ਹੁਣ ਸਿਰਫ਼ 8 ਮਿੰਟਾਂ ’ਚ ਪੂਰਾ ਚਾਰਜ ਹੋ ਜਾਵੇਗਾ ਫੋਨ, ਇਹ ਕੰਪਨੀ ਲਿਆ ਰਹੀ ਨਵੀਂ ਚਾਰਜਿੰਗ ਤਕਨੀਕ

Monday, May 31, 2021 - 12:57 PM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਨਵੀਂ ਹਾਈਪਰ ਚਾਰਜ ਤਕਨੀਕ ਤੋਂ ਪਰਦਾ ਚੁੱਕਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਤਕਨੀਕ ਰਾਹੀਂ 4,000mAh ਦੀ ਬੈਟਰੀ ਵਾਲੇ ਸਮਾਰਟਫੋਨ ਨੂੰ ਸਿਰਫ਼ 8 ਮਿੰਟਾਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਨੇ ਟਵਿਟਰ ’ਤੇ ਇਕ ਵੀਡੀਓ ਵੀ ਪੋਸਟ ਕੀਤੀ ਹੈ ਜਿਸ ਵਿਚ ਤੁਸੀਂ ਇਕ ਡੈਮੋ ਰਾਹੀਂ ਇਸ ਹਾਈਪਰ ਚਾਰਜ ਸਿਸਟਮ ਨੂੰ ਕੰਮ ਕਰਦੇ ਹੋਏ ਵੇਖ ਸਕਦੇ ਹੋ। ਸ਼ਾਓਮੀ ਜਲਦ ਹੀ ਇਸ ਤਕਨੀਕ ਨੂੰ ਅਧਿਕਾਰਤ ਤੌਰ ’ਤੇ ਆਪਣੇ ਸਮਾਰਟਫੋਨਾਂ ’ਚ ਦੇਣਾ ਸ਼ੁਰੂ ਕਰ ਦੇਵੇਗੀ। 

ਇਹ ਵੀ ਪੜ੍ਹੋ– ਗੂਗਲ ਤੇ ਯੂਟਿਊਬ ਦੀਆਂ ਇਨ੍ਹਾਂ ਸੇਵਾਵਾਂ ਲਈ ਹੁਣ ਲੱਗੇਗਾ ਚਾਰਜ, 1 ਜੂਨ ਤੋਂ ਬਦਲਣਗੇ ਨਿਯਮ

 

ਇਹ ਵੀ ਪੜ੍ਹੋ– DSLR ਵਰਗੇ ਕੈਮਰਾ ਫੀਚਰ ਨਾਲ ਆ ਸਕਦੇ ਹਨ ਸਾਰੇ iPhone 13 ਮਾਡਲ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਾਓਮੀ ਨੇ 100 ਵਾਟ ਫਾਸਟ ਚਾਰਜਿੰਗ ਤਕਨੀਕ ਪੇਸ਼ ਕੀਤੀ ਸੀ। ਉਸ ਸਮੇਂ ਕੰਪਨੀ ਨੇ ਕਿਹਾ ਸੀ ਕਿ ਇਹ ਤਕਨੀਕ 4,000mAh ਦੀ ਬੈਟਰੀ ਵਾਲੇ ਡਿਵਾਈਸ ਨੂੰ 17 ਮਿੰਟਾਂ ’ਚ ਪੂਰਾ ਚਾਰਜ ਕਰ ਦੇਵੇਗੀ। 

PunjabKesari

ਇਹ ਵੀ ਪੜ੍ਹੋ– ਸਰਕਾਰ ਦੀ ਚਿਤਾਵਨੀ: ਸੋਸ਼ਲ ਮੀਡੀਆ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਵੈਕਸੀਨ ਸਰਟੀਫਿਕੇਟ

ਇਸ ਤੋਂ ਪਹਿਲਾਂ ਓਪੋ ਵੀ ਪੇਸ਼ ਕਰ ਚੁੱਕੀ ਹੈ ਅਜਿਹੀ ਤਕਨੀਕ
ਓਪੋ ਨੇ ਇਸ ਤੋਂ ਪਹਿਲਾਂ ਆਪਣੀ ਫਾਸਟ ਚਾਰਜਿੰਗ VOOC ਤਕਨੀਕ ਪੇਸ਼ ਕੀਤੀ ਸੀ। ਕੰਪਨੀ ਨੇ ਦਾਅਵਾ ਕੀਤਾ ਸੀ ਕਿ ਇਹ 125 ਵਾਟ ਫਾਸਟ ਚਾਰਜਿੰਗ ਤਕਨੀਕ 4,000mAh ਦੀ ਬੈਟਰੀ ਵਾਲੇ ਫੋਨ ਨੂੰ ਸਿਰਫ਼ 20 ਮਿੰਟਾਂ ’ਚ ਚਾਰਜ ਕਰਦੀ ਹੈ। ਹੁਣ ਸ਼ਾਓਮੀ ਨੇ ਫੋਨ ਨੂੰ 8 ਮਿੰਟਾਂ ’ਚ ਪੂਰਾ ਚਾਰਜ ਕਰਨ ਵਾਲੀ ਤਕਨੀਕ ਦਾ ਡੈਮੋ ਵਿਖਾਇਆ ਹੈ। 

ਇਹ ਵੀ ਪੜ੍ਹੋ– ਵੱਡੇ ਪਲਾਨ ਦੀ ਤਿਆਰੀ ’ਚ ਐਪਲ! ਬਦਲੇਗੀ AirPods ਦਾ ਡਿਜ਼ਾਇਨ, ਫਿਟਨੈੱਸ ਟ੍ਰੈਕਰ ਦੀ ਤਰ੍ਹਾਂ ਵੀ ਕਰੇਗਾ ਕੰਮ


Rakesh

Content Editor

Related News