ਸ਼ਾਓਮੀ ਰੈਡਮੀ ਨੋਟ 5 ਪ੍ਰੋ ਨੂੰ ਮਿਲੀ ਨਵੀਂ MIUI 10.2.1 ਅਪਡੇਟ
Friday, Jan 04, 2019 - 11:36 AM (IST)

ਗੈਜੇਟ ਡੈਸਕ- ਸ਼ਾਓਮੀ ਨੇ ਨੋਟ 5 ਪ੍ਰੋ ਲਈ ਨਵੀਂ MIUI 10 ਅਪਡੇਟ ਰੋਲ-ਆਉਟ ਕਰਨੀ ਸ਼ੁਰੂ ਕਰ ਦਿੱਤੀ ਹੈ। ਅਪਡੇਟ ਕੁਝ ਬਗਸ ਲਈ ਫਿਕਸ ਲਿਆਉਂਦੀ ਹੈ ਤੇ ਕਈ ਸੁਧਾਰ ਵੀ ਲੈ ਕੇ ਆਉਂਦੀ ਹੈ। ਅਪਡੇਟ 'ਚ ਕੈਮਰਾ 'ਚ ਆਉਣ ਵਾਲੀ ਸਮੱਸਿਆਵਾਂ ਨੂੰ ਵੀ ਠੀਕ ਕੀਤੀ ਗਈ ਹੈ। ਚੇਂਜ ਲਾਗ ਮੁਤਾਬਕ, ਇਹ ਰੈਡਮੀ ਨੋਟ 5 ਪ੍ਰੋ ਦੀ ਕੈਮਰਾ ਐਪ 'ਚ ਬਰਸਟ ਮੋਡ 'ਚ ਤਸਵੀਰਾਂ ਖਿੱਚਦੇ ਹੋਏ ਆਉਣ ਵਾਲੀ ਸਮੱਸਿਆ ਨੂੰ ਫਿਕਸ ਕਰਦੀ ਹੈ।
ਲੇਟੈਸਟ MIUI ਵਰਜਨ 10.2.1 ਸਮਾਰਟਫੋਨ ਦੇ ਫਾਇਲ ਐਕਸਪਲੋਰਰ 'ਚ ਆਉਣ ਵਾਲੀ ਕੁਝ ਸਮੱਸਿਆਵਾਂ ਨੂੰ ਵੀ ਫਿਕਸ ਕਰਦਾ ਹੈ। ਅਪਡੇਟ ਵੱਖ-ਵੱਖ ਬੈਚ 'ਚ ਰੋਲ-ਆਉਟ ਕੀਤੀ ਜਾ ਰਹੀ ਹੈ ਤੇ ਇਹ ਸਾਰੇ ਯੂਨਿਟਸ 'ਚ ਆਉਣ 'ਚ ਥੋੜ੍ਹਾ ਸਮਾਂ ਲਗਾ ਸਕਦਾ ਹੈ। ਜੇਕਰ ਤੁਹਾਨੂੰ ਅਜੇ ਤੱਕ ਇਸ ਅਪਡੇਟ ਦੀ ਨੋਟੀਫਿਕੇਸ਼ਨ ਨਹੀਂ ਮਿਲੀ ਹੈ, ਤਾਂ ਤੁਸੀਂ ਇਸ ਨੂੰ ਸੈਟਿੰਗਸ ਐਪ ਦੇ ਅੰਦਰ 'Software Update' ਆਪਸ਼ਨ 'ਚ ਜਾ ਕੇ ਇਸ ਨੂੰ ਆਪਣੇ ਆਪ ਵੀ ਚੈੱਕ ਕਰ ਸਕਦੇ ਹੋ। ਸ਼ਾਓਮੀ ਨੇ ਇਸ ਸਮਾਰਟਫੋਨ ਲਈ ਲੇਟੇਸਟ MIUI10 ਨੂੰ ਰੋਲ-ਆਉਟ ਕਰਨ 'ਚ ਥੋੜ੍ਹਾ ਸਮੇਂ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਅਪਡੇਟ ਵੀ ਐਂਡ੍ਰਾਇਡ ਓਰੀਓ 'ਤੇ ਬੇਸਡ ਹੈ ਤੇ ਕੰਪਨੀ ਨੇ ਫਿਲਹਾਲ ਸਮਾਰਟਫੋਨ ਨੂੰ ਐਂਡ੍ਰਾਇਡ 9 ਪਾਈ ਦੇਣ ਲਈ ਕੋਈ ਫਿਕਸ ਟਾਈਮਲਾਈਨ ਨਹੀਂ ਦਿੱਤੀ ਹੈ। ਸਮਾਰਟਫੋਨ ਨੂੰ ਐਂਡ੍ਰਾਇਡ 7 ਨੂਗਟ 'ਤੇ ਬੇਸਡ MIUI ਦੇ ਨਾਲ ਲਾਂਚ ਕੀਤਾ ਗਿਆ ਸੀ ਤੇ ਬਾਅਦ 'ਚ ਇਸ ਨੂੰ ਐਂਡ੍ਰਾਇਡ 8.1 ਓਰੀਓ 'ਤੇ ਬੇਸਡ MIUI 10 ਅਪਡੇਟ ਦੇ ਦਿੱਤੀ ਗਈ ਸੀ।
ਹਾਲ ਹੀ 'ਚ ਸਮਾਰਟਫੋਨ ਨੂੰ ਇਕ ਫੇਮਸ ਬੇਂਚਮਾਰਕਿੰਗ ਪਲੇਟਫਾਰਮ Geekbench 'ਤੇ ਐਂਡ੍ਰਾਇਡ 9 ਪਾਈ ਦੇ ਨਾਲ ਲਿਸਟਿਡ ਵੇਖਿਆ ਗਿਆ ਸੀ। ਇਸ ਦਾ ਮਤਲਬ ਹੈ ਕਿ ਕੰਪਨੀ ਜਲਦ ਹੀ ਇਸ ਸਮਾਰਟਫੋਨ ਲਈ ਐਂਡ੍ਰਾਇਡ 9 ਪਾਈ ਨੂੰ ਰੋਲ-ਆਉਟ ਕਰ ਸਕਦੀ ਹੈ।