12 ਘੰਟੇ ਚੱਲੇਗੀ ਸ਼ਾਓਮੀ ਦੇ ਪਹਿਲੇ ਲੈਪਟਾਪ ਦੀ ਬੈਟਰੀ, 11 ਜੂਨ ਨੂੰ ਹੋਵੇਗਾ ਲਾਂਚ

Friday, Jun 05, 2020 - 05:37 PM (IST)

12 ਘੰਟੇ ਚੱਲੇਗੀ ਸ਼ਾਓਮੀ ਦੇ ਪਹਿਲੇ ਲੈਪਟਾਪ ਦੀ ਬੈਟਰੀ, 11 ਜੂਨ ਨੂੰ ਹੋਵੇਗਾ ਲਾਂਚ

ਗੈਜੇਟ ਡੈਸਕ– ਸ਼ਾਓਮੀ ਭਾਰਤ ’ਚ 11 ਜੂਨ ਨੂੰ ਆਪਣਾ ਪਹਿਲਾ ਲੈਪਟਾਪ ‘ਮੀ ਨੋਟਬੁੱਕ’ ਲਾਂਚ ਕਰਨ ਜਾ ਰਹੀ ਹੈ। ਇਹ ਪਤਲੇ ਕਿਨਾਰੇ ਅਤੇ ਹਾਈ ਸਕਰੀਨ-ਟੂ-ਬਾਡੀ ਰੇਸ਼ੀਓ ਨਾਲ ਆਏਗਾ। ਹੁਣ ਸ਼ਾਓਮੀ ਨੇ ਇਕ ਟੀਜ਼ਰ ਜਾਰੀ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਨੋਟਬੁੱਕ ’ਚ 12 ਘੰਟਿਆਂ ਤਕ ਦਾ ਬੈਟਰੀ ਬੈਕਅਪ ਮਿਲੇਗਾ। ਇਸ ਨੋਟਬੁੱਕ ਰਾਹੀਂ ਸ਼ਾਓਮੀ ਦੀ ਯੋਜਨਾ ਭਾਰਤ ’ਚ ਏਸਰ, ਅਸੁਸ, ਡੈੱਲ, ਐੱਚ.ਪੀ. ਅਤੇ ਲੇਨੋਵੋ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਣ ਦੀ ਹੈ। 

ਸ਼ਾਓਮੀ ਨੇ ਟਵਿਟਰ ’ਤੇ ਇਕ 7 ਸਕਿੰਟਾਂ ਦੀ ਟੀਜ਼ਰ ਵੀਡੀਓ ਜਾਰੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਮੀ ਨੋਟਬੁੱਕ ’ਚ 12 ਘੰਟਿਆਂ ਦਾ ਬੈਟਰੀ ਬੈਕਅਪ ਹੋਵੇਗਾ। ਟਵੀਟਰ ਨਾਲ ਕੰਪਨੀ ਨੇ ਲਿਖਿਆ ਹੈ ਕਿ ਵਾਰ-ਵਾਰ ਚਾਰਜਰ ਲਈ ਦੌੜਨ ਦੀ ਲੋੜ ਨਹੀਂ ਹੈ। ਮੀ ਫੈਨਜ਼ ਜਲਦੀ ਹੀ ਆਉਣ ਵਾਲੇ #MiNoteBook ਦੀ ਬੈਟਰੀ ਸਮਰੱਥਾ ਦਾ ਅੰਦਾਜ਼ਾ ਲਗਾਓ।’ ਦੱਸ ਦੇਈਏ ਕਿ ਐਪਲ ਅਤੇ ਡੈੱਲ ਕੋਲ 12 ਘੰਟਿਆਂ ਦੀ ਬੈਟਰੀ ਬੈਕਅਪ ਵਾਲਾ ਲੈਪਟਾਪ ਪਹਿਲਾਂ ਤੋਂ ਹੀ ਹੈ। 

ਕਿੰਨੀ ਹੋਵੇਗੀ ਕੀਮਤ
ਸ਼ਾਓਮੀ ਭਾਰਤ ’ਚ ਸਸਤੇ ਸਮਾਰਟਫੋਨ ਲਾਂਚ ਕਰਨ ਲਈ ਜਾਣੀ ਜਾਂਦੀ ਹੈ। ਹਾਲਾਂਕਿ, ਕੰਪਨੀ ਨੇ ਪਿਛਲੇ ਮਹੀਨੇ ਆਏ ਮੀ 10 ਨਾਲ ਇਸ ਪਰੰਪਰਾ ਨੂੰ ਵੀ ਤੋੜ ਦਿੱਤਾ ਹੈ। ਕੰਪਨੀ ਦੇ ਇਸ ਫੋਨ ਦੀ ਕੀਮਤ 49,999 ਰੁਪਏ ਸੀ। ਅਜਿਹੇ ’ਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮੀ ਨੋਟਬੁੱਕ ਕਿਫਾਇਦੀ ਕੀਮਤ ਨਾਲ ਆਉਣਗੇ ਜਾਂ ਕੰਪਨੀ ਇਨ੍ਹਾਂ ਨੂੰ ਮੈਕਬੁੱਕ ਏਅਰ ਮਾਡਲਾਂ ਦੇ ਮੁਕਾਬਲੇ ’ਚ ਉਤਾਰੇਗੀ। ਲੈਪਟਾਪ ’ਚ 10ਵੀਂ ਪੀੜ੍ਹੀ ਦਾ ਇਨਟੈੱਲ ਪ੍ਰੋਸੈਸਰ ਹੋਵੇਗਾ। ਕੰਪਨੀ ਜੇਕਰ ਇਸ ਵਿਚ ਹਾਈ-ਐਂਡ ਫੀਚਰਜ਼ ਦਿੰਦੀ ਹੈ ਤਾਂ ਇਸ ਦੀ ਕੀਮਤ ਲਗਭਗ 60 ਹਜ਼ਾਰ ਰੁਪਏ ਤਕ ਹੋ ਸਕਦੀ ਹੈ। 


author

Rakesh

Content Editor

Related News