ਲਾਂਚ ਤੋਂ ਪਹਿਲਾਂ ਲੀਕ ਹੋਈਆਂ Xiaomi Redmi 4 ਦੀਆਂ ਤਸਵੀਰਾਂ

Thursday, Aug 04, 2016 - 03:38 PM (IST)

ਲਾਂਚ ਤੋਂ ਪਹਿਲਾਂ ਲੀਕ ਹੋਈਆਂ Xiaomi Redmi 4 ਦੀਆਂ ਤਸਵੀਰਾਂ

ਜਲੰਧਰ- ਚਾਈਨਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਰੈੱਡਮੀ 3 ਐੱਸ ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕੀਤਾ ਹੈ। ਇਸ ਦੇ ਇਕ ਦਿਨ ਬਾਅਦ ਹੀ ਇਸ ਹੈਂਡਸੈੱਟ ਦੇ ਕਥਿਤ ਅਪਗ੍ਰੇਡਿਡ ਵੇਰੀਅੰਟ ਰੈੱਡਮੀ 4 ਦੀਆਂ ਤਸਵੀਰਾਂ ਲੀਕ ਹੋਈਆਂ ਹਨ। ਲੀਕ ਹੋਈਆਂ ਤਸਵੀਰਾਂ ''ਚ ਸਮਰਾਟਫੋਨ ਦਾ ਹਰ ਹਿੱਸਾ ਨਜ਼ਰ ਆ ਰਿਹਾ ਹੈ। ਅਜਿਹੇ ''ਚ ਹੁਣ ਕਿਸੇ ਅੰਦਾਜ਼ੇ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ।

ਸ਼ਿਓਮੀ ਰੈੱਡਮੀ 4 ''ਚ ਗੋਲਾਕਾਰ ਕੈਮਰਾ ਲੈਂਜ਼ ਹੋਵੇਗਾ ਅਤੇ ਇਸ ਦੇ ਨਾਲ ਇਕ ਫਲੈਸ਼ ਅਤੇ ਹੇਠਾਂ ਇਕ ਫਿੰਗਰਪ੍ਰਿੰਟ ਸੈਂਸਰ ਹੋਵੇਗਾ। ਪਲੇਫੁਲਡ੍ਰਾਇਡ ਨੇ ਹੈਂਡਸੈੱਟ ਦੇ ਸਿਲਵਰ ਕਲਰ ਵੇਰੀਅੰਟ ਦੀਆਂ ਤਸਵੀਰਾਂ ਲੀਕ ਕੀਤੀਆਂ ਹਨ। ਇਹ ਫੁੱਲ ਮੈਲਟ ਬਾਡੀ ਵਾਲਾ ਫੋਨ ਹੈ ਜਿਸ ਦੇ ਕਿਨਾਰੇ ਘੁਮਾਓਦਾਰ ਹਨ। ਸਮਾਰਟਫੋਨ ''ਚ ਕਪੈਸੀਟਿਵ ਬਟਨ ਫਰੰਟ ''ਚ ਹਨ। ਹੇਠਲੇ ਹਿੱਸੇ ''ਚ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਹੈ, ਜਿਸ ਦੇ ਸੱਜੇ ਅਤੇ ਖੱਬੇ ਪਾਸੇ ਸਪੀਕਰ ਗ੍ਰਿੱਲ ਮੌਜੂਦ ਹਨ। ਵਾਲਿਊਮ ਅਤੇ ਵਾਪਰ ਬਟਨ ਹੈਂਡਸੈੱਟ ਦੇ ਸੱਜੇ ਕਿਨਾਰੇ ''ਤੇ ਮੌਜੂਦ ਹਨ। 

ਤਸਵੀਰਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰੈੱਡਮੀ 4 ''ਚ ਮੀਡੀਆਟੈੱਕ ਹੀਲਿਓ ਐਕਸ20 ਪ੍ਰੋਸੈਸਰ, 2ਜੀ.ਬੀ. ਰੈਮ ਅਤੇ 32 ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ। ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਮੀ.ਯੂ.ਆਈ. 8 ''ਤੇ ਚੱਲੇਗੀ। ਫਿਲਹਾਲ, ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ''ਚ ਇਸ ਹੈਂਡਸੈੱਟ ਬਾਰੇ ਹੋਰ ਜਾਣਕਾਰੀਆਂ ਸਾਹਮਣੇ ਆਉਣਗੀਆਂ। ਰੈੱਡਮੀ 4 ਨੂੰ ਸਤੰਬਰ ਮਹੀਨੇ ਲਾਂਚ ਕੀਤੇ ਜਾਣ ਦੀ ਉਮੀਦ ਹੈ।

 

Related News