ਸ਼ਾਓਮੀ ਨੇ ਲਾਂਚ ਕੀਤਾ Mi 9 SE, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਸ

02/20/2019 5:10:31 PM

ਗੈਜੇਟ ਡੈਸਕ- ਸ਼ਾਓਮੀ ਨੇ ਚੀਨ 'ਚ ਆਪਣਾ ਲੇਟੈਸਟ ਫਲੈਗਸ਼ਿਪ Mi 9 ਲਾਂਚ ਕਰ ਦਿੱਤਾ ਹੈ। ਈਵੈਂਟ 'ਚ ਕੰਪਨੀ ਨੇ ਦੱਸਿਆ ਹੈ ਕਿ ਸਮਾਰਟਫੋਨ 'ਚ X50 Modem ਅਤੇ 5G ਸਪੋਰਟ ਦਿੱਤੀ ਗਈ ਹੈ। ਇੰਨਾ ਹੀ ਨਹੀਂ ਸ਼ਾਓਮੀ ਨੇ ਇਸ ਦਾ ਇਕ ਟੋਨ-ਡਾਊਨ ਵਰਜ਼ਨ Mi 9 SE ਵੀ ਲਾਂਚ ਕੀਤਾ ਹੈ, ਜੋ Mi 9 ਤੋਂ ਸਸਤਾ ਹੈ। Mi 9 SE ਦੀ ਕੀਮਤ ਚੀਨ 'ਚ 1999 (ਲਗਭਗ 21,155 ਰੁਪਏ) ਹੈ। ਸਮਾਰਟਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਸ 'ਚ 48-ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ।

ਸਮਾਰਟਫੋਨ 'ਚ 5.97-ਇੰਚ AMOLED ਡਿਸਪਲੇਅ ਦਿੱਤੀ ਗਈ ਹੈ। ਜਿੱਥੇ ਇਕ ਪਾਸੇ Mi 9 ਨੂੰ ਸਨੈਪਡਰੈਗਨ 855 SoC ਦੇ ਨਾਲ ਲਾਂਚ ਕੀਤਾ ਗਿਆ ਹੈ, ਉਥੇ ਹੀ Mi 9 SE 'ਚ ਸਨੈਪਡ੍ਰੈਗਨ 712 SoC ਦਿੱਤਾ ਗਿਆ ਹੈ। ਸਮਾਰਟਫੋਨ 6 ਜੀ. ਬੀ ਰੈਮ ਦੇ ਨਾਲ 64 ਜੀ. ਬੀ ਤੇ 128 ਜੀ. ਬੀ ਸਟੋਰੇਜ ਵਾਲੇ ਦੋ ਵੇਰੀਐਂਟਸ 'ਚ ਲਾਂਚ ਕੀਤਾ ਗਿਆ ਹੈ। ਇਸ 'ਚ 3,070mAh ਦੀ ਬੈਟਰੀ ਦਿੱਤੀ ਗਈ ਹੈ,  ਜਦ ਕੀ ਇਸ ਦੇ ਸਟੈਂਡਰਡ ਵੇਰੀਐਂਟ 'ਚ 3,500mAh ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਸ਼ਾਓਮੀ ਨੇ ਇਸ ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਹੈ, ਜਿਸ 'ਚ 48-ਮੈਗਾਪਿਕਸਲ, 8-ਮੈਗਾਪਿਕਸਲ ਤੇ 13-ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਹੈ ।PunjabKesari
ਤੁਹਾਨੂੰ ਦੱਸ ਦੇਈਏ ਕਿ ਸ਼ਾਓਮੀ Mi 9 ਦੀ ਕੀਮਤ RMB 2,999 (ਲਗਭਗ 32,700 ਰੁਪਏ) ਹੈ। ਇਸ ਦੇ ਟਰਾਂਸਪੇਰੇਂਟ ਐਡੀਸ਼ਨ ਦੀ ਕੀਮਤ RMB 3,999 (ਲਗਭਗ 42,400 ਰੁਪਏ) ਹੈ। ਇਹ ਡਿਵਾਈਸ ਅੱਜ ਤੋਂ ਪ੍ਰੀ-ਆਰਡਰ ਲਈ ਉਪਲੱਬਧ ਹੋ ਗਈ ਹੈ ਤੇ ਇਸ ਦੀ ਸੇਲ ਚੀਨ 'ਚ 26 ਫਰਵਰੀ ਤੋਂ ਸ਼ੁਰੂ ਹੋਵੇਗੀ। ਸਮਾਰਟਫਨ ਚੀਨ ਦੀ ਪਾਪੂਲਰ ਈ-ਕਾਰਮਸ ਵੈੱਬਸਾਈਟ JD.com ਤੇ Suning ਦੇ ਨਾਲ- ਨਾਲ ਸ਼ਾਓਮੀ ਦੀ ਆਫਿਸ਼ੀਅਲ ਵੈੱਬਸਾਈਟ ਤੋਂ ਵੀ ਖਰੀਦਿਆ ਜਾ ਸਕਦਾ ਹੈ।


Related News