ਸਿੰਗਲ ਚਾਰਜ ’ਚ 30KM ਤਕ ਚੱਲੇਗਾ ਸ਼ਾਓਮੀ ਦਾ ਨਵਾਂ ਫੋਲਡੇਬਲ Mi Electric Scooter 3

07/27/2021 3:32:13 PM

ਗੈਜੇਟ ਡੈਸਕ– ਸ਼ਾਓਮੀ ਨੇ ਗਲੋਬਲ ਬਾਜ਼ਾਰ ’ਚ ਆਪਣਾ ਇਲੈਕਟ੍ਰਿਕ ਸਕੂਟਰ Mi Electric Scooter 3 ਲਾਂਚ ਕੀਤਾ ਹੈ। ਨਵਾਂ ਇਲੈਕਟ੍ਰਿਕ ਸਕੂਟਰ ਪਾਰੰਪਰਿਕ ਮੀ ਸਕੂਟਰ ਡਿਜ਼ਾਇਨ ਨਾਲ ਆਉਂਦਾ ਹੈ। ਇਸ ਦੀ ਖਾਸੀਅਤ ਇਸ ਦੀ ਪਾਵਰ ਹੈ। ਮੀ ਇਲੈਕਟ੍ਰਿਕ ਸਕੂਟਰ 3 ’ਚ ਮੌਜੂਦ ਮੋਟਰ 600 ਵਾਟ ਦੀ ਪਾਵਰ ਜਨਰੇਟ ਕਰਨ ’ਚ ਸਮਰੱਥ ਹੈ, ਜਿਸ ਦੀ ਬਦੌਲਤ ਇਹ ਸਕੂਟਰ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਛੋਟੇ ਇਲੈਕਟ੍ਰਿਕ ਸਕੂਟਰ ਦੇ ਲਿਹਾਜ ਨਾਲ ਇਹ ਚੰਗੀ ਪਾਵਰ ਹੈ। ਹਾਲਾਂਕਿ, ਰੇਂਜ ’ਚ ਇਹ ਸਕੂਟਰ ਆਪਣੇ ਸੈਗਮੈਂਟ ਦੇ ਕੁਝ ਇਲੈਕਟ੍ਰਿਕ ਸਕੂਟਰਾਂ ਤੋਂ ਥੋੜ੍ਹਾ ਪਿੱਛੇ ਹੈ। ਸਿੰਗਲ ਚਾਰਜ ’ਚ ਇਹ ਸਕੂਟਰ 30 ਕਿਲੋਮੀਟਰ ਤਕ ਦਾ ਸਫਰ ਤੈਅ ਕਰੇਗਾ। ਸ਼ਾਓਮੀ ਨੇ Mi Electric Scooter 3 ਦੇ ਨਾਲ-ਨਾਲ ਗਲੋਬਲ ਬਾਜ਼ਾਰ ’ਚ Redmi Buds 3 Pro, Mi Router AX9000, Mi 2K Gaming Monitor 27” ਅਤੇ Mi Smart Air Fryer 3.5L ਵੀ ਲਾਂਚ ਕੀਤੇ ਹਨ। 

 

Mi Electric Scooter 3 ਦੀ ਕੀਮਤ ਤੇ ਖੂਬੀਆਂ
ਸ਼ਾਓਮੀ ਦੇ ਬਲਾਗ ਮੁਤਾਬਕ, Mi Electric Scooter 3 ਨੂੰ ਯੂਰਪ ’ਚ 449 ਯੂਰੋ (ਕਰੀਬ 39,400 ਰੁਪਏ) ’ਚ ਲਾਂਚ ਕੀਤਾ ਗਿਆ ਹੈ। ਗਾਹਕ ਇਸ ਨੂੰ Gravity Gray ਅਤੇ Onyx black ਰੰਗ ’ਚ ਖਰੀਦ ਸਕਣਗੇ। 

ਫੀਚਰਜ਼ ਦੀ ਗੱਲ ਕਰੀਏ ਤਾਂ ਮੀ ਇਲੈਕਟ੍ਰਿਕ ਸਕੂਟਰ 3 ਲਾਈਟ ਵੇਟ ਬਾਡੀ ਡਿਜ਼ਾਇਨ ਨਾਲ ਆਉਂਦਾ ਹੈ ਅਤੇ ਫੋਲਡੇਬਲ ਡਿਜ਼ਾਇਨ ਦੇ ਚਲਦੇ ਇਹ ਕਾਫੀ ਪੋਰਟੇਬਲ ਵੀ ਹੈ। ਇਸ ਦੇ ਐਡਵਾਂਸ 3-ਸਟੈੱਪ ਫੋਲਡਿੰਗ ਡਿਜ਼ਾਇਨ ਦੇ ਚਲਦੇ ਇਸ ਨੂੰ ਫੋਲਡ ਕਰਕੇ ਆਸਾਨੀ ਨਾਲ ਚੁੱਕਿਆ ਜਾ ਸਕਦਾ ਹੈ ਅਤੇ ਕਾਰ ਦੇ ਪਿੱਛੇ ਰੱਖਣਾ ਜਾਂ ਘਰ ’ਚ ਕਿਸੇ ਕੋਨੇ ’ਚ ਰੱਖਣਾ ਕਾਫੀ ਆਸਾਨ ਹੋ ਜਾਂਦਾ ਹੈ। ਇਸ ਵਿਚ ਸ਼ਾਮਲ ਬਰੱਸ਼ਲੈੱਸ ਡੀ.ਸੀ. ਇਲੈਕਟ੍ਰਿਕ ਮੋਟਰ 600 ਵਾਟ ਦੀ ਪਾਵਰ ਜਨਰੇਟ ਕਰਦੀ ਹੈ, ਜਿਸ ਦੀ ਮਦਦ ਨਾਲ ਇਹ ਇਲੈਕਟ੍ਰਿਕ ਸਕੂਟਰ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। 

7650mAh / 275Wh ਸਮਰੱਥਾ ਦਾ ਬੈਟਰੀ ਪੈਕ ਚਾਰਜ ਹੋਣ ’ਚ 5.5 ਘੰਟਿਆਂ ਦਾ ਸਮਾਂ ਲੈਂਦਾ ਹੈ ਅਤੇ ਪੂਰਾ ਚਾਰਜ ਹੋਣ ’ਤੇ ਸਕੂਟਰ ਨੂੰ 30 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਹ ਸੇਫਟੀ ਫੀਚਰ ਨਾਲ ਵੀ ਆਉਂਦਾ ਹੈ। ਇਸ ਵਿਚ ਇਕ ਈ-ਏ.ਬੀ.ਐੱਸ. ਰੀਜਨਰੇਟਿਵ ਐਂਟੀ-ਲਾਗ-ਬ੍ਰੇਕਿੰਗ ਸਿਸਟਮ ਅਤੇ ਰੀਅਰ ਡਿਊਲ ਪੈਡ ਡਿਸਕ ਬ੍ਰੇਕ ਸ਼ਾਮਲ ਹੈ। ਵਾਟਰ ਅਤੇ ਡਸਟ ਤੋਂ ਬਚਾਅ ਲਈ ਇਸ ਵਿਚ IP54 ਪ੍ਰੋਟੈਕਸ਼ਨ ਵੀ ਮਿਲਦੀ ਹੈ। 


Rakesh

Content Editor

Related News