ਸ਼ਿਓਮੀ Redmi Note 3 ਲਈ ਸਿੱਧੀ ਜਾਰੀ ਹੋਈ MIUI 9.2 ਅਪਡੇਟ
Tuesday, Jan 30, 2018 - 01:18 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਪਿਛਲੇ ਸਾਲ ਨਵੰਬਰ 'ਚ MIUI 9 ਗਲੋਬਲ ਰੋਮ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਕਈ ਡਿਵਾਈਸਿਜ਼ ਨੂੰ ਪਹਿਲਾਂ ਹੀ MIUI 9 ਅਪਡੇਟ ਦੇ ਬਾਅਦ MIUI 9.2 ਅਪਡੇਟ ਮਿਲ ਗਈ ਹੈ। ਉਥੇ ਹੀ, Redmi Note 3, Redmi 3S/Prime, Redmi 4A ਅਤੇ ਕੁੱਝ ਪੁਰਾਣੇ ਡਿਵਾਇਸ ਹਨ, ਜਿਨ੍ਹਾਂ ਨੂੰ MIUI 9 ਅਪਡੇਟ ਨਹੀਂ ਮਿਲੀ ਹੈ। ਪਰ ਹੁਣ ਕੰਪਨੀ ਨੇ Redmi Note 3 ਲਈ MIUI 9 ਅਪਡੇਟ ਦੇ ਬਦਲੇ ਸਿੱਧੀ MIUI 9.2 ਅਪਡੇਟ ਜਾਰੀ ਕਰ ਦਿੱਤੀ ਹੈ। ਇਹ ਫੋਨ ਮਾਰਸ਼ਮੈਲੋ 'ਤੇ ਅਧਾਰਿਤ ਹੈ।
ਮਿਣਲਗੇ ਇਹ ਫੀਚਰਸ
ਨਵੀ ਅਪਡੇਟ MIUI 9.2.4.0.MHOMIEK ਦੇ ਰੂਪ 'ਚ ਆਉਂਦਾ ਹੈ। ਇਸ ਦਾ ਸਾਇਜ਼ 290 ਐੱਮ. ਬੀ ਹੈ। ਸ਼ਿਓਮੀ Redmi Note 3 ਲਈ ਕੰਪਨੀ ਨੇ ਜਨਵਰੀ ਸਕਿਓਰਿਟੀ ਅਪਡੇਟ ਵੀ ਜਾਰੀ ਕਰ ਦਿੱਤੀ ਹੈ। ਦੱਸ ਦਿਓ ਕਿ ਕੰਪਨੀ ਨੇ ਕੁਝ ਯੂਜ਼ਰਸ ਲਈ Nightly ਅਪਡੇਟ ਜਾਰੀ ਕੀਤੀ ਹੈ। ਯੂਜ਼ਰਸ ਵਲੋਂ ਫਿਡਬੈਕ ਮਿਲਣ ਤੋਂ ਬਾਅਦ ਸਟੇਬਲ Nightly ਅਪਡੇਟ ਨੂੰ ਜਾਰੀ ਕੀਤਾ ਜਾਵੇਗਾ। ਇਹ ਅਪਡੇਟ ਇੰਟਰਐਕਟਿਵ ਅਤੇ ਫਰੈਸ਼ UI ਚੈਂਜ, ਨਿਊ ਗੈਲਰੀ ਐਪ, ਕੈਲੇਂਡਰ ਕਾਰਡ, ਐਪ ਵਾਲਟ, Mi ਵੀਡੀਓ ਐਪ ਜਿਹੇ ਫੀਚਰਸ ਦਿੱਤੇ ਗਏ ਹਨ।