Xiaomi Mi Note 3 ਸਮਾਰਟਫੋਨ ਦੇ ਲੀਕ ਰੇਂਡਰ ਤੋਂ ਸਾਹਮਣੇ ਆਇਆ ਬੇਜਲ ਲੈਸ ਡਿਜ਼ਾਇੰਨ
Tuesday, Jul 25, 2017 - 01:31 PM (IST)
ਜਲੰਧਰ-ਪਿਛਲੇ ਸਾਲ ਆਪਣੇ Mi Note 2 ਨਾਲ Mi Mix ਸਮਾਰਟਫੋਨਜ਼ ਨੂੰ ਲਾਂਚ ਕਰਨ 'ਤੇ Xiaomi ਨੇ ਇਸ ਇੰਡਸਟਰੀ 'ਚ ਹਲਚਲ ਮਚਾ ਦਿੱਤੀ। ਇਨ੍ਹਾਂ ਦੋਵਾਂ 'ਚ ਹੀ ਸ਼ਾਨਦਾਰ ਡਿਜ਼ਾਇਨ ਹਨ ਅਤੇ ਸ਼ਿਓਮੀ ਦੇ ਰਵਾਇਤੀ ਡਿਜ਼ਾਇੰਨ ਨਾਲ ਇਹ ਸਮਾਰਟਫੋਨਜ਼ ਹੋਰ ਵੀ ਖਾਸ ਲੱਗ ਰਹੇ ਹਨ। ਹਾਲਾਂਕਿ ਇਨ੍ਹਾਂ ਦੋਵਾਂ ਫੋਨਜ਼ ਨੂੰ ਪੇਸ਼ ਤਾਂ ਕੀਤਾ ਗਿਆ ਪਰ Xiaomi Mi Mix ਨੂੰ ਕੁਝ ਜਿਆਦਾ ਸਪਾਟਲਾਈਟ ਮਿਲ ਗਈ ਇਸ ਦੇ ਇਲਾਵਾ Mi Note 2 ਨੂੰ ਇੰਨੀ ਪਹਿਚਾਣ ਨਹੀਂ ਮਿਲ ਸਕੀ ਜਿੰਨੀ ਕੰਪਨੀ ਜਾਂ ਕੋਈ ਹੋਰ ਸੋਚ ਰਿਹਾ ਹੋਵੇਗਾ।
ਹੁਣ ਲਾਂਚ ਕੀਤਾ ਜਾਣ ਵਾਲਾ Xiaomi Mi Note 3 ਸਮਾਰਟਫੋਨ Mi Note 2 ਦੀ ਪੀੜ੍ਹੀ ਦਾ ਹੀ ਨਵਾਂ ਸਮਾਰਟਫੋਨ ਹੋਣ ਵਾਲਾ ਹੈ। ਜਲਦੀ ਹੀ ਸ਼ਿਓਮੀ ਦਾ ਇਹ ਨਵਾਂ ਸਮਾਰਟਫੋਨ ਸਾਲ ਦੇ ਦੂਜੇ ਪੜਾਅ 'ਚ ਪੇਸ਼ ਕੀਤਾ ਜਾਵੇਗਾ, ਪਰ ਹੁਣ ਤੱਕ ਅਜਿਹਾ ਨਹੀਂ ਹੈ। ਇਸ ਸਮਾਰਟਫੋਨ ਨੂੰ ਸਾਲ ਦੇ ਤੀਜੇ ਕਵਾਟਰ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਸ਼ਿਓਮੀ ਜੋ ਵੀ ਤਿਆਰੀਆਂ ਕਰ ਰਿਹਾ ਹੈ ਉਹ ਇਕ ਵੀਡੀਓ ਦੇ ਰਾਹੀਂ ਸਾਹਮਣੇ ਆਇਆ ਹੈ, ਹਾਲਾਂਕਿ ਇਸ ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਾਂ ਇਹ ਵੀਡੀਓ ਕਿਸੇ ਫੈਨ ਦੁਆਰਾ ਬਣਾਇਆ ਗਿਆ ਹੈ । ਇਸ ਤੋਂ ਬਾਅਦ ਵੀ ਤੁਹਾਨੂੰ ਇਸ ਸਮਾਰਟਫੋਨ 'ਤੇ ਇਕ ਨਜ਼ਰ ਜ਼ਰੂਰ ਪਾਉਣੀ ਚਾਹੀਦੀ ਹੈ, ਕਿਉਕਿ ਇਹ ਇਕ Full-Screen ਡਿਸਪਲੇਅ ਅਤੇ ਬਹੁਤ ਘੱਟ ਬੇਜਲ ਵਾਲਾ ਸਮਾਰਟਫੋਨ ਹੈ।
ਇਸ ਸਮਾਰਟਫੋਨ 'ਚ ਡਿਸਪਲੇਅ ਤੋਂ ਇਲਾਵਾ ਇਕ ਡਿਊਲ ਰਿਅਰ ਕੈਮਰਾ ਸੈੱਟਅਪ ਵੀ ਦੇਖ ਰਹੇ ਹੈ, ਜੋ ਇਸ ਸਮੇਂ ਕਾਫੀ Trend 'ਚ ਚੱਲ ਰਿਹਾ ਹੈ। ਅੱਜ ਹਰ ਇਕ ਹਾਈ-ਐਂਡ ਫੋਨ ਇਸ ਤਰ੍ਹਾਂ ਦੇ ਕੈਮਰੇ ਨਾਲ ਲਾਂਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਖਬਰ ਅਨੁਸਾਰ ਇਸ ਤੋਂ ਪਹਿਲਾਂ ਵੀ Mi Note 3 ਸਮਾਰਟਫੋਨ 'ਚ ਕੈਮਰਾ ਸੈੱਟਅਪ ਨਾਲ ਲੀਕ ਹੋ ਚੁੱਕਾ ਹੈ। ਇਸ ਵੀਡੀਓ ਨਾਲ ਸਮਾਰਟਫੋਨ ਦੇ ਕੁਝ ਸਪੈਕਸ ਵੀ ਸਾਹਮਣੇ ਆਏ ਹਨ ਅਤੇ ਇਹ ਸਪੈਕਸ ਸਹੀਂ ਹਨ ਜਾਂ ਗਲਤ ਪਰ ਕੁਝ ਸਪੈਕਸ Mi Mix ਸਮਾਰਟਫੋਨ ਵਰਗੇ ਲੱਗਦੇ ਹਨ। ਸਮਾਰਟਫੋਨ OLED ਡਿਸਪਲੇਅ ਨਾਲ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ 6GB ਰੈਮ ਨਾਲ ਲੈਸ ਹੋਵੇਗਾ। ਇਸ 'ਚ 128GB ਇੰਟਰਨਲ ਸਟੋਰੇਜ ਮੌਜ਼ੂਦ ਹੈ ਇਸ ਦੇ ਇਲਾਵਾ ਫੋਨ 'ਚ 5.8 ਇੰਚ ਡਿਸਪਲੇਅ ਹੋਣ ਵਾਲੀ ਹੈ।
