Xiaomi Mi 7 ਅਤੇ Mi 7 Plus ਸਮਾਰਟਫੋਨਜ਼ ਮਾਰਚ 2018 ''ਚ ਹੋ ਸਕਦੇ ਹਨ ਲਾਂਚ

Monday, Dec 11, 2017 - 05:42 PM (IST)

Xiaomi Mi 7 ਅਤੇ Mi 7 Plus ਸਮਾਰਟਫੋਨਜ਼ ਮਾਰਚ 2018 ''ਚ ਹੋ ਸਕਦੇ ਹਨ ਲਾਂਚ

ਜਲੰਧਰ-ਪਿਛਲੇ ਹਫਤੇ ਕੁਆਲਕਾਮ ਸਨੈਪਡ੍ਰੈਗਨ 845 SoC ਨੂੰ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼ਿਓਮੀ ਦੇ CEO Lei Jun ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਆਗਾਮੀ ਸਮਾਰਟਫੋਨ (ਫਲੈਗਸ਼ਿਪ) ਕੁਆਲਕਾਮ ਦੇ ਸਨੈਪਡ੍ਰੈਗਨ 845 ਪ੍ਰੋਸੈਸਰ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਸ਼ਿਓਮੀ ਦਾ ਇਹ ਆਗਾਮੀ ਸਮਾਰਟਫੋਨ AI ਆਧਾਰਿਤ ਡਿਊਲ ਰਿਅਲ ਕੈਮਰਾ ਸੈੱਟਅਪ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਪਹਿਲਾਂ ਚੀਨੀ ਸਮਾਰਟਫੋਨ ਹੋਵੇਗਾ, ਜਿਸ 'ਚ ਇਸ ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ। ਰਿਪੋਰਟ ਅਨੁਸਾਰ Mi 7 ਸਮਾਰਟਫੋਨ ਨੂੰ ਦੋ ਸਾਈਜ਼ 'ਚ ਲਾਂਚ ਕੀਤਾ ਜਾਵੇਗਾ। ਦੋਵੇ ਹੀ ਇੱਕਠੇ ਰੀਲੀਜ਼ ਕੀਤੇ ਜਾਣਗੇ।

ਸ਼ਿਓਮੀ ਨੇ ਇਸ ਸਾਲ ਅਪ੍ਰੈਲ 'ਚ ਸ਼ਿਓਮੀ Mi 6 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਲਾਂਚ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੰਪਨੀ Mi 6 ਸਮਾਰਟਫੋਨ ਦੇ ਨਾਲ Mi 6 ਪਲੱਸ ਸਮਾਰਟਫੋਨ ਨੂੰ ਲਾਂਚ ਕਰੇਗੀ, ਪਰ ਸਨੈਪਡ੍ਰੈਗਨ 835 ਚਿਪਸੈੱਟ ਨਾ ਹੋਣ ਦੀ ਵਜ੍ਹਾਂ ਨਾਲ ਕੰਪਨੀ ਨੇ Mi 6 ਪਲੱਸ ਵੇਰੀਐਂਟ ਨੂੰ ਲਾਂਚ ਨਹੀਂ ਕੀਤਾ ਜਾ ਸਕਦਾ ਹੈ।

ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ Mi 7 ਸਮਾਰਟਫੋਨ 'ਚ 5.65 ਇੰਚ ਦਾ ਡਿਸਪਲੇਅ ਦਿੱਤਾ ਜਾ ਸਕਦਾ ਹੈ, ਪਰ Mi 7 ਪਲੱਸ ਨੂੰ 6.01 ਇੰਚ ਦਾ ਡਿਸਪਲੇਅ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਦੋਵੇ ਸਮਾਰਟਫੋਨਜ਼ 'ਚ 18:9 ਅਸਪੈਕਟ ਰੇਸ਼ੀਓ ਦਿੱਤਾ ਜਾ ਸਕਦਾ ਹੈ। ਪਾਵਰ ਬੈਕਅਪ ਲਈ Mi 7 ਸਮਾਰਟਫੋਨ 'ਚ 3200mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਪਰ Mi 7 Plus ਸਮਾਰਟਫੋਨ 'ਚ 3500mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਨੈਪਡ੍ਰੈਗਨ 845 ਨਾਲ 6GB ਰੈਮ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ Mi 6 ਸਮਾਰਟਫੋਨ 'ਚ ਡਿਊਲ ਕੈਮਰਾ ਦਿੱਤਾ ਦਾ ਸਕਦਾ ਹੈ, ਜਿਸ 'ਚ ਸੋਨੀ IMX380 ਅਤੇ IMX350 ਸੈਂਸਰ ਹੋ ਸਕਦਾ ਹੈ। ਸ਼ਿਓਮੀ Mi 7 ਸਮਾਰਟਫੋਨ ਦੀ ਕੀਮਤ 2,699 ਯੂਆਨ (ਲਗਭਗ 26,000 ਰੁਪਏ) ਹੋਵੇਗਾ। Mi 7 ਪਲੱਸ ਸਮਾਰਟਫੋਨ ਦੀ ਕੀਮਤ 2,999 ਯੂਆਨ(ਲਗਭਗ 29,999 ਰੁਪਏ) ਹੋ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਇਸ ਸਮਾਰਟਫੋਨ ਨੂੰ ਅਗਲੇ ਸਾਲ ਮਾਰਚ 'ਚ ਲਾਂਚ ਕਰ ਸਕਦੀ ਹੈ।


Related News