30 ਦਸੰਬਰ ਨੂੰ ਲਾਂਚ ਹੋ ਸਕਦੈ ਸ਼ਿਓਮੀ ਮੀ ਪੈਡ 3 ਟੈਬਲੇਟ

Thursday, Dec 15, 2016 - 06:55 PM (IST)

30 ਦਸੰਬਰ ਨੂੰ ਲਾਂਚ ਹੋ ਸਕਦੈ ਸ਼ਿਓਮੀ ਮੀ ਪੈਡ 3 ਟੈਬਲੇਟ
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ 30 ਦਸੰਬਰ ਨੂੰ ਆਪਣਾ ਨਵਾਂ ਮੀ ਪੈਡ 3 ਟੈਬਲੇਟ ਚੀਨ ਲਾਂਚ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਕੰਪਨੀ ਆਪਣੇ ਪਿਛਲੇ ਟੈਬਲੇਟ ਵੇਰੀਅੰਟ ਦੀ ਤੁਲਨਾ ''ਚ ਨਵੇਂ ਟੈਬਲੇਟ ''ਚ ਕਈ ਅਪਗ੍ਰੇਡ ਦੇਵੇਗੀ। ਇਨ੍ਹਾਂ ''ਚ ਇਕ ਅਲਟਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਵੀ ਸ਼ਾਮਲ ਹੈ ਜੋ ਡਿਵਾਈਸ ''ਚ ਫਰੰਟ ''ਤੇ ਦਿੱਤਾ ਜਾ ਸਕਦਾ ਹੈ।
ਕਥਿਤ ਮੀ ਪੈਡ 3 ਦੇ 128ਜੀ.ਬੀ. ਵੇਰੀਅੰਟ ਨੂੰ 1,999 ਚੀਨੀ ਯੁਆਨ (ਕਰੀਬ 20,000 ਰੁਪਏ) ਅਤੇ 256ਜੀ.ਬੀ. ਵੇਰੀਅੰਟ ਨੂੰ 2,299 ਚੀਨੀ ਯੁਆਨ (ਕਰੀਬ 22,500 ਰੁਪਏ) ''ਚ ਲਾਂਚ ਕੀਤਾ ਜਾ ਸਕਦਾ ਹੈ। ਚੀਨੀ ਕੰਪਨੀ ਦੁਆਰਾ ਮੀ ਪੈਡ 3 ਲਈ 99 ਚੀਨੀ ਯੁਆਨ (ਕਰੀਬ 1,000 ਰੁਪਏ) ਵਾਲਾ ਇਕ ਮੈਗਨੈਟਿਕ ਕੀ-ਬੋਰਡ ਵੀ ਲਾਂਚ ਕਰਨ ਦੀ ਉਮੀਦ ਹੈ।

Related News