ਸ਼ਾਓਮੀ 29 ਮਾਰਚ ਨੂੰ ਲਾਂਚ ਕਰੇਗੀ ਨਵੇਂ ਫਿਟਨੈੱਸ ਬੈਂਡ ਤੇ ਸਮਾਰਟਫੋਨ

03/29/2021 6:21:15 PM

ਗੈਜੇਟ ਡੈਸਕ– ਸ਼ਾਓਮੀ 29 ਮਾਰਚ ਨੂੰ ਮੈਗਾ ਈਵੈਂਟ ਰਾਹੀਂ ਮੀ 11 ਪ੍ਰੋ, ਮੀ 11 ਅਲਟਰਾ ਅਤੇ ਮੀ ਮਿਕਸ ਸੀਰੀਜ਼ ਸਮਾਰਟਫੋਨ ਲਾਂਚ ਕਰੇਗੀ। ਇਹ ਈਵੈਂਟ ਗਲੋਬਲ ਬਾਜ਼ਾਰ ਲਈ ਵੀ ਲਾਈਵ ਰਹੇਗਾ। ਇਸ ਈਵੈਂਟ ’ਚ ਕੰਪਨੀ ਮੀ ਮਿਕਸ ਡਿਵਾਈਸ ਦੇ ਨਾਲ ਨਵੇਂ ਮੀ ਸਮਾਰਟ ਬੈਂਡ 6, ਦੇ ਨਾਲ ਵਾਸ਼ਿੰਗ ਮਸ਼ੀਨ ਅਤੇ ਲੈਪਟਾਪ ਵੀ ਲਾਂਚ ਕਰੇਗੀ। ਆਓ ਜਾਣਦੇ ਹਾਂ ਮੀ ਦੇ ਇਨ੍ਹਾਂ ਪ੍ਰੋਡਕਟਸ ’ਚ ਕੀ ਕੁਝ ਖ਼ਾਸ ਹੋਵੇਗਾ। 

ਕਿਹੋ ਜਿਹਾ ਹੋਵੇਗਾ ਮੀ ਦਾ ਫਿਟਨੈੱਸ ਬੈਂਡ
ਸ਼ਾਓਮੀ ਨੇ ਟਵੀਟ ਕਰਕੇ ਕਿਹਾ ਹੈ ਕਿ ਮੀ ਸਮਾਰਟ ਬੈਂਡ 6 ਨੂੰ 29 ਮਾਰਚ ਨੂੰ ਸ਼ਾਓਮੀ ਸਪਰਿੰਗ ਕਾਨਫਰੰਸ ਈਵੈਂਟ ’ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਲਈ ਇਕ ਪੋਸਟਰ ਵੀ ਜਾਰੀ ਕੀਤਾ ਹੈ। ਹਾਲਾਂਕਿ, ਕੰਪਨੀ ਨੇ ਇਸ ਪੋਰਟਸ ’ਚ ਡਿਜ਼ਾਇਨ ਨੂੰ ਲੈ ਕੇ ਕੋਈ ਫੀਚਰਜ਼ ਨਹੀਂ ਦਿੱਤੇ ਪਰ ਮੰਨਿਆ ਜਾ ਰਿਹਾ ਹੈ ਕਿ ਮੀ ਬੈਂਡ 6 ਆਪਣੇ ਪਹਿਲੇ ਮਾਡਲ ਮੀ ਬੈਂਡ 5 ਦੇ ਅਪਗ੍ਰੇਡਿਡ ਵਰਜ਼ਨ ਨਾਲ ਆ ਸਕਦਾ ਹੈ। ਉਥੇ ਹੀ ਇਸ ਵਿਚ ਫਿਟਨੈੱਸ ਅਤੇ ਹੈਲਥ ਰਿਲੇਟਿਡ ਵਰਕਆਊਟ ਮੋਡਸ ਦੇ ਨਾਲ ਹੀ ਇਸ ਵਿਚ ਬਿਹਤਰ ਬੈਟਰੀ ਲਾਈਪ ਵੀ ਦਿੱਤੀ ਜਾ ਰਹੀ ਹੈ। 

ਮੀ ਫਿਟਨੈੱਸ ਬੈਂਡ ਦੇ ਫੀਚਰਜ਼
ਹਾਲ ਹੀ ’ਚ ਮੀ ਬੈਂਡ 6 ਦੀ ਤਸਵੀਰ ਲੀਕ ਹੋਈ ਸੀ। ਰਿਪੋਰਟ ਮੁਤਾਬਕ, ਮੀ ਬੈਂਡ 6 ’ਚ ਮੀ ਬੈਂਡ 5 ਨਾਲੋਂ ਥੋੜ੍ਹੀ ਵੱਡੀ ਡਿਸਪਲੇਅ ਮਿਲੇਗੀ। ਇਸ ਤੋਂ ਪਹਿਲਾਂ ਮੀ ਬੈਂਡ 5 ’ਚ 1.1 ਇੰਚ ਦੀ ਡਿਸਪਲੇਅ ਦਿੱਤੀ ਗਈ ਸੀ। ਇਸ ਲੀਕ ਤਸਵੀਰ ’ਚ ਇਕ ਮੈਗਨੇਟਿਕ ਚਾਰਜਰ ਨੂੰ ਵੀ ਵੇਖਿਆ ਗਿਆ। ਸ਼ਾਓਮੀ ਦੇ ਹੈੱਡ ਆਫ ਪ੍ਰੋਡਕਟ ਮਾਰਕੀਟਿੰਗ ਐਂਡ ਗਲੋਬਲ ਬੁਲਾਰੇ ਦੇ ਟਵਿਟਰ ’ਤੇ ਇਕ ਵੀਡੀਓ ਮੁਤਾਬਕ, ਸਮਾਰਟ ਬੈਂਡ ਦੇ ਨਾਲ ਕਈ ਰੰਗਾਂ ਦੇ ਸਟ੍ਰੈਪ ਆਉਣਗੇ। 

ਇਸ ਨਵੇਂ ਬੈਂਡ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਨਵਾਂ ਟਾਈਮ ਮੈਨੇਜਮੈਂਟ ਸਿਸਟਮ ਦਿੱਤਾ ਜਾਵੇਗਾ। ਤੁਸੀਂ ਇਸ ਨਵੇਂ ਫੀਚਰ ਦੇ ਨਾਲ ਇਸ ਬੈਂਡ ਦੇ ਸਾਰੇ ਨੋਟੀਫਿਕੇਸ਼ਨ ਨੂੰ 25 ਮਿੰਟਾਂ ਲਈ ਮਿਊਟ ਕਰ ਸਕਦੇ ਹੋ। ਇਸ ਬੈਂਡ ’ਚ ਸਲੀਪ ਡਾਟਾ ਮਾਨੀਟਰਿੰਗ ਦੀ ਸੁਪੋਰਟ ਵੀ ਦਿੱਤੀ ਜਾਵੇਗੀ। ਤੁਸੀਂ ਇਸ ਬੈਂਡ ਦੇ ਨਾਲ ਘਰ ਦੇ ਹੋਰ ਡਿਵਾਈਸ ਨੂੰ ਵੀ ਕੰਟਰੋਲ ਕਰ ਸਕਦੇ ਹੋ। 


Rakesh

Content Editor

Related News