ਅੱਜ ਇਕ ਵਾਰ ਸੇਲ ਲਈ ਉਪਲੱਬਧ ਹੋਵੇਗਾ xiaomi redmi 4 ਸਮਾਰਟਫੋਨ
Tuesday, Jun 06, 2017 - 11:09 AM (IST)

ਜਲੰਧਰ- ਹਾਲ ਹੀ ''ਚ ਲਾਂਚ ਕੀਤੇ ਗਏ ਸ਼ਿਓਮੀ ਰੈਡਮੀ 4 (Xiaomi Redmi 4) (ਰੀਵਿਊ) ਨੂੰ ਖਰੀਦਣ ਦਾ ਮੰਗਲਵਾਰ ਨੂੰ ਫਿਰ ਇਕ ਮੌਕਾ ਹੈ। ਸ਼ਿਓਮੀ ਦਾ ਇਹ ਸਮਾਰਟਫੋਨ ਦੁਪਹਿਰ 12 ਵਜੇ ਵਿਕਰੀ ਲਈ ਉਪਲੱਬਧ ਹੋਵੇਗਾ। ਸ਼ਿਓਮੀ ਰੈਡਮੀ 4 ਦੀ ਵਿਕਰੀ ਐਮਾਜ਼ਨ ਇੰਡੀਆ ਅਤੇ ਮੀ ਡਾਟ ਕਾਮ ''ਤੇ ਹੋਵੇਗੀ। ਯਾਦ ਰਹੇ ਕਿ ਇਸ ਸਮਾਰਟਫੋਨ ਦੇ ਤਿੰਨ ਵੇਰਿਅੰਟ ਲਾਂਚ ਕੀਤੇ ਗਏ ਸਨ ਜਿਨ੍ਹਾਂ ਦੀ ਕੀਮਤ 6,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜ਼ਿਆਦਾ ਬਿਹਤਰ ਸਪੈਸੀਫਿਕੇਸ਼ਨ ਵਾਲੇ ਹੈਂਡਸੈੱਟ ਅਤੇ ਮਹਿੰਗੇ ਹਨ।