ਈ-ਕਾਮਰਸ ਸਾਈਟ ਐਮਾਜ਼ਨ ''ਤੇ ਉਪਲੱਬਧ ਹੋਇਆ Mi Air Purifier 2

Friday, Mar 17, 2017 - 04:08 PM (IST)

ਈ-ਕਾਮਰਸ ਸਾਈਟ ਐਮਾਜ਼ਨ ''ਤੇ ਉਪਲੱਬਧ ਹੋਇਆ Mi Air Purifier 2

ਜਲੰਧਰ- ਸ਼ਿਓਮੀ ਨੇ ਭਾਰਤੀ ਬਾਜ਼ਾਰ ''ਚ ਹੁਣ ਤੱਕ ਕਈ ਸਮਾਰਟਫੋਨ ਅਤੇ ਡਿਵਾਇਸ ਲਾਂਚ ਕਰ ਚੁੱਕੀ ਹੈ ਜਿਸ ''ਚ ਬਜਟ ਸ਼੍ਰੇਣੀ ਦੇ ਫੋਨ ਵੀ ਸ਼ਾਮਿਲ ਹੈ। ਕੰਪਨੀ ਨੇ ਭਾਰਤੀ ਬਾਜ਼ਾਰ ''ਚ ਪਿਛਲੇ ਸਾਲ ਸਤੰਬਰ ''ਚ ਆਪਣਾ ਪਹਿਲਾ ਸਮਾਰਟ ਹੋਮ ਐਪਲਾਇੰਸ ਪ੍ਰੋਡਕਟ ਮੀ ਏਅਰ ਪਿਊਰੀਫਾਇਰ 2 ਨੂੰ ਲਾਂਚ ਕੀਤਾ ਸੀ। ਲਾਂਚ ਦੇ ਸਮੇਂ ਮੀ ਏਅਰ ਪਿਊਰੀਫਾਇਰ 2 ਦੀ ਕੀਮਤ 9,999 ਰੁਪਏ ਹੈ।

 

ਪਹਿਲਾਂ ਮੀ ਏਅਰ ਪਿਊਰੀਫਾਇਰ 2 ਸ਼ਿਓਮੀ ਦੀ ਆਧਿਕਾਰਕ ਵੈੱਬਸਾਈਟ ਮੀ ਅਤੇ ​ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਉਪਲੱਬਧ ਸੀ। ਉਥੇ ਹੀ, ਹੁਣ ਯੂਜ਼ਰਸ ਇਸ ਨੂੰ ਐਮਾਜ਼ਨ ਇੰਡੀਆ ਤੋਂ ਵੀ ਖਰੀਦ ਸਕਦੇ ਹਨ। ਐਮਾਜ਼ਨ ਇੰਡੀਆ ''ਤੇ ਇਸ ਦੀ ਕੀਮਤ 12,998 ਰੁਪਏ ''ਤੇ ਉਪਲਬਧ ਹੈ। ਮੀ ਏਅਰ ਪਿਊਰੀਫਾਇਰ 2 ਪਿਛਲੇ ਮੀ ਏਅਰ ਪਿਊਰੀਫਾਇਰ ਦੀ ਤੁਲਨਾ ''ਚ 40 ਫ਼ੀਸਦੀ ਛੋਟਾ ਹੈ। ਸ਼ਿਓਮੀ ਮੀ ਏਅਰ ਪਿਊਰੀਫਾਇਰ 2 ''ਚ ਸਿਲੈਂਡਰਿਕਲ ਆਕਾਰ ਦਾ ਫਿਲਟਰ ਦਿੱਤਾ ਗਿਆ ਹੈ ਜੋ ਕਿ 360 ਡਿਗਰੀ ਤੱਕ ਫਿਲਟਰ ਕਰਨ ''ਚ ਸਮਰੱਥ ਹੈ। ਮਤਲਬ ਹਰ ਡਾਇਰੈਕਸ਼ਨ ''ਚ ਆਸਾਨੀ ਨਾਲ ਏਅਰ ਪਿਊਰੀਫਾਇਰ ਹੋ ਸਕਦੀ ਹੈ। ਉਥੇ ਹੀ, ਇਸ ''ਚ ਇਕ ਪੀ. ਈ. ਟੀ ਪ੍ਰੀ-ਫਿਲਟਰ, ਇਕ ਈ. ਪੀ. ਏ ਫਿਲਟਰ ਅਤੇ ਇਕ ਐਕਟੀਵੇਟਡ ਕਾਰਬਨ ਫਿਲਟਰ ਲਗਾ ਹੋਇਆ ਹੈ। ਇਹ ਤੁਹਾਡੇ ਕਮਰੇ ਨੂੰ ਬਿਹਤਰ ਤਰੀਕੇ ਨਾਲ ਫਿਲਟਰ ਕਰਦਾ ਹੈ।

 

ਸ਼ਿਓਮੀ ਦਾ ਕਹਿਣਾ ਹੈ ਕਿ ਮੀ ਏਅਰ ਪਿਊਰੀਫਾਇਰ 2 ਇਕ 21 ਸਕਵਾਇਰ ਮੀਟਰ ਦੇ ਕਮਰੇ ਨੂੰ ਕੇਵਲ 10 ਮਿੰਟ ''ਚ ਪਿਊਰੀਫਾਇਰ ਕਰ ਸਕਦਾ ਹੈ। ਇਸ ''ਚ ਡਿਊਲ ਮਿਕਸਡ ਬੂਸਟਰ ਫੈਨ ਦੇ ਨਾਲ ਹੀ ਇਕ ਸਿੰਗਲ ਮੋਟਰ ਦਿੱਤੀ ਗਈ ਹੈ। ਉਥੇ ਹੀ, ਮੀ ਏਅਰ ਪਿਊਰੀਫਾਇਰ ''ਚ ਫਿਲਟਰ ਦੀ ਤਿੰਨ ਲੇਇਰ ਉਪਲੱਬਧ ਹਨ। ਜਿਨ੍ਹਾਂ ''ਚ ਪੀ. ਈ. ਟੀ ਪ੍ਰੀ—ਫਿਲਟਰ, ਈ. ਪੀ. ਏ ਫਿਲਟਰ ਅਤੇ ਐਕਟੀਵੇਟਡ ਕਾਰਬਨ ਫਿਲਟਰ ਸ਼ਾਮਿਲ ਹੈ। ਇਕ ਫਿਲਟਰ ਨੂੰ 6 ਮਹੀਨੇ ਤੱਕ ਬਿਹਤਰ ਕਾਰਜ ਕਰਦੀਆਂ ਹਨ। ਉਥੇ ਹੀ, 6 ਮਹੀਨੇ ਬਾਅਦ ਤੁਸੀਂ ਮੀ ਡਾਟ ਕਾਮ ਦੇ ਰਾਹੀਂ ਇਸ ਫਿਲਟਰ ਨੂੰ ਰਿਪਲੇਸ ਕਰ ਸਕਦੇ ਹੋ। ਹਰ ਇਕ ਫਿਲਟਰ ਦੀ ਕੀਮਤ 2,499 ਰੁਪਏ ਹੋਵੋਗੇ।


Related News