Mi6 ਤੋਂ ਪਹਿਲਾਂ ਪੇਸ਼ ਹੋ ਸਕਦੈ Xiaomi ਦਾ ਇਹ ਸਮਾਰਟਫੋਨ, ਕੀਮਤ ਅਤੇ ਸਪੈਸੀਫਿਕੇਸ਼ਨ ਲੀਕ
Tuesday, Mar 14, 2017 - 12:50 PM (IST)

ਜਲੰਧਰ- ਚਾਈਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਆਪਣੇ ਸਮਾਰਟਫ਼ੋਨ Mi 6 ਤੋਂ ਪਹਿਲਾਂ ਹੀ ਆਪਣੇ ਸ਼ਿਓਮੀ Mi ਪ੍ਰੋ 2 ਸਮਾਰਟਫੋਨ ਦੀ ਘੋਸ਼ਣਾ ਕਰ ਸਕਦੀ ਹੈ। ਗਿਜ਼ਮੋਚਾਈਨਾ ਦੀ ਇਕ ਰਿਪੋਰਟ ਮੁਤਾਬਕ ਇਹ ਘੋਸ਼ਣਾ ਇਸ ਮਹੀਨੇ ਕੀਤੀ ਜਾ ਸਕਦੀ ਹੈ। ਹਾਲਾਂਕਿ ਸਭ ਤੋਂ ਪਹਿਲਾਂ ਇਹ ਸਮਾਰਟਫ਼ੋਨ ਚੀਨ ਦੇ ਬਜ਼ਾਰਾਂ ''ਚ ਦਸਤਕ ਦੇਣ ਵਾਲ ਹਨ । ਹਾਲਾਂਕਿ ਸ਼ਿਓਮੀ ਵਲੋਂ ਅਜਿਹੀ ਕੋਈ ਖਬਰ ਨਹੀਂ ਹੈ ਕਿ ਸ਼ਿਓਮੀ ਦਾ ਇਹ ਸਮਾਰਟਫੋਨ Mi ਪ੍ਰੋ 2 ਨੂੰ ਚੀਨ ਤੱਕ ਹੀ ਸੀਮਿਤ ਰੱਖਿਆ ਜਾਵੇਗਾ, ਹੋ ਸਕਦੈ ਕਿ ਇਹ ਸਮਾਰਟਫ਼ੋਨ ਚੀਨ ਦੇ ਬਾਹਰ ਵੀ ਦਸਤਕ ਸਕਦਾ ਹੈ।
ਸਾਹਮਣੇ ਆ ਚੁਕੀਆਂ ਖ਼ਬਰਾਂ ਮੁਤਾਬਕ ਹੈ ਕਿ ਸਮਾਰਟਫ਼ੋਨ ਬਰਸ਼ਮੇਟਲ ਫਿਨੀਸ਼ ਦੇ ਨਾਲ ਆਵੇਗਾ, ਨਾਲ ਹੀ ਇਸ ਨੂੰ ਡਿਊਲ-ਕੈਮਰੇ ਦੇ ਨਾਲ ਨਾਲ ਕੁੱਝ ਬਦਲੇ ਹੋਏ ਸਪੈਕਸ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ''ਚ ਇਕ ਨਵਾਂ ਸੈਂਸਰ ਹੋਣ ਦੀ ਉਮੀਦ ਹੈ ਜੋ ਇਕ 12-ਮੈਗਾਪਿਕਸਲ ਦਾ ਸੋਨੀ 9MX 362 ਸੈਸਰ ਹੋਵੇਗਾ। ਇਸ ਤੋਂ ਇਲਾਵਾ ਇਹ 1/2.55-ਇੰਚ ਦਾ ਸੈਂਸਰ 1.4ੱm ਪਿਕਸਲ ਦੇ ਨਾਲ ਫ਼ੋਨ ''ਚ ਮੌਜੂਦ ਹੋਵੇਗਾ, ਅਤੇ ਡਿਊਲ-ਪਿਕਸਲ ਆਟੋਫੋਕਸ ਵੀ ਹੋਣ ਵਾਲਾ ਹੈ। ਸਮਾਰਟਫ਼ੋਨ ਕਵਾਲਕਾਮ ਸਨੈਪਡਰੈਗਨ 660 ਪ੍ਰੋਸੈਸਰ ਨਾਲ ਆ ਸਕਦਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਸਮਾਰਟਫ਼ੋਨ ਲਈ ਮੀਡੀਆਟੈੱਕ ਹੈਲੀਓ P25 ਪ੍ਰੋਸੈਸਰ ''ਤੇ ਕੰਮ ਕਰ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਸਮਾਰਟਫ਼ੋਨ ''ਚ ਇਕ 4,500m1h ਸਮਰੱਥਾ ਵਾਲੀ ਬੈਟਰੀ ਅਤੇ ਦੋ ਰੈਮ ਵਰਜਨਜ਼ ''ਚ ਪੇਸ਼ ਕੀਤਾ ਜਾ ਸਕਦਾ ਹੈ। ਪਹਿਲਾਂ ਵਰਜ਼ਨ 672 ਰੈਮ ਅਤੇ 12872 ਸਟੋਰੇਜ਼ ਦਾ ਹੋ ਸਕਦਾ ਹੈ। ਇਸਦੀ ਕੀਮਤ ਦੀ ਚਰਚਾ ਕਰੀਏ ਤਾਂ ਇਹ 3NY 1,800 ਮਤਲਬ ਲਗਭਗ Rs.18,000 ਦੇ ਕਰੀਬ ਕਰੀਬ ਹੋ ਸਕਦੀ ਹੈ । ਜੇਕਰ ਗੱਲ ਕਰੀਏ 472 ਰੈਮ ਅਤੇ 6472 ਸਟੋਰੇਜ ਵਰਜ਼ਨ ਦੀ ਤਾਂ ਇਸ ਦੀ ਕੀਮਤ 3NY 1,600 ਮਤਲਬ ਲਗਭਗ Rs.16,000 ਦੇ ਕਰੀਬ ਕਰੀਬ ਹੋਣ ਵਾਲੀ ਹੈ।