾਨ ਕੀਤਾ ਹੈ ਕਿ ਕੰਪਨੀ ਨਵਾਂ MIUI ਵਰਜ਼ਨ ਲਿਆ ਰਹੀ ਹੈ, ਜਿਸ 'ਚ ਕੋਈ ਵੀ ਬੈਨ ਕੀਤਾ ਗਿਆ ਚੀਨੀ ਐਪ ਪ੍ਰੀ-ਇੰਸਟਾਲ ਨਹੀਂ ਮਿਲੇਗਾ। ਯੂਜ਼ਰਸ ਲਈ ਨਵਾਂ MIUI ਵਰਜ਼ਨ ਆਉਣ ਵਾਲੇ ਕੁਝ ਹਫਤਿਆਂ 'ਚ ਜਾਰੀ ਕਰ ਦਿੱਤਾ ਜਾਵੇਗਾ।
ਸ਼ਾਓਮੀ ਦਾ ਫੈਂਸ ਨੂੰ ਲੈਟਰ
ਸ਼ਾਓਮੀ ਨੇ ਬੈਨ ਚੀਨੀ ਐਪਸ ਦੇ ਸੰਬੰਧ 'ਚ ਆਪਣੇ ਫੈਂਸ ਨੂੰ ਇਕ ਲੈਟਰ ਲਿਖਿਆ ਹੈ। ਕੰਪਨੀ ਨੇ ਕਿਹਾ ਕਿ ਸ਼ਾਓਮੀ ਦੇ ਕਿਸੇ ਫੋਨ 'ਚ ਭਾਰਤ ਸਰਕਾਰ ਵੱਲੋਂ ਬਲਾਕ ਕੀਤੇ ਗਏ ਐਪਸ ਨਹੀਂ ਚੱਲ ਰਹੇ ਹਨ ਅਤੇ ਗਾਹਕਾਂ ਦਾ ਡਾਟਾ ਸੇਫ ਰੱਖਣਾ ਕੰਪਨੀ ਦੀ ਪਹਿਲ ਹੈ। ਕੰਪਨੀ ਨੇ ਪਿਛਲੇ 6 ਸਾਲ ਤੋਂ ਸਪੋਰਟ ਕਰਦੇ ਆ ਰਹੇ ਆਪਣੇ ਫੈਂਸ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਸ਼ਾਓਮੀ ਨੇ ਤਿੰਨ ਐਲਾਨ ਵੀ ਕੀਤੇ, ਜਿਨ੍ਹਾਂ 'ਚ ਨਵਾਂ MIUI ਵਰਜ਼ਨ ਵੀ ਸ਼ਾਮਲ ਸੀ।
ਦੂਜਾ ਐਲਾਨ Clean Master ਦੇ ਸੰਬੰਧ 'ਚ ਕੀਤਾ ਗਿਆ। ਸ਼ਾਓਮੀ ਆਪਣੇ ਸਮਰਾਟਫੋਨਸ 'ਚ MIUI ਕਲੀਨਰ ਐਪ ਦਿੰਦੀ ਹੈ। ਜ਼ਿਆਦਾਤਰ ਯੂਜ਼ਰਸ ਇਸ ਨੂੰ ਕਲੀਨਮਾਸਟਰ ਸਮਝ ਬੈਠਦੇ ਸਨ। ਇਸ ਲਈ ਸ਼ਾਓਮੀ ਨੇ ਕਿਹਾ ਕਿ MIUI ਦਾ ਆਪਣਾ ਕਲੀਨਰ ਐਪ ਹੈ ਅਤੇ ਅਸੀਂ ਭਾਰਤ ਸਰਕਾਰ ਵੱਲੋਂ ਬੈਨ ਕੀਤੇ ਗਏ ਕਲੀਨ ਮਾਸਟਰ ਐਪ ਦੀ ਵਰਤੋਂ ਨਹੀਂ ਕਰ ਰਹੇ ਹਨ।
ਸ਼ਾਓਮੀ ਵੱਲੋਂ ਕੀਤਾ ਗਿਆ ਤੀਸਰਾ ਐਲਾਨ ਇਹ ਸੀ ਕਿ ਭਾਰਤ ਸਰਕਾਰ ਵੱਲੋਂ ਤੈਅ ਸਾਰੇ ਡਾਟਾ ਅਤੇ ਪ੍ਰਾਈਵੇਸੀ ਤੇ ਸਕਿਓਰਟੀ ਨਿਯਮਾਂ ਦਾ ਪਾਲਣ ਲਗਾਤਾਰ ਕਰ ਰਹੇ ਹਨ। ਸ਼ਾਓਮੀ ਨੇ ਕਿਹਾ ਕਿ 2018 ਦੇ ਬਾਅਦ ਤੋਂ, ਭਾਰਤੀ ਯੂਜ਼ਰਸ ਦਾ 100 ਫੀਸਦੀ ਡਾਟਾ ਭਾਰਤ 'ਚ ਮੌਜੂਦ ਸਰਵਰਾਂ 'ਚ ਸਟੋਰ ਕੀਤਾ ਜਾਂਦਾ ਹੈ ਅਤੇ ਇਸ ਡਾਟਾ ਨੂੰ ਭਾਰਤ ਦੇ ਬਾਹਰ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ।