ਸ਼ਾਓਮੀ ਦਾ ਵੱਡਾ ਧਮਾਕਾ, ਵੇਚੇ 2 ਕਰੋੜ ਤੋਂ ਜ਼ਿਆਦਾ ਸਮਾਰਟ ਸਪੀਕਰਸ
Tuesday, May 19, 2020 - 08:16 PM (IST)

ਗੈਜੇਟ ਡੈਸਕ—ਸ਼ਾਓਮੀ ਦੇ ਸਪੀਕਰਸ ਨੂੰ ਦੁਨੀਆਭਰ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਹੁਣ ਕੰਪਨੀ ਇਕ ਨਵਾਂ ਸਪੀਕਰ ਲਿਆਉਣ ਜਾ ਰਹੀ ਹੈ। ਸ਼ਾਓਮੀ 21 ਮਈ ਨੂੰ ਚੀਨ 'ਚ ਸ਼ਾਓਮੀ ਅਸਿਸਟੈਂਟ ਨਾਲ ਨਵਾਂ ਸਪੀਕਰ ਲਾਂਚ ਕਰੇਗੀ। ਸ਼ਾਓਮੀ ਨੇ ਹਾਲ ਹੀ 'ਚ ਇਹ ਕਨਫਰਮ ਕੀਤਾ ਹੈ ਕਿ ਕੰਪਨੀ ਸ਼ਾਓਮੀ ਸਮਾਰਟ ਅਸਿਸਟੈਂਟ ਵਾਲੇ 22 ਮਿਲੀਅਨ ਤੋਂ ਜ਼ਿਆਦਾ ਸਪੀਕਰ ਸੇਲ ਕਰ ਚੁੱਕੀ ਹੈ। ਨਵੇਂ ਸਪੀਕਰ ਦੇ ਬਾਰੇ 'ਚ ਕੰਪਨੀ ਵੱਲੋਂ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹੁਣ ਆਫਿਸ਼ਲ ਲਾਂਚਿੰਗ ਸਿਰਫ 2 ਦਿਨ ਦੂਰ ਹੈ। ਅਜਿਹੇ 'ਚ ਫੈਂਸ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਕੰਪਨੀ ਨੇ ਹਾਲ ਹੀ 'ਚ ਰੈੱਡਮੀ ਕੇ30 ਨਾਲ ਰੈੱਡਮੀ ਸ਼ਾਓਮੀ ਸਪੀਕਰ ਪਲੇਅ ਲਾਂਚ ਕੀਤਾ ਸੀ। ਇਸ ਨੂੰ 79 ਯੁਆਨ ਭਾਵ ਲਗਭਗ 800 ਰੁਪਏ ਹੈ। ਇਸ ਨੂੰ ਵ੍ਹਾਈਟ, ਬਲੂ, ਗ੍ਰੀਨ ਅਤੇ ਪਿੰਕ ਕਲਰ 'ਚ ਲਾਂਚ ਕੀਤਾ ਗਿਆ ਹੈ । ਇਹ ਸਮਾਰਟ ਸਪੀਕਰ ਵੀ ਸ਼ਾਓਮੀ ਨਾਲ ਲੈਸ ਹੈ। ਇਹ ਸਪੀਕਰ ਸੈਲਫ ਡਿਵੈੱਲਪ ਵੁਆਇਸ ਪ੍ਰਿੰਟ ਨਾਲ ਆਉਂਦਾ ਹੈ।
ਗੱਲ ਕਰੀਏ ਰੈੱਡਮੀ ਕੇ30 ਦੀ ਤਾਂ ਕੰਪਨੀ ਨੇ ਹਾਲ ਹੀ 'ਚ ਇਸ ਫੋਨ ਦਾ ਰੇਸਿੰਗ ਐਡੀਸ਼ਨ ਲਾਂਚ ਕੀਤਾ ਸੀ। ਇਹ ਦੁਨੀਆ ਦਾ ਪਹਿਲਾ ਫੋਨ ਹੈ ਜੋ ਕੁਆਲਕਾਮ ਦੇ ਅਪਗ੍ਰੇਡੇਡ ਸਨੈਪਡਰੈਗਨ 765 ਚਿਪਸੈਟ ਨਾਲ ਆਉਂਦਾ ਹੈ। ਨਵੇਂ ਪ੍ਰੋਸੈਸਰ 'ਚ 5ਜੀ ਸਪੋਰਟ ਮਿਲਦਾ ਹੈ ਅਤੇ ਇਸ ਦੀ ਪਰਫਾਰਮੈਂਸ ਮੌਜੂਦਾ ਸਨੈਪਡਰੈਗਨ 765 ਅਤੇ 765ਜੀ ਤੋਂ ਬਿਹਤਰ ਹੋਵੇਗੀ। ਇਸ ਹੈਂਡਸੈੱਟ ਨੂੰ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਲਾਂਚ ਕੀਤਾ ਗਿਆ ਹੈ।
ਫੋਨ 'ਚ 64 ਮੈਗਾਪਿਕਸਲ ਸੋਨੀ IMX686 ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ, 5 ਮੈਗਾਪਿਕਸਲ ਮੈਕ੍ਰੋ ਅਤੇ 2 ਮੈਗਾਪਿਕਸਲ ਦਾ ਡੈਪਥ-ਆਫ-ਫੀਲਡ ਸੈਂਸਰ ਵਾਲਾ ਕਵਾਡ ਕੈਮਰਾ ਸੈਟਅਪ ਹੈ।