ਨਵੀਂ ਤਕਨੀਕ ਦੇ ਪ੍ਰੋਸੈਸਰ Surge S1 ਨਾਲ ਲੈਸ ਹੈ ਸ਼ਿਓਮੀ ਦੀ ਇਹ ਡਿਵਾਇਸ

Wednesday, Mar 01, 2017 - 12:43 PM (IST)

ਨਵੀਂ ਤਕਨੀਕ ਦੇ ਪ੍ਰੋਸੈਸਰ Surge S1 ਨਾਲ ਲੈਸ ਹੈ ਸ਼ਿਓਮੀ ਦੀ ਇਹ ਡਿਵਾਇਸ

ਜਲੰਧਰ- ਚਾਈਨਾ ਦੀ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਆਏ ਦਿਨ ਆਪਣੇ ਇਸ ਮੀ 5ਸੀ ਸਮਾਰਟਫੋਨ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਸੀ। ਪਰ ਹੁਣ ਕਈ ਲੀਕ ਜਾਣਕਾਰੀਆਂ ਤੋਂ ਬਾਅਦ ਆਖ਼ਿਰਕਾਰ ਸ਼ਿਓਮੀ ਨੇ ਚੀਨ ''ਚ ਆਪਣਾ ਮੀ 5ਸੀ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਡਿਵਾਈਸ ਕੰਪਨੀ ਲਈ ਬੇਹੱਦ ਖਾਸ ਹੈ ਕਿਉਂਕਿ ਇਸ ''ਚ ਸ਼ਿਓਮੀ ਦਾ ਪਹਿਲਾ ਇਨ-ਹਾਊਸ ਪ੍ਰੋਸੈਸਰ ਸਜਰ ਐੱਸ1 ਦਿੱਤਾ ਗਿਆ ਹੈ।   ਇਸ ਪ੍ਰੋਸੈਸਰ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਖ਼ਬਰਾਂ ਆ ਰਹੀਆਂ ਸਨ। ਨਵਾਂ ਆਕਟਾ-ਕੋਰ ਪ੍ਰੋਸੈਸਰ 28ਐੱਨ. ਐੱਮ ਪ੍ਰੋਸੈਸ ''ਤੇ ਬਣਿਆ ਹੈ ਅਤੇ ਇਹ 2.2 ਗੀਗਾਹਰਟਜ਼ ''ਤੇ ਚੱਲਦਾ ਹੈ ਸ਼ਿਓਮੀ ਮੀ 5ਸੀ ਸਮਾਰਟਫੋਨ ਮੇਟਲ ਯੂਨਿਬਾਡੀ ਨਾਲ ਬਣਿਆ ਹੈ ਅਤੇ ਇਸ ਦੀ ਕੀਮਤ 1,499 ਚੀਨੀ ਯੁਆਨ (ਕਰੀਬ 14,600 ਰੁਪਏ) ਹੈ। ਇਹ ਫੋਨ 3 ਮਾਰਚ ਨਾਲ ਰੋਜ਼ ਗੋਲਡ, ਗੋਲਡ ਅਤੇ ਬਲੈਕ ਕਲਰ ਵੇਰਿਅੰਟ ''ਚ ਚੀਨ ''ਚ ਉਪਲੱਬਧ ਹੋਵੇਗਾ।


ਸ਼ਿਓਮੀ 5ਸੀ
-ਇਸ ਫੋਨ ''ਚ 3 ਜੀ. ਬੀ ਰੈਮ।
- 5.15 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਕਰਵਡ ਗਲਾਸ ਡਿਸਪਲੇ।
- ਪਿਕਸਲ ਡੇਨਸਿਟੀ 428 ਪੀ. ਪੀ. ਆਈ।
- ਇਨਬਿਲਟ ਸਟੋਰੇਜ਼ 64 ਜੀ.ਬੀ।
- ਡਿਊਲ ਸਿਮ (ਨੈਨੋ + ਨੈਨੋ)  ਕਾਰਡ ਸਪੋਰਟ।
- 2860 ਐੱਮ. ਏ. ਐੱਚ ਦੀ ਬੈਟਰੀ। - ਫਾਸਟ ਚਾਰਜਿੰਗ ਸਪੋਰਟ।
- ਐਂਡ੍ਰਾਇਡ 6.0 ਮਾਰਸ਼ਮੈਲੋ ਆਧਾਰਿਕ ਮੀ. ਯੂ. ਆਈ 8 ''ਤੇ ਚੱਲਦਾ ਹੈ।
- ਸ਼ਿਓਮੀ ਦਾ ਦਾਅਵਾ ਹੈ ਕਿ ਇਸ ਡਿਵਾਇਸ ਨੂੰ ਐਂਡ੍ਰਾਇਡ 7.1 ਨੂਗਟ ''ਤੇ ਅਪਗਰੇਡ ਕੀਤਾ