ਸ਼ਾਓਮੀ ਨੇ ਲਾਂਚ ਕੀਤਾ ਸਮਾਰਟ ਡਸਟਬਿਨ, ਬਿਨਾਂ ਟੱਚ ਕੀਤੇ ਕਰਦਾ ਹੈ ਕੰਮ
Wednesday, Sep 02, 2020 - 12:39 PM (IST)
ਗੈਜੇਟ ਡੈਸਕ– ਸ਼ਾਓਮੀ Youpin ਨੇ Quange GA1 Sorting Garbage Bin ਲਾਂਚ ਕਰ ਦਿੱਤਾ ਹੈ। ਇਹ ਇਕ ਸਮਾਰਟ ਗਾਰਬੇਜ ਬਿਨ ਹੈ, ਜਿਸ ਨੂੰ ਕੰਪਨੀ ਨੇ ਕਿਫਾਇਤੀ ਕੀਮਤ ’ਤੇ ਲਾਂਚ ਕੀਤਾ ਹੈ। Quange GA1 Sorting Garbage Bin ਦੀ ਕੀਮਤ 99 ਯੁਆਨ (ਕਰੀਬ 1050 ਰੁਪਏ) ਰੱਖੀ ਗਈ ਹੈ। ਇਹ ਕੀਮਤ ਸੀਮਿਤ ਸਮੇਂ ਲਈ ਹੈ ਅਤੇ ਇਸ ਦੇ ਨਾਲ ਕੰਪਨੀ 90 ਗਾਰਬੇਜ ਬੈਗ ਹਰ ਖ਼ਰੀਦ ਨਾਲ ਮੁਫ਼ਤ ਦੇ ਰਹੀ ਹੈ। Quange GA1 Sorting Garbage Bin ਅੰਦਰੋਂ ਦੋ ਰੰਗਾਂ ’ਚ ਆਉਂਦਾ ਹੈ ਜੋ ਵੱਖ-ਵੱਖ ਸਟੋਰੇਜ ਲਈ ਹੈ। ਯਾਨੀ ਇਹ ਦੋ ਰੰਗ ਦੇ ਸਪਲਿਟ ਡਿਜ਼ਾਇਨ ਨਾਲ ਆਉਂਦਾ ਹੈ। Quange GA1 Sorting Garbage Bin ਸਮਾਰਟ ਸੈਂਸਿੰਗ, ਲਾਂਗ ਸਟੈਂਡ ਬਾਈ, ਡਿਜੀਟਲ ਡਿਸਪਲੇਅ ਟੱਚ ਸਕਰੀਨ ਅਤੇ ਹੋਰ ਫੀਚਰਜ਼ ਨਾਲ ਲੈਸ ਹੈ।
ਇਸ ਸਮਾਰਟ ਗਾਰਬੇਜ ਬਿਨ ਦੀ ਵਰਤੋਂ ਕਈ ਕੰਮਾਂ ’ਚ ਕੀਤੀ ਜਾ ਸਕਦੀ ਹੈ। ਯੂਜ਼ਰਸ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਬਿਨ ’ਚ ਭਰ ਸਕਦੇ ਹਨ, ਇਸ ਵਿਚ ਦੋ ਪਾਰਟ ਬਣੇ ਹੋਏ ਹਨ। ਇਸ ਤੋਂ ਇਲਾਵਾ ਅੰਦਰ ਦੇ ਬਿਨ ਨੂੰ ਕੱਢ ਕੇ ਯੂਜ਼ਰਸਇਸ ਨੂੰ ਵੱਖ-ਵੱਖ ਵੀ ਇਸਤੇਮਾਲ ਕਰ ਸਕਦੇ ਹਨ। ਇਸ ਬਿਨ ’ਚ ਯੂਜ਼ਰਸ ਨੂੰ ਨਾਨ ਕਾਨਟੈਕਟ ਇੰਫਰਾਰੈੱਡ ਸੈਂਸਰ ਤਕਨੀਕ ਮਿਲਦੀ ਹੈ ਜੋ 15 ਡਿਗਰੀ ਟਿਲਟ ਮੈਨ ਮਸ਼ੀਨ ਸੈਂਸਰ ਏਰੀਆ ਪ੍ਰੋਵਾਈਡ ਕਰਵਾਉਂਦੀ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਨੂੰ ਤੇਜ਼ ਰਿਸਪਾਂਸ ਮਿਲਦਾ ਹੈ। ਇਹ ਬਿਨ ਸਿਰਫ 0.3 ਸਕਿੰਟਾਂ ’ਚ ਖੁਲ੍ਹਦਾ ਹੈ।
ਜੇਕਰ ਯੂਜ਼ਰਸ ਡਸਟਬਿਨ ਤੋਂ 20 ਸੈਂਟੀਮੀਟਰ ਦੀ ਦੂਰੀ ਤੋਂ ਆਪਣੇ ਹੱਥ ਮੋੜਦੇ ਹਨ ਜਾਂ ਫਿਰ ਆਪਣੇ ਗੋਡੇ ਮੋੜਦੇ ਹਨ ਤਾਂ ਇਹ ਆਪਣੇ ਆਪ ਖੁਲ੍ਹ ਜਾਂਦਾ ਹੈ। ਇਸ ਦੇ ਨਾਲ ਹੀ ਇਹ ਨੂੰ ਲੰਬੇ ਸਮੇਂ ਤਕ ਲਈ ਵੀ ਖੋਲ੍ਹਿਆਜਾ ਸਕਦਾ ਹੈ, ਜਿਸ ਦਾ ਇਸਤੇਮਾਲ ਸਫਾਈ ਅਤੇ ਖਾਣਾ ਪਕਾਉਂਦੇ ਸਮੇਂ ਕੂੜੇ ਨੂੰ ਇਸ ਵਿਚ ਵਾਰ-ਵਾਰ ਪਾਉਣ ਲਈ ਕੀਤਾ ਜਾ ਸਕਦਾ ਹੈ।
ਬੈਟਰੀ ਦੀ ਗੱਲ ਕਰੀਏ ਤਾਂ ਇਸ ਡਸਟਬਿਨ ’ਚ 3 AA ਬੈਟਰੀਆਂ ਲੱਗਣਗੀਆਂ ਜੋ 3 ਮਹੀਨਿਆਂ ਤਕ ਚੱਲ ਸਕਦੀਆਂ ਹਨ। ਬਿਜਲੀ ਜਾਣ ’ਤੇ ਵੀ ਇਸ ਬਿਨ ਨੂੰ ਆਟੋਮੈਟਿਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਪ੍ਰੋਡਕਟ ਫਿਲਹਾਲ ਚੀਨੀ ਬਾਜ਼ਾਰ ’ਚ Youpin ਵੈੱਬਸਾਈਟ ’ਤੇ ਉਪਲੱਬਧ ਹੈ। ਭਾਰਤ ਜਾਂ ਦੂਜੇ ਬਾਜ਼ਾਰਾਂ ’ਚ ਇਸ ਦੀ ਲਾਂਚਿੰਗ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।