Xiaomi Mi Band 4 ਦੀ ਤਸਵੀਰ ਲੀਕ, ਦਮਦਾਰ ਬੈਟਰੀ ਨਾਲ ਹੋਣਗੇ ਇਹ ਫੀਚਰਜ਼

06/01/2019 3:08:31 PM

ਗੈਜੇਟ ਡੈਸਕ– ਸ਼ਾਓਮੀ ਦੀ ਵਿਅਰੇਬਲ ਡਿਵਾਈਸ ਰੇਂਜ ਦੇ ਅਗਲੇ ਡਿਵਾਈਸ Xiaomi Mi Band 4 ਫਿਟਨੈੱਸ ਟ੍ਰੈਕਰ ਦੀਆਂ ਤਸਵੀਰਾਂ ਆਨਲਾਈਨ ਲੀਕ ਹੋਈਆਂ ਹਨ। ਅਫੋਰਡੇਬਲ ਮੀ ਬੈਂਡ ਸੀਰੀਜ਼ ਸ਼ਾਓਮੀ ਲਈ ਵਿਅਰੇਬਲ ਬਾਜ਼ਾਰ ’ਚ ਸਭ ਤੋਂ ਸਫਲ ਰਹੀ ਹੈ। ਪਿਛਲੇ ਹਫਤੇ Mi Band 4 ਦੇ ਕੁਝ ਰੈਂਡਰ ਸਾਹਮਣੇ ਆਏ ਸਨ ਅਤੇ ਪਤਾ ਲੱਗਾ ਸੀ ਕਿ ਸ਼ਾਓਮੀ ਦੇ ਅਗਲੇ ਫਿੱਟਨੈੱਸ ਬੈਂਡ ’ਚ ਮੋਨੋਕ੍ਰੋਮ ਦੀ ਥਾਂ ਕਲਰਡ ਡਿਸਪਲੇਅ ਦਿੱਤੀ ਜਾ ਸਕਦੀ ਹੈ। ਹੁਣ ਸਾਹਮਣੇ ਆਈਆਂ ਤਸਵੀਰਾਂ ’ਚ ਵੀ ਕਲਰਡ ਡਿਸਪਲੇਅ ਸਾਫ ਦਿਖਾਈ ਦੇ ਰਹੀ ਹੈ। 

ਲੇਟੈਸਟ ਅਪਡੇਟਸ ਦੀ ਗੱਲ ਕਰੀਏ ਤਾਂ ਸ਼ਾਓਮੀ ਦੇ Mi Band 4 ਦੀਆਂ ਰਿਅਲ ਲਾਈਫ ਤਸਵੀਰਾਂ ਹੁਣ ਚਾਈਨੀਜ਼ ਮਾਈਕ੍ਰੋਬਲਾਗਿੰਗ ਵੈੱਬਸਾਈਟ ਵੀਬੋ ’ਤੇ ਦੇਖਣ ਨੂੰ ਮਿਲੀਆਂ ਹਨ। TheMobileIndian ਮੁਤਾਬਕ, 4th ਜਨਰੇਸ਼ਨ ਵਾਲੇ ਮੀ ਬੈਂਡ ’ਚ ਕੋਈ ਫਿਜ਼ੀਕਲ ਬਟਨ ਨਹੀਂ ਦਿਖਾਈ ਦੇ ਰਿਹਾ ਜਿਸ ਤੋਂ ਸਾਫ ਹੁੰਦਾ ਹੈ ਕਿ ਇਹ ਟੱਚਸਕਰੀਨ ਸਪੋਰਟ ਦੇ ਨਾਲ ਆਏਗਾ। ਨਾਲ ਹੀ ਨਵੇਂ ਫਿੱਟਨੈੱਸ ਬੈਂਡ ’ਚ ਸ਼ਾਓਮੀ ਪਿਛਲੇ ਡਿਵਾਈਸਿਜ਼ ਦੇ ਮੁਕਾਬਲੇ ਦਮਦਾਰ ਬੈਟਰੀ ਅਤੇ ਪਰਸਨਲ ਅਸਿਸਟੈਂਟ Xiao AI ਦੇ ਸਕਦੀ ਹੈ। 

