ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤੀ Mi TV Stick, ਜਾਣੋ ਕੀਮਤ ਤੇ ਫੀਚਰਜ਼
Thursday, Aug 06, 2020 - 10:49 AM (IST)

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ Mi TV Stick ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਟੀਵੀ ਸਟਿੱਕ ਨੂੰ ਐਮਾਜ਼ੋਨ ਫਾਇਰ ਸਟਿੱਕ ਦੀ ਟੱਕਰ ’ਚ ਲਾਂਚ ਕੀਤਾ ਹੈ। ਸ਼ਾਓਮੀ ਦੀ ਇਸ ਟੀਵੀ ਸਟਿੱਕ ਨਾਲ ਵੀਡੀਓ ਸਟਰੀਮਿੰਗ ਐਪਸ ਦੇ ਕੰਟੈਂਟ ਨੂੰ ਸਿੱਧਾ ਟੀਵੀ ’ਤੇ ਵੇਖਿਆ ਜਾ ਸਕੇਗਾ। ਮੀ ਸਟਿੱਕ HDMI ਪੋਰਟ ਰਾਹੀਂ ਕੁਨੈਕਟ ਹੋ ਕੇ ਕਿਸੇ ਵੀ ਟੀਵੀ ਨੂੰ ਸਮਾਰਟ ਟੀਵੀ ਬਣਾ ਦਿੰਦੀ ਹੈ। ਐਂਡਰਾਇਡ ਟੀਵੀ 9 ਓ.ਐੱਸ. ਦੇ ਨਾਲ ਆਉਣ ਵਾਲੇ ਸ਼ਓਮੀ ਦੇ ਟੀਵੀ ਸਟਿੱਕ ’ਚ ਯੂਜ਼ਰ ਗੂਗਲ ਪਲੇਅ ਸਟੋਰ ਨੂੰ ਵੀ ਐਕਸੈਸ ਕਰ ਸਕਦੇ ਹਨ।
ਸ਼ਾਓਮੀ ਨੇ ਆਪਣੀ ਮੀ ਟੀਵੀ ਸਟਿੱਕ ਨੂੰ ਭਾਰਤ ’ਚ 2,799 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਹੈ। ਇਸ ਦੀ ਸੇਲ 7 ਅਗਸਤ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਗਾਹਕ ਇਸ ਨੂੰ mi.com ਅਤੇ Mi ਹੋਮ ਸਟੋਰ ਤੋਂ ਇਲਾਵਾ ਫਲਿਪਕਾਰਟ ਤੋਂ ਵੀ ਆਰਡਰ ਕਰ ਸਕਦੇ ਹਨ। ਬਲੈਕ ਕਲਰ ਆਪਸ਼ਨ ’ਚ ਆਉਣ ਵਾਲੀ ਇਸ ਮੀ ਟੀਵੀ ਸਟਿੱਕ ਨੂੰ ਜਲਦੀ ਹੀ ਦੇਸ਼ ਭਰ ’ਚ ਮੌਜੂਦ ਮੀ ਪਾਰਟਨਰਸ ਸਟੋਰਾਂ ਤੋਂ ਵੀ ਖਰੀਦਿਆ ਜਾ ਸਕੇਗਾ।
ਫੀਚਰਜ਼
1 ਜੀ.ਬੀ. ਰੈਮ ਅਤੇ 8 ਜੀ.ਬੀ. ਇੰਟਰਨਲ ਸਟੋਰੇਜ ਨਾਲ ਆਉਣ ਵੀਲੀ ਮੀ ਟੀਵੀ ਸਟਿੱਕ ’ਚ ਕਵਾਡ-ਕੋਰ Cortex-A53 CPU ਅਤੇ ARM Mali-450 GPU ਲੱਗਾ ਹੈ। ਐਂਡਰਾਇਡ 9 ’ਤੇ ਚੱਲਣ ਵਾਲੀ ਮੀ ਟੀਵੀ ਸਟਿੱਕ ’ਚ ਡਿਊਲ ਬੈਂਡ ਵਾਈ-ਫਾਈ 802.11 a/b/g/n/ac ਦੇ ਨਾਲ ਬਲੂਟੂਥ ਵਰਜ਼ਨ 4.2 ਸੁਪੋਰਟ ਵੀ ਦਿੱਤੀ ਗਈ ਹੈ।
ਮੀ ਟੀਵੀ ਸਟਿੱਕ VP9-10, H.265, VC-1, MPEG1/2/4 ਅਤੇ Real8/9/10 ਵੀਡੀਓ ਡੀਕੋਡਿੰਗ ਸੁਪੋਰਟ ਅਤੇ ਆਡੀਓ ਡੀਕੋਡਿੰਗ ਦੇ ਡਾਲਬੀ ਅਤੇ ਡੀ.ਟੀ.ਐੱਸ. ਸੁਪੋਰਟ ਦਿੱਤਾ ਗਿਆ ਹੈ। ਇਹ ਟੀਵੀ ਸਟਿੱਕ 60 ਫਰੇਮ ਪ੍ਰਤੀ ਸਕਿੰਟ ’ਤੇ 1920x1080 ਪਿਕਸਲ ਰੈਜ਼ੋਲਿਊਸ਼ਨ ਤਕ ਦੀ ਵੀਡੀਓ ਸਟਰੀਮ ਕਰ ਸਕਦੀ ਹੈ। ਐਂਡਰਾਇਡ ਡਿਵਾਈਸ ਹੋਣ ਕਾਰਨ ਇਸ ਨਾਲ ਗੂਗਲ ਪਲੇਅ ਸਟੋਰ ਨੂੰ ਐਕਸੈਸ ਕੀਤਾ ਜਾ ਸਕਦਾ ਹੈ। ਇਸ ਦੀ ਖ਼ਾਸ ਗੱਲ ਹੈ ਕਿ ਇਹ ਖ਼ਾਸ ਰਿਮੋਟ ਨਾਲ ਆਉਂਦਾ ਹੈ ਜੋ ਗੂਗਲ ਅਸਿਸਟੈਂਟ ਵੌਇਸ ਕੰਟਰੋਲ ਨੂੰ ਸੁਪੋਰਟ ਕਰਦਾ ਹੈ। ਕੰਪਨੀ ਨੇ ਬਿਹਤਰ ਯੂਜ਼ਰ ਐਕਸਪੀਰੀਅੰਸ ਲਈ ਇਸ ਵਿਚ ਸਪੋਰਟਿਡ ਡਿਵਾਈਸਿਜ਼ ਲਈ ਇਨ-ਬਿਲਟ ਕ੍ਰੋਮਕਾਸਟ ਵੀ ਦਿੱਤਾ ਹੈ।