ਸ਼ਿਓਮੀ ਨੇ ਭਾਰਤ 'ਚ ਲਾਂਚ ਕੀਤੀ ਨਵੀਂ Mi Music ਅਤੇ ਵੀਡੀਓ ਐਪ

Wednesday, May 02, 2018 - 06:52 PM (IST)

ਸ਼ਿਓਮੀ ਨੇ ਭਾਰਤ 'ਚ ਲਾਂਚ ਕੀਤੀ ਨਵੀਂ Mi Music ਅਤੇ ਵੀਡੀਓ ਐਪ

ਜਲੰਧਰ- ਸ਼ਿਓਮੀ ਨੇ ਅੱਜ ਮੁੰਬਈ 'ਚ ਆਯੋਜਿਤ ਇਕ Mi ਪਾਪ ਈਵੈਂਟ 'ਚ ਆਪਣੀ ਲੇਟੈਸਟ Mi ਮਿਊਜ਼ਿਕ ਐਪ ਨੂੰ ਲਾਂਚ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਈਵੈਂਟ 'ਚ ਇਕ ਹੋਰ ਨਵੀਂ ਐਪ ਦਾ ਐਲਾਨ Mi ਵੀਡੀਓ ਐਪ ਦੇ ਨਾਂ ਨਾਲ ਕੀਤਾ ਹੈ। ਸ਼ਿਓਮੀ ਨੇ ਆਪਣੀ ਇਸ ਨਵੀਂ ਮਿਊਜ਼ਿਕ ਐਪ ਨੂੰ ਹੰਗਾਮੇ ਦੇ ਇੰਟੀਗ੍ਰੇਸ਼ਨ ਦੇ ਨਾਲ ਪੇਸ਼ ਕੀਤੀ ਹੈ।

ਸ਼ਿਓਮੀ Mi ਮਿਊਜ਼ਿਕ ਸਰਵਿਸ ਦੇ ਤਹਿਤ 13 ਤੋਂ ਵੀ ਜ਼ਿਆਦਾ ਭਾਰਤੀ ਭਾਸ਼ਾਵਾਂ (ਤਮਿਲ, ਗੁਜਰਾਤੀ, ਮਰਾਠੀ, ਉੜਿਆ ਅਤੇ ਭੋਜਪੁਰੀ ਆਦਿ) ਅਤੇ ਅੰਤਰ ਰਾਸ਼ਟਰੀ ਭਾਸ਼ਾਵਾਂ ਦੇ 19 ਮਿਲੀਅਨ ਤੋਂ ਵੀ ਜ਼ਿਆਦਾ ਕੰਟੈਂਟ ਦੇ ਸਟਰੀਮਿੰਗ ਦੀ ਮੁਫਤ ਸਹੂਲਤ ਯੂਜ਼ਰਸ ਨੂੰ ਮਿਲੇਗੀ। ਕੰਪਨੀ ਮੁਤਾਬਕ Mi ਮਿਊਜ਼ਿਕ ਦੇ ਭਾਰਤ 'ਚ ਲਗਭਗ 7 ਮਿਲੀਅਨ ਡੇਲੀ ਐਕਟਿਵ ਯੂਜ਼ਰਸ ਹਨ।PunjabKesari

ਇਸ ਐਪ 'ਚ ਹੀ ਇਕ ਖਾਸ ਫੀਚਰ ਵੀ ਕੰਪਨੀ ਨੇ ਦਿੱਤਾ ਹੈ ਜੋ ਡਾਇਨਾਮਿਕ ਲਿਰਿਕਸ ਦੇ ਨਾਂ ਨਾਲ ਹੈ। ਇਹ ਫੀਚਰ ਅਸਲ ਕੈਰੇਓਕੋ ਲਵਰਸ ਲਈ ਹੈ ਜਿਸ 'ਚ ਕਿ ਉਹ ਆਪਣੇ ਮਨਪਸੰਦ ਟ੍ਰੈਕ ਨੂੰ ਲਿਰਿਕਸ ਦੇ ਨਾਲ ਗਾ ਸਕਦੇ ਹਨ।PunjabKesari 

ਇਸ ਤੋਂ ਬਾਅਦ ਗੱਲ ਕਰੀਏ Mi ਵੀਡੀਓ ਐਪ ਦੀ ਤਾਂ ਇਸ 'ਤੇ ਅਜੇ ਹੰਗਾਮਾ ਪਲੇਅ, ਸੋਨੀਲਿਵ ਅਤੇ ਵੂਟ ਰਾਹੀਂ ਕੰਟੈਟ ਉਪਲੱਬਧ ਕਰਾਇਆ ਗਿਆ ਹੈ। ਉਥੇ ਹੀ ਇਸ ਕ੍ਰਮ 'ਚ ਕੰਪਨੀ ਅੱਗੇ ਸੰਨ ਵਿਊ, ਫਲਿਕਸਟਰੀ,NXT, ALT ਬਾਲਾਜੀ, Zee5 ਅਤੇ TVF ਆਦਿ ਦੇ ਕੰਟੈਂਟ ਨੂੰ ਵੀ ਉਪਲੱਬਧ ਕਰਾਏਗੀ। ਇਹ MP4, MOV, MKV, MKA, MPEG ਅਤੇ M2TS ਸਹਿਤ 12 ਵੀਡੀਓ ਫਾਰਮੇਟਸ ਨੂੰ ਸਪੋਰਟ ਕਰਦਾ ਹੈ।PunjabKesari

ਇਸ ਤੋਂ ਇਲਾਵਾ ਇਸ 'ਚ ਮਲਟੀਲਿੰਗੁਅਲ ਸਬਟਾਇਟਲਸ, ਪ੍ਰਾਇਵੇਟ ਫੋਲਡਰਸ ਅਤੇ ਮਲਟੀਪਲ ਆਡੀਓ ਟਰੈਕਸ ਦਾ ਸਪੋਰਟ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ Mi ਵੀਡੀਓ ਐਪ 'ਚ DLNA ਅਤੇ ਮੀਰਾਕਾਸਟ ਦਾ ਵੀ ਸਪੋਰਟ ਹੈ ਜਿਸ ਦੇ ਨਾਲ ਕਿ ਸਿਰਫ ਇਕ ਟੈਪ ਨਾਲ ਕਿਸੇ ਵੀ ਸਮਾਰਟ ਟੀ. ਵੀ. 'ਤੇ ਕੰਟੈਂਟ ਨੂੰ ਕਾਸਟ ਕੀਤਾ ਜਾ ਸਕਦਾ ਹੈ। ਸ਼ਿਓਮੀ Mi ਵੀਡੀਓ ਐਪ 15 ਭਾਰਤੀ ਭਾਸ਼ਾਵਾਂ ਜਿਵੇਂ ਬੰਗਾਲੀ, ਭੋਜਪੁਰੀ, ਤੇਲੇਗੁ, ਗੁਜਰਾਤੀ, ਹਿੰਦੀ, ਮਲਯਾਲਮ, ਮੈਥਲੀ ਅਤੇ ਆਸਾਮੀ ਆਦਿ 'ਚ ਉਪਲੱਬਧ ਹਨ।


Related News