ਸ਼ਾਓਮੀ ਦਾ ਸਮਾਰਟ ਸਪੀਕਰ ਲਾਂਚ, ਸਾਰੇ ਸਮਾਰਟ ਡਿਵਾਈਸ ਨੂੰ ਆਵਾਜ਼ ਨਾਲ ਕਰਦਾ ਹੈ ਕੰਟਰੋਲ
Saturday, Jul 16, 2022 - 02:18 PM (IST)
ਗੈਜੇਟ ਡੈਸਕ- ਚੀਨੀ ਸਮਾਰਟਫਨ ਅਤੇ ਟੈੱਕ ਕੰਪਨੀ ਸ਼ਾਓਮੀ ਨੇ ਨਵੇਂ ਸਮਾਰਟ ਸਪੀਕਰ 'ਆਈ.ਆਰ. ਕੰਟਰੋਲ' ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਸਪੀਕਰ ਵੌਇਸ ਅਸਿਸਟੈਂਟ ਕਮਾਂਡਸ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਆਈ.ਆਰ. ਬਲਾਸਟਰ ਵਰਗੇ ਫੀਚਰਜ਼ ਮਿਲਦੇ ਹਨ। ਸ਼ਾਓਮੀ ਸਮਾਰਟ ਸਪੀਕਰ ਦੀ ਮਦਦ ਨਾਲ ਘਰ ਦੇ ਲਗਭਗ ਸਾਰੇ ਸਮਾਰਟ ਡਿਵਾਈਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਯੂਜ਼ਰ ਹੁਣ ਆਪਣੀ ਆਵਾਜ਼ ਨਾਲ ਹੀ ਘਰ ਦੇ ਸਾਰੇ ਸਮਾਰਟ ਡਿਵਾਈਸ ਨੂੰ ਕੰਟਰੋਲ ਕਰ ਸਕਣਗੇ। ਇਸ ਸਪੀਕਰ ’ਚ ਸਮਾਰਟ ਹੋਮ ਕੰਟਰੋਲ ਸੈਂਟਰਲ, ਬੈਲੇਂਸ ਸਾਊਂਡ ਫੀਲਡ, ਐੱਲ.ਈ.ਡੀ. ਕਲਾਕ ਡਿਸਪਲੇਅ ਵਰਗੇ ਫੀਚਰਜ਼ ਹਨ।
ਕੀਮਤ
ਸ਼ਾਓਮੀ ਵਲੋਂ ਆਉਣ ਵਾਲੇ ਇਸ ਸਮਾਰਟ ਸਪੀਕਰ ਨੂੰ 4,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਸ਼ਾਓਮੀ ਸਮਾਰਟ ਸਪੀਕਰ ਨੂੰ ਸ਼ਾਓਮੀ ਦੀ ਅਧਿਕਾਰਤ ਵੈੱਬਸਾਈਟ, ਐੱਮ.ਆਈ. ਸਹੋਮ, ਈ-ਕਾਮਰਸ ਵੈੱਬਸਾਈਟ ਫਲਿਪਕਾਰਟ ਅਤੇ ਰਿਟੇਲ ਸਟੋਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟ ਸਪੀਕਰ ਆਲ ਬਲੈਕ ਰੰਗ ’ਚ ਆਉਂਦਾ ਹੈ।
Xiaomi Smart Speaker (IR Control) ਦੀਆਂ ਖੂਬੀਆਂ
ਇਸ ਸਮਾਰਟ ਸਪੀਕਰ ’ਚ 1.5 ਇੰਚ ਦਾ ਮੋਨੋ ਸਪੀਕਰ ਅਤੇ ਬਿਲਟ ਇਨ ਸਮਾਰਟ ਵਾਇਰ ਅਸਿਸਟੈਂਟ (ਗੂਗਲ ਅਸਿਸਟੈਂਟ)ਅਤੇ ਦੋ ਮਾਈਕ ਦਿੱਤੇ ਗਏ ਹਨ। ਇਸ ਸਪੀਕਰ ਦੇ ਆਈ.ਆਰ. ਕੰਟਰੋਲ ਦੇ ਕ੍ਰੋਮਕਾਸਟ ਫਕੰਸ਼ਨ ਦਾ ਇਸਤੇਮਾਲ ਕਰਕੇ ਤੁਸੀਂ ਇਸ ਨੂੰ ਦੂਜੇ ਕੰਪੈਟਿਬਲ ਡਿਵਾਈਸ ਨਾਲ ਵੀ ਕੁਨੈਕਟ ਕਰ ਸਕਦੇ ਹੋ। ਇਸ ਸਪੀਕਰ ’ਚ ਇਕ ਐੱਲ.ਈ.ਡੀ. ਡਿਜੀਟਲ ਕਲਾਕ ਵੀ ਮਿਲਦੀ ਹੈ। ਇਸ ਸਪੀਕਰ ’ਚ ਚਾਰ ਫਿਜੀਕਲ ਬਟਨ ਵੀ ਮਿਲਦੇ ਹਨ, ਜਿਨ੍ਹਆੰ ਨਾਲ ਇਸਦੀ ਆਵਾਜ਼, ਮਿਊਜ਼ਿਕ ਅਤੇ ਮਾਈਕ੍ਰੋਫੋਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਸ ਸਪੀਕਰ ’ਚ ਬਲੂਟੁੱਥ 5.0 ਅਤੇ ਬਿਲਟ ਇਨ ਕ੍ਰੋਮਕਾਸਟ ਦਾ ਸਪੋਰਟ ਮਿਲਦਾ ਹੈ।