ਸ਼ਿਓਮੀ ਨੇ ਪੇਸ਼ ਕੀਤਾ ਨਵਾਂ ਪ੍ਰਾਜੈਕਟਰ, ਜਾਣੋ ਫੀਚਰਸ 'ਤੇ ਕੀਮਤ

Tuesday, May 29, 2018 - 04:22 PM (IST)

ਸ਼ਿਓਮੀ ਨੇ ਪੇਸ਼ ਕੀਤਾ ਨਵਾਂ ਪ੍ਰਾਜੈਕਟਰ, ਜਾਣੋ ਫੀਚਰਸ 'ਤੇ ਕੀਮਤ

ਜਲੰਧਰ— ਸਮਾਰਟਫੋਨ ਬਾਜ਼ਾਰ 'ਚ ਆਪਣੀ ਪਕੜ ਮਜਬੂਤ ਕਰਨ ਦੇ ਨਾਲ-ਨਾਲ ਸ਼ਿਓਮੀ ਨੇ ਹੁਣ ਆਪਣਾ ਇਕ ਨਵਾਂ ਪ੍ਰਾਜੈਕਟਰ ਚੀਨ 'ਚ ਲਾਂਚ ਕੀਤਾ ਹੈ। ਇਸ ਪ੍ਰਾਜੈਕਟਰ ਦੀ ਖਾਸੀਅਤ ਹੈ ਕਿ ਇਹ 40 ਤੋਂ ਲੈ ਕੇ 120-ਇੰਚ ਦੀ ਸਕਰੀਨ ਸਾਈਜ਼ 'ਤੇ ਚੀਜ਼ਾਂ ਨੂੰ ਪ੍ਰਾਜੈੱਕਟ ਕਰ ਸਕੇਗਾ। ਕੰਪਨੀ ਨੇ ਆਪਣੇ ਇਸ ਪ੍ਰਾਜੈਕਟਰ ਨੂੰ MIJIA ਬ੍ਰਾਂਡ ਤਹਿਤ ਪੇਸ਼ ਕੀਤਾ ਹੈ ਅਤੇ ਇਸ ਦੀ ਕੀਮਤ ਕਰੀਬ 42,200 ਰੁਪਏ ਹੈ। ਇਸ ਪ੍ਰਾਜੈਕਟਰ ਦੀ ਵਿਕਰੀ ਚੀਨ 'ਚ 1 ਜੂਨ ਤੋਂ ਹੋਵੇਗੀ। ਇਹ ਕੰਪਨੀ ਦੇ ਪੋਟਰਫੋਲੀਓ 'ਚ ਦੂਜਾ ਪ੍ਰਾਜੈਕਟਰ ਹੈ ਅਤੇ ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਸਾਲ Mi Laser ਪ੍ਰਾਜੈਕਟਰ ਨੂੰ ਲਾਂਚ ਕੀਤਾ ਸੀ। ਹਾਲਾਂਕਿ ਅਜੇ ਤਕ ਕੰਪਨੀ ਨੇ ਭਾਰਤ 'ਚ ਇਸ ਦੇ ਲਾਂਚ ਹੋਣ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਭਾਰਤ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ। 

PunjabKesari
ਤਿੰਨ ਮੀਟਰ ਦੀ ਦੂਰੀ ਤੋਂ ਵੀ ਕਰੇਗਾ ਕੰਮ
ਇਸ ਤੋਂ ਇਲਾਵਾ ਕੰਪਨੀ ਨੇ ਕਿਹਾ ਹੈ ਕਿ ਇਹ ਨਵਾਂ ਪ੍ਰਾਜੈਕਟਰ ਤਿੰਨ ਮੀਟਰ ਦੀ ਦੂਰੀ ਤੋਂ ਵੀ ਸਕਰੀਨ 'ਤੇ ਚੀਜ਼ਾਂ ਨੂੰ ਪ੍ਰਾਜੈਕਟ ਕਰ ਸਕੇਗਾ। ਸ਼ਿਓਮੀ ਦਾ ਕਹਿਣਾ ਹੈ ਕਿ ਇਸ ਨਵੇਂ ਪ੍ਰਾਜੈਕਟਰ 'ਚ 20 ਲੱਖ ਰਿਫਲੈਕਟਿਵ ਲੈਂਜ਼ਿਜ਼ ਹਨ। ਇਸ ਦੀ ਮੈਕਸੀਮਮ ਬ੍ਰਾਈਟਨੈੱਸ 800 ANSI lumens ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟਰ ਦੀ ਸੈਲਫ-ਲਾਈਫ 10 ਸਾਲ ਹੈ। 

PunjabKesari

ਘੱਟ ਕੀਮਤ ਨਾਲ ਕਰੇਗਾ ਆਕਰਸ਼ਿਤ
ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਕੰਪਨੀ ਨੇ ਜੋ ਪ੍ਰਾਜੈਕਟਰ ਲਾਂਚ ਕੀਤਾ ਸੀ ਉਸ ਦੀ ਕੀਮਤ 95,000 ਰੁਪਏ ਸੀ। ਇਸ ਦੇ ਮੁਕਾਬਲੇ ਨਵੇਂ ਪ੍ਰਾਜੈਕਟਰ ਦੀ ਕੀਮਤ ਕਾਫੀ ਘੱਟ ਹੈ। ਅਜਿਹੇ 'ਚ ਇਸ ਨੂੰ ਬਾਜ਼ਾਰ 'ਚ ਚੰਗਾ ਰਿਸਪਾਂਸ ਮਿਲਣ ਦੀ ਉਮੀਦ ਹੈ।

PunjabKesari


Related News