ਸ਼ਾਓਮੀ ਪੋਕੋਫੋਨ F1 ਦੇ armoured edition ਵੇਰੀਐਂਟ ਤੋਂ ਉਠਿਆ ਪਰਦਾ

Tuesday, Dec 25, 2018 - 01:16 PM (IST)

ਗੈਜੇਟ ਡੈਸਕ- ਸ਼ਾਓਮੀ ਨੇ ਕ੍ਰਿਸਮਸ 'ਤੇ ਨਵੇਂ ਪੋਕੋਫੋਨ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ ਸ਼ਾਓਮੀ ਪੋਕੋ ਐੱਫ 1 ਦਾ ਨਵਾਂ ਆਰੰਡ ਐਡੀਸ਼ਨ ਪੇਸ਼ ਕੀਤਾ ਹੈ। ਇਸ ਨੂੰ 6 ਜੀ. ਬੀ. ਰੈਮ ਤੇ 128 ਜੀ. ਬੀ ਸਟੋਰੇਜ ਦੇ ਨਾਲ ਬਾਜ਼ਾਰ 'ਚ ਉਤਾਰਿਆ ਗਿਆ ਹੈ ਪੋਕੋ ਇੰਡੀਆ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਨਵਾਂ ਪੋਕੋ ਐੱਫ1 ਆਰੰਡ ਐਡੀਸ਼ਨ ਫਲਿੱਪਕਾਰਟ ਤੇ ਮੀ ਡਾਟ ਕਾਮ 'ਤੇ ਉਪਲੱਬਧ ਹੋਵੇਗਾ।

ਪੋਕੋ ਐੱਫ1 ਆਰੰਡ ਐਡੀਸ਼ਨ ਦੇ ਨਵੇਂ ਵੇਰੀਐਂਟ ਦੀ ਕੀਮਤ 23,999 ਰੁਪਏ ਰੱਖੀ ਗਈ ਹੈ। ਅਜੇ ਤੱਕ ਪੋਕੋ ਐੱਫ1 ਆਰੰਡ ਐਡੀਸ਼ਨ ਦਾ 8 ਜੀ. ਬੀ ਤੇ 256 ਜੀ. ਬੀ ਵੇਰੀਐਂਟ ਮਾਰਕੀਟ 'ਚ ਉਪਲੱਬਧ ਸੀ।  ਇਸ ਤੋਂ ਪਹਿਲਾਂ 24 ਦਸੰਬਰ ਨੂੰ ਸ਼ਾਓਮੀ ਇੰਡੀਆ ਦੇ ਐਮ. ਡੀ ਮਨੂੰ ਕੁਮਾਰ ਜੈਨ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਸੀ ਕਿ ਕ੍ਰਿਸਮਸ ਦੇ ਦਿਨ ਕੰਪਨੀ ਨਵੇਂ ਪੋਕੋਫੋਨ ਨੂੰ ਐਲਾਨ ਕਰਨ ਵਾਲੀ ਹੈ।PunjabKesari  ਪੋਕੋ ਐੱਫ1 ਦੇ ਸਪੈਸਫਿਕੇਸ਼ਨਸ
ਪੋਕੋ ਐੱਫ1 'ਚ 6.18 ਇੰਚ ਵਾਲਾ ਫੁੱਲ. ਐੱਚ. ਡੀ+ ਨੌਚ ਡਿਸਪਲੇਅ ਦਿੱਤਾ ਗਿਆ ਹੈ। ਐਂਡ੍ਰਾਇਡ 8.1 ਓਰੀਓ 'ਤੇ ਚੱਲਣ ਵਾਲੇ ਪੋਕੋ ਐੱਫ1 'ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਤੇ ਗਰਾਫਿਕਸ ਲਈ ਐਡਰੀਨੋ 630 ਜੀ. ਪੀ. ਯੂ. ਦਿੱਤਾ ਗਿਆ ਹੈ। ਫੋਨ 'ਚ 12 ਮੈਗਾਪਿਕਸਲ ਤੇ 5 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈਟਅਪ ਹੈ। ਸੈਲਫੀ ਲਈ ਫਰੰਟ 'ਚ 20 ਮੈਗਾਪਿਕਸਲ ਦਾ ਹਾਈ ਰੈਜ਼ੋਲਿਊਸ਼ਨ ਕੈਮਰਾ ਉਪਲੱਬਧ ਹੈ।PunjabKesari
ਕੈਮਰੇ ਦੇ ਹੇਠਾਂ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ 'ਚ ਦਿੱਤੀ ਗਈ 4000 m1h ਦੀ ਬੈਟਰੀ ਨੂੰ ਚਾਰਜ ਕਰਨ ਲਈ ਇਸ 'ਚ ਕਵਿਕ ਚਾਰਜਿੰਗ ਦੀ ਵੀ ਸਹੂਲਤ ਮੌਜੂਦ ਹੈ।


Related News