Xiaomi ਫੈਲਬਲੇਟ ਦੀ ਲਾਂਚ ਤਰੀਕ ਦਾ ਹੋਇਆ ਖੁਲਾਸਾ, ਦਿਖੀ ਪਹਿਲੀ ਝਲਕ

Monday, Apr 25, 2016 - 12:03 PM (IST)

Xiaomi ਫੈਲਬਲੇਟ ਦੀ ਲਾਂਚ ਤਰੀਕ ਦਾ ਹੋਇਆ ਖੁਲਾਸਾ, ਦਿਖੀ ਪਹਿਲੀ ਝਲਕ

ਜਲੰਧਰ— ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਦੇ ਆਉਣ ਵਾਲੇ ਫੈਬਲੇਟ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਹੈ। ਹੁਣ ਕੰਪਨੀ ਨੇ Xiaomi ਮੈਕਸ ਫੈਬਲੇਟ ਦੇ 10 ਮਈ ਨੂੰ ਲਾਂਚ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਇਕ ਵੀਬੋ ਪੋਸਟ ''ਚ Xiaomi ਨੇ ਦੱਸਿਆ ਕਿ ਐੱਮ. ਆਈ. ਮੈਕਸ ਸਮਾਰਟਫੋਨ ਦਾ ਲਾਂਚ ਇਵੈਂਟ ਬੀਜਿੰਗ ਨੈਸ਼ਨਲ ਕਨਵੈਂਸ਼ਨ ਸੈਂਟਰ ''ਚ ਆਯੋਜਿਤ ਕੀਤਾ ਜਾਵੇਗਾ। 
ਸ਼ੁੱਕਰਵਾਰ ਨੂੰ ਕੰਪਨੀ ਨੇ ਇਕ ਦੂਜੇ ਵੀਬੋ ਪੋਸਟ ''ਚ ਐੱਮ. ਆਈ. ਮੈਕਸ ਦੀ ਟੀਜ਼ਰ ਤਸਵੀਰ ਵੀ ਜਾਰੀ ਕੀਤੀ ਸੀ। Xiaomi ਵੱਲੋਂ ਜਾਰੀ ਕੀਤੀ ਗਈ ਤਸਵੀਰ ਰਾਹੀਂ ਇਸ ਸਮਾਰਟਫੋਨ ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ। ਤਸਵੀਰ ''ਚ ਫੋਨ ਨੂੰ ਇਕ ਜੀਂਸ ਦੀ ਜੇਬ ''ਚ ਦਿਖਾਇਆ ਗਿਆ ਹੈ। ਹਾਲ ਹੀ ''ਚ ਇਕ ਕਖਿਤ ਲੀਕ ਤਸਵੀਰ ''ਚ ਇਸ ਸਮਾਰਟਫੋਨ ਦੇ ਕੰਪਨੀ ਦੇ ਫਲੈਗਸ਼ਿਪ ਸਮਾਰਟਫੋਨ mi5 ਦੀ ਤਰ੍ਹਾਂ ਹੋਣ ਦਾ ਦਾਅਵਾ ਕੀਤਾ ਗਿਆ ਹੈ। ਫਲੈਗਸ਼ਿਪ ਸਮਾਰਟਫੋਨ ਦੀ ਤਰ੍ਹਾਂ ਹੀ ਮੈਕਸ ''ਚ ਇਕ ਹੋਮ ਬਟਨ ਦੇਖਿਆ ਜਾ ਸਕਦਾ ਹੈ ਜਿਸ ਵਿਚ ਫਿੰਗਰਪ੍ਰਿੰਟ ਸਕੈਨਰ ਇੰਟੀਗ੍ਰੇਟ ਹੈ। ਫਰੰਟ ਪੈਨਲ ਤੋਂ ਇਲਾਵਾ, ਮੈਕਸ ਫੈਬਲੇਟ ਦਾ ਰਿਅਰ ਕੈਮਰਾ ਸੈੱਟਅਪ ਵੀ Xiaomi mi5 ਦੀ ਤਰ੍ਹਾਂ ਹੀ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੋਹਾਂ ਫੋਨਸ ''ਚ ਕੁਝ ਫਰਕ ਵੀ ਦੇਖਿਆ ਜਾ ਸਕਦਾ ਹੈ। mi5 ''ਚ ਜਿਥੇ 5.15-ਇੰਚ ਦੀ ਸਕ੍ਰੀਨ ਹੈ ਉਥੇ Xiaomi ਮੈਕਸ ਦੇ 6.4-ਇੰਚ ਦੀ ਵੱਡੀ ਡਿਸਪਲੇ ਨਾਲ ਆਉਣ ਦੀ ਖਬਰ ਹੈ। 
ਇਸ ਤੋਂ ਪਹਿਲਾਂ ਕਈ ਲੀਕਸ ''ਚ ਇਸ ਡਿਵਾਈਸ ਦੇ ਕਵਾਡ ਐੱਚ.ਡੀ. ਸਕ੍ਰੀਨ ਅਤੇ ਸਨੈਪਡ੍ਰੈਗਨ 820 ਪ੍ਰੋਸੈਸਰ ਦੇ ਨਾਲ ਆਉਣ ਦੀਆਂ ਖਬਰਾਂ ਸਨ ਪਰ ਹੁਣ ਬੈਂਚਮਾਰਕਿੰਗ ਵੈੱਬਸਾਈਟ ਜੀ.ਐੱਫ.ਐਕਸ ''ਤੇ ਹੋਈ ਲਿਸਟਿੰਗ ਤੋਂ ਖੁਲਾਸਾ ਹੋਇਆ ਹੈ ਕਿ ਇਹ ਇਕ ਮਿਡ-ਰੇਂਜ ਸਮਾਰਟਫੋਨ ਹੋਵੇਗਾ ਜਿਸ ਵਿਚ 1080 ਪਿਕਸਲ ਦੀ ਸਕ੍ਰੀਨ ਅਤੇ ਸਨੈਪਡ੍ਰੈਗਨ 650 ਪ੍ਰੋਸੈਸਰ, 2ਜੀ.ਬੀ. ਰੈਮ, 16 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਹੋਵੇਗਾ। ਕੰਪਨਾ ਨੇ Xiaomi Redmi Not 3 ''ਚ ਵੀ ਇਹੀ ਪ੍ਰੋਸੈਸਰ ਦਿੱਤਾ ਸੀ।


Related News