Xiaomi Mi 5X ਦਾ ਟੀਜ਼ਰ ਜਾਰੀ, ਡਿਜ਼ਾਇਨ ਤੇ ਕਲਰ ਵੇਰੀਅੰਟ ਦਾ ਹੋਇਆ ਖੁਲਾਸਾ
Thursday, Jul 20, 2017 - 03:02 PM (IST)

ਜਲੰਧਰ- ਸ਼ਿਓਮੀ ਮੀ 5 ਐਕਸ ਇਕ ਵਾਰ ਫਿਰ ਖਬਰਾਂ 'ਚ ਹੈ। ਪਿਛਲੇ ਹਫਤੇ ਇਸ ਸਮਾਰਟਫੋਨ ਨੂੰ ਲੈ ਕੇ ਪਹਿਲੀ ਵਾਰ ਲੀਕ 'ਚ ਪਤਾ ਲੱਗਾ ਸੀ ਅਤੇ ਸ਼ਿਓਮੀ ਨੇ ਵੀ ਇਸ ਫੋਨ ਦੀ ਮੌਜੂਦਗੀ ਦੀ ਪੁਸ਼ਟੀ ਕਰ ਦਿੱਤੀ ਹੈ। ਕੰਪਨੀ ਨੇ ਮੀ.ਯੂ.ਆਈ. 9 ਅਤੇ ਡਿਊਲ ਰਿਅਰ ਕੈਮਰੇ ਦੇ ਨਾਲ ਆਉਣ ਵਾਲੇ ਮੀ 5 ਐਕਸ ਸਮਾਰਟਫੋਨ ਨੂੰ 26 ਜੁਲਾਈ ਨੂੰ ਲਾਂਚ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਮੀ 5 ਐਕਸ ਦੀ ਪਹਿਲੀ ਸੇਲ ਲਈ ਰਜਿਸਟਰੇਸ਼ਨ ਵੀ ਸ਼ੁਰੂ ਹੋ ਗਈ ਹੈ। ਪਹਿਲਾਂ 24 ਘੰਟਿਆਂ 'ਚ ਹੀ ਰਜਿਸਟਰੇਸ਼ਨ ਦੀ ਗਿਣਤੀ 200,000 ਲੱਖ ਤੋਂ ਪਾਰ ਹੋ ਗਈ ਹੈ। ਹੁਣ ਲਾਂਚ ਤੋਂ ਪਹਿਲਾਂ ਸਮਾਰਟਫੋਨ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਆਈ ਹੈ।
ਕੰਪਨੀ ਦੁਆਰਾ ਜਾਰੀ ਕੀਤੀਆਂ ਗਈਆਂ ਸ਼ਿਓਮੀ ਮੀ 5 ਮੈਕਸ ਦੀਆਂ ਤਸਵੀਰਾਂ ਨਾਲ ਉਸੇ ਜਾਣਕਾਰੀ ਦਾ ਪਤਾ ਚੱਲਦਾ ਹੈ ਜੋ ਇਸ ਤੋਂ ਪਹਿਲਾਂ ਫੋਨ ਦੇ ਓਰਿਜਨਲ ਲਾਂਚ ਇਨਵਾਈਟ ਅਤੇ ਬੁਕਿੰਗ ਪੇਜ 'ਤੇ ਦਿੱਤੀ ਗਈ ਸੀ। ਫੋਨ ਨੂੰ ਬਲੈਕ, ਗੋਲਡ ਅਤੇ ਰੋਜ਼ ਗੋਲਡ (ਪਿੰਕ) ਕਲਰ ਵੇਰੀਅੰਟ 'ਚ ਲਾਂਚ ਕਰਨ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਗਈ ਸੀ।
ਨਵੀਆਂ ਤਸਵੀਰਾਂ ਰਾਹੀਂ ਹੁਣ ਅਸੀਂ ਜਾਣਦੇ ਹਾਂ ਕਿ ਇਸ ਸਮਾਰਟਫੋਨ ਦੇ ਫਰੰਟ ਪੈਨਲ 'ਚ ਹਾਰਡਵੇਅਰ ਕਸੈਸੀਟਿਵ ਬਟਨ ਹੋਣਗੇ ਅਤੇ ਅਗਲੇ ਪਾਸੇ ਦਿੱਤੇ ਗਏ ਕੈਮਰਾ ਸੈੱਟਅਪ 'ਚ ਇਕ ਸਿੰਗਲ ਲੈਂਜ਼ ਹੋਵੇਗਾ। ਜਿਵੇਂ ਕਿ ਪਹਿਲਾਂ ਦੇਖੇ ਗਏ ਫੋਨ ਦੇ ਸੱਜੇ ਪਾਸੇ ਪਾਵਰ ਬਟਨ ਅਤੇ ਵਾਲਿਊਮ ਰਾਕਰ ਬਟਨ ਹਨ। ਖੱਬੇ ਪਾਸੇ ਕੋਈ ਬਟਨ ਨਹੀਂ ਹੈ।
ਸ਼ਿਓਮੀ ਮੀ 5 ਮੈਕਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਫੋਨ 'ਚ 5.5-ਇੰਚ ਫੁੱਲ ਐੱਚ.ਡੀ. ਡਿਸਪਲੇ, ਇਕ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਹੋਣ ਦਾ ਖੁਲਾਸਾ ਹੋਇਆ ਹੈ। ਇਸ ਸਮਾਰਟਫੋਨ 'ਚ ਇਕ ਡਿਊਲ ਰਿਅਰ ਕੈਮਰਾ ਸੈੱਟਅਪ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਇਕ ਲੀਕ 'ਚ ਕੈਮਰੇ ਦੇ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਤੋਂ ਇਲਾਵਾ ਆਪਟਿਕਲ ਜ਼ੂਮ ਫੀਚਰ ਦੇ ਨਾਲ ਆਉਣ ਦੀ ਜਾਣਕਾਰੀ ਸਾਹਮਣੇ ਆਈ ਸੀ। ਅਧਿਕਾਰਤ
ਤੌਰ 'ਤੇ ਸਾਂਝੀ ਕੀਤੀ ਗਈ ਤਸਵੀਰ 'ਤੇ ਇਕ ਫਿੰਗਰਪ੍ਰਿੰਟ ਸਕੈਨਰ ਵੀ ਦੇਖਿਆ ਜਾ ਸਕਦਾ ਹੈ।
ਕੀਮਤ ਦੀ ਗੱਲ ਕਰੀਏ ਤਾਂ ਸ਼ਿਓਮੀ ਮੀ 5 ਮੈਕਸ 1,999 ਚੀਨੀ ਯੁਆਨ (ਕਰੀਬ 19,000 ਰੁਪਏ) ਹੋਣ ਦਾ ਖੁਲਾਸਾ ਹੋਇਆ ਹੈ। ਸ਼ਿਓਮੀ ਮੀ 5 ਐੱਸ ਦੀ ਸ਼ੁਰੂਆਤੀ ਕੀਮਤ ਵੀ ਇੰਨੀ ਹੀ ਹੈ।