Xiaomi Mi Band 5 ਭਾਰਤ ''ਚ 2,499 ਰੁਪਏ ''ਚ ਹੋਵੋਗਾ ਲਾਂਚ : ਰਿਪੋਰਟ

Monday, Jun 29, 2020 - 01:52 AM (IST)

Xiaomi Mi Band 5 ਭਾਰਤ ''ਚ 2,499 ਰੁਪਏ ''ਚ ਹੋਵੋਗਾ ਲਾਂਚ : ਰਿਪੋਰਟ

ਗੈਜੇਟ ਡੈਸਕ—ਸ਼ਾਓਮੀ ਨੇ ਹਾਲ ਹੀ 'ਚ ਆਪਣਾ ਲੇਟੈਸਟ ਫਿਟਨੈੱਸ ਟ੍ਰੈਕਰ ਮੀ ਬੈਂਡ 5 ਚੀਨ 'ਚ ਲਾਂਚ ਕੀਤਾ ਸੀ। ਹੁਣ ਪਤਾ ਚੱਲਿਆ ਹੈ ਕਿ ਐੱਮ.ਆਈ. ਬੈਂਡ 5 ਨੂੰ ਜਲਦ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ। ਕੁਝ ਦਿਨ ਪਹਿਲਾਂ ਹੀ ਭਾਰਤੀ ਸਰਟੀਫਿਕੇਸ਼ਨ ਸਾਈਟ BIS 'ਤੇ ਇਸ ਨੂੰ ਰੋਕ ਦਿੱਤਾ ਗਿਆ ਹੈ ਜਿਸ ਨਾਲ ਮੀ ਬੈਂਡ 5 ਦੇ ਜਲਦ ਭਾਰਤ ਪਹੁੰਚਣ ਦੇ ਸੰਕੇਤ ਮਿਲਦੇ ਹਨ। ਸਮਾਰਟਪ੍ਰਿਕਸ ਦੀ ਇਕ ਰਿਪੋਰਟ ਮੁਤਾਬਕ ਮੀ ਬੈਂਡ 5 ਦੀ ਭਾਰਤ 'ਚ ਕੀਮਤ ਦੇ ਬਾਰੇ 'ਚ ਜਾਣਕਾਰੀ ਮਿਲਦੀ ਹੈ। ਮੀ ਬੈਂਡ ਨੂੰ ਭਾਰਤ 'ਚ 2,499 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਜਾ ਸਕਦਾ ਹੈ।

PunjabKesari

ਦੱਸ ਦੇਈਏ ਕਿ ਚੀਨ 'ਚ ਇਹ ਕੀਮਤ ਮੀ ਬੈਂਡ 5 ਦੇ ਐੱਨ.ਐੱਫ.ਸੀ. ਮਾਡਲ ਦੀ ਹੈ। ਚੀਨ 'ਚ ਇਸ ਦੇ ਨਾਨ NFC ਮਾਡਲ ਦੀ ਕੀਮਤ 189 ਯੁਆਨ (ਕਰੀਬ 2,000 ਰੁਪਏ) ਅਤੇ ਐੱਨ.ਐੱਫ.ਸੀ. ਮਾਡਲ ਦੀ ਕੀਮਤ 229 ਯੁਆਨ (ਕਰੀਬ 2,500 ਰੁਪਏ) ਹੈ।

PunjabKesari

ਦੱਸ ਦੇਈਏ ਕਿ ਪਿਛਲੀ ਜਨਰੇਸ਼ਨ ਵਾਲੇ ਮੀ ਬੈਂਡ 4 ਨੂੰ ਭਾਰਤ 'ਚ 2,299 ਰੁਪਏ 'ਚ ਵੇਚਿਆ ਜਾਂਦਾ ਹੈ। ਭਾਰਤ 'ਚ ਮੀ ਬੈਂਡ 5 ਦੀ ਰਿਲੀਜ਼ ਡੇਟ ਨਾਲ ਜੁੜੀ ਅਜੇ ਕੋਈ ਵੀ ਜਾਣਕਾਰੀ ਨਹੀਂ ਸਾਹਮਣੇ ਆਈ ਹੈ। ਲੇਟੈਸਟ ਸ਼ਾਓਮੀ ਮੀ ਬੈਂਡ 'ਚ 1.1 ਇੰਚ ਦੀ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਬਲੈਕ, ਗ੍ਰੀਨ, ਯੈਲੋ ਅਤੇ ਰੈੱਡ ਕਲਰ 'ਚ ਆਉਂਦਾ ਹੈ। ਸ਼ਾਓਮੀ ਦਾ ਦਾਅਵਾ ਹੈ ਕਿ ਐੱਨ.ਐੱਫ.ਸੀ. ਵੇਰੀਐਂਟ ਦੀ ਬੈਟਰੀ ਸਿੰਗਲ ਚਾਰਜ 'ਚ 14 ਦਿਨ ਤੱਕ ਚੱਲੇਗੀ।