ਪਿਛਲੀਆਂ ਰਿਪੋਰਟਾਂ ’ਚ ਸਾਹਮਣੇ ਆਇਆ ਸੀ ਕਿ Mi Band 4 ’ਚ ਪਿਛਲੇ Mi Band 3 ’ਚ ਮਿਲਣ ਵਾਲੀ 110mAh ਦੀ ਬੈਟਰੀ ਦੇ ਮੁਕਾਬਲੇ 135mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਨਵਾਂ ਫਿੱਟਨੈੱਸ ਬੈਂਡ ਸਾਰੇ ਡਿਵਾਈਸਿਜ਼ ਦੇ ਨਾਲ ਬਿਹਤਰ ਕਨੈਕਟੀਵਿਟੀ ਲਈ ਬਲੂਟੁੱਥ 5.0 ਦੇ ਨਾਲ ਆ ਸਕਦਾ ਹੈ। ਸ਼ਾਓਮੀ Mi Band ਦੇ ਦੋ ਵਰਜਨ ਇਸ ਸਾਲ ਲਾਂਚ ਕੀਤੇ ਜਾ ਸਕਦੇ ਹਨ। ਇਨ੍ਹਾਂ ’ਚੋਂ ਇਕ NFC ਸਪੋਰਟਿਡ ਹੋ ਸਕਦਾ ਹੈ, ਜਿਸ ਦਾ ਮਾਡਲ ਨੰਬਰ XMSH08HM ਹੈ ਅਤੇ ਦੂਜਾ ਸਟੈਂਡਰਡ ਬਿਨਾਂ NFC ਸਪੋਰਟ ਵਾਲੇ ਬੈਂਡ ਦਾ ਮਾਡਲ ਨੰਬਰ XMSH07HM ਹੈ। 

ਨਾਲ ਹੀ ਇਹ ਡਿਵਾਈਸ ਬਿਹਤਰ ਹਾਰਟ ਰੇਟ ਮਾਨਿਟਰਿੰਗ ਸਿਸਟਮ ਦੇ ਆ ਸਕਦਾ ਹੈ। ਇਕ ਹੋਰ ਅਫਵਾਹ ’ਚ ਕਿਹਾ ਗਿਆ ਹੈ ਕਿ ਇਸ ਬੈਂਡ ’ਚ PPG ਮਾਨਿਟਰ ਵੀ ਦਿੱਤਾ ਜਾ ਸਕਦਾ ਹੈ, ਜੋ ਮਾਈਕ੍ਰੋ-ਵਾਸਕੁਲਰ ਟਿਸ਼ੂ ਬੈਂਡ ’ਚ ਬਲੱਡ ਵਾਲਿਊਮ ਦਾ ਪਤਾ ਲਗਾ ਸਕਦਾ ਹੈ। ਕੀਮਤ ਦੀ ਗੱਲ ਕਰੀਏ ਤਾਂ Mi Band 4 ਦਾ NFC ਵਰਜਨ 499 ਯੇਨ (ਕਰੀਬ 5000 ਰੁਪਏ) ’ਚ ਜਾ ਸਕਦਾ ਹੈ। ਉਥੇ ਹੀ ਸਟੈਂਡਰਡ ਵਰਜਨ ਦੀ ਕੀਮਤ 200 ਤੋਂ 300 ਯੇਨ (ਕਰੀਬ 2000 ਤੋਂ 3000 ਰੁਪਏ ਦੇ ਵਿਚਕਾਰ) ਹੋ ਸਕਦੀ ਹੈ। ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕੰਪਨੀ ਇਸ ਬੈਂਡ ਨੂੰ ਬਾਜ਼ਾਰ ’ਚ ਕਦੋਂ ਲਿਆਏਗੀ। 


Related News