ਸ਼ਓਮੀ ਦਾ ਗਾਹਕਾਂ ਨੂੰ ਝਟਕਾ, ਰੈੱਡਮੀ ਨੋਟ-10 ਦੀ ਕੀਮਤ 'ਚ ਕੀਤਾ ਵਾਧਾ

Tuesday, Aug 03, 2021 - 04:54 PM (IST)

ਸ਼ਓਮੀ ਦਾ ਗਾਹਕਾਂ ਨੂੰ ਝਟਕਾ, ਰੈੱਡਮੀ ਨੋਟ-10 ਦੀ ਕੀਮਤ 'ਚ ਕੀਤਾ ਵਾਧਾ

ਨਵੀਂ ਦਿੱਲੀ- ਸ਼ਓਮੀ ਨੇ ਇਸ ਸਾਲ ਰੈੱਡਮੀ ਨੋਟ-10 ਸੀਰੀਜ਼ ਦੇ ਫੋਨ ਲਾਂਚ ਕੀਤੇ ਹਨ। ਲਾਂਚ ਤੋਂ ਲੈ ਕੇ ਹੁਣ ਤੱਕ ਰੈੱਡਮੀ ਨੋਟ-10 ਸੀਰੀਜ਼ ਦੇ ਮਾਡਲਾਂ ਦੀ ਕੀਮਤ ਵਿਚ ਕਈ ਵਾਰ ਵਾਧਾ ਚੁੱਕਾ ਹੈ। ਅਪ੍ਰੈਲ ਵਿਚ ਕੰਪਨੀ ਨੇ ਰੈਡਮੀ ਨੋਟ-10 ਦੇ ਬੇਸ ਮਾਡਲ, ਜੂਨ ਵਿਚ ਰੈੱਡਮੀ ਨੋਟ-10 ਦੇ 6ਜੀਬੀ ਰੈਮ ਮਾਡਲ ਦੀ ਕੀਮਤ 500 ਰੁਪਏ ਵਧਾਈ ਸੀ।

ਇਸ ਤੋਂ ਇਲਾਵਾ ਰੈੱਡਮੀ ਨੋਟ-10 ਦੇ 4ਜੀਬੀ ਰੈਮ ਮਾਡਲ ਦੀ ਕੀਮਤ ਵੀ ਜੂਨ ਵਿਚ ਵਧਾਈ ਗਈ ਸੀ। ਹੁਣ ਇਕ ਵਾਰ ਰੈੱਡਮੀ ਨੋਟ-10 ਦੀ ਕੀਮਤ ਚੌਥੀ ਵਾਰ ਵਧਾ ਦਿੱਤੀ ਗਈ ਹੈ।

ਰਿਪੋਰਟਾਂ ਮੁਤਾਬਕ, ਸ਼ਓਮੀ ਨੇ ਰੈੱਡਮੀ ਨੋਟ-10 ਦੀ ਕੀਮਤ ਇਕ ਵਾਰ ਫਿਰ 500 ਰੁਪਏ ਵਧਾਈ ਦਿੱਤੀ ਹੈ। ਰੈਡਮੀ ਨੋਟ-10 ਦੀ ਕੀਮਤ ਵਿਚ ਵਾਧੇ ਤੋਂ ਇਲਾਵਾ ਰੈੱਡਮੀ ਨੋਟ-10ਟੀ 5ਜੀ ਦੀ ਕੀਮਤ ਵੀ ਇੰਨੀ ਹੀ ਵਧਾਈ ਗਈ ਹੈ। ਹੁਣ ਤੱਕ ਰੈੱਡਮੀ ਨੋਟ ਦਾ 4 ਜੀਬੀ ਰੈਮ ਮਾਡਲ 12,999 ਰੁਪਏ ਵਿਚ ਅਤੇ 6 ਜੀਬੀ ਰੈਮ ਵਾਲਾ 14,999 ਰੁਪਏ ਵਿਚ ਖਰੀਦਣ ਲਈ ਉਪਲਬਧ ਸੀ ਪਰ ਹੁਣ ਕੀਮਤ ਵਿਚ ਵਾਧੇ ਤੋਂ ਬਾਅਦ, ਇਸ ਦੇ 4 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵਾਲੇ ਫੋਨ ਦੀ ਕੀਮਤ 13,499 ਰੁਪਏ ਹੋ ਗਈ ਹੈ, ਜਦੋਂ ਕਿ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਦੀ ਕੀਮਤ 15,499 ਰੁਪਏ ਹੋ ਗਈ ਹੈ। ਫੋਨ ਨੂੰ ਨਵੀਂ ਕੀਮਤ ਦਨਾਲ ਸ਼ੀਓਮੀ ਦੀ ਵੈੱਬਸਾਈਟ ਅਤੇ ਐਮਾਜ਼ਾਨ ਇੰਡੀਆ 'ਤੇ ਲਿਸਟ ਕੀਤਾ ਗਿਆ ਹੈ।


author

Sanjeev

Content Editor

Related News