PunjabKesari

ਉੱਥੇ ਸਟੈਂਡਰਡ ਵੇਰੀਐਂਟ ਤੋਂ 20 ਦਿਨ ਤੱਕ ਬੈਟਰੀ ਲਾਈਫ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਫਿਟਨੈੱਸ ਟ੍ਰੈਕਰ 'ਚ ਹਾਰਟ ਰੇਟ ਸੈਂਸਰ ਅਤੇ ਇਕ ਹੈਲਥ ਮੋਡ ਹੈ। ਮੀ ਬੈਂਡ 5 ਰਾਹੀਂ ਯੂਜ਼ਰਸ ਨੋਟੀਫਿਕੇਸ਼ਨਸ ਚੈੱਕ ਕਰਨ ਤੋਂ ਇਲਾਵਾ ਮਿਊਜ਼ਿਕ ਵੀ ਕੰਟਰੋਲ ਕਰ ਸਕਣਗੇ।

PunjabKesari

ਸ਼ਾਓਮੀ ਦਾ ਇਹ ਸਮਾਰਟ ਬੈਂਡ ਰਿਮੋਟ-ਕੰਟਰੋਲ ਕੈਮਰਾ ਫੀਚਰ ਨਾਲ ਆਉਂਦਾ ਹੈ ਅਤੇ ਇਸ 'ਚ ਇਕ ਬਿਲਟ-ਇਨ ਮਾਈਕ੍ਰੋਫੋਨ ਹੈ ਜਿਸ ਨਾਲ ਵੁਆਇਸ ਕਮਾਂਡ ਦਿੱਤੀ ਜਾ ਸਕਦੀ ਹੈ। ਇਸ 'ਚ ਪਰਸਨਲ ਐਕਟੀਵਿਟੀ ਇੰਟੈਲੀਜੈਂਸ (PAI) ਐਕਟੀਵਿਟੀ ਇੰਡੈਕਸ ਹੈ ਜਿਸ ਨਾਲ ਫਿਟਨੈੱਸ ਐਕਟੀਵਿਟੀ ਨੂੰ ਟਰੈਕ ਕਰਨ 'ਚ ਮਦਦ ਮਿਲਦੀ ਹੈ। ਸ਼ਾਓਮੀ ਦਾ ਕਹਿਣਾ ਹੈ ਕਿ ਲੇਟੈਸਟ ਬੈਂਡ 'ਚ ਪਹਿਲੇ ਤੋਂ ਬਿਹਤਰ ਸਲੀਪ ਮਾਨੀਟਰਿੰਗ ਸਿਸਟਮ ਹੈ। ਸ਼ਾਓਮੀ ਨੇ ਨਵੇਂ ਬੈਂਡ 'ਚ 11 ਸਪੋਰਟਸ ਮੋਡ ਦਿੱਤੇ ਹਨ-ਇਨ੍ਹਾਂ 'ਚ ਆਊਟਡੋਰ ਰਨਿੰਗ, ਟ੍ਰੇਡਮਿਲ, ਸਾਈਕਲਿੰਗ, ਵਾਕਿੰਗ, ਫ੍ਰੀਸਟਾਈਲ, ਪੂਲ ਸਵਿਮਿੰਗ, ਐਲਿਪਟਿਕਲ, ਰੋਇੰਗ ਮਸ਼ੀਨ, ਜੰਪ ਰੋਪ, ਇੰਡੋਰ ਸਾਈਕਲਿੰਗ ਅਤੇ ਯੋਗਾ ਸ਼ਾਮਲ ਹੈ।


author

Karan Kumar

Content Editor

Related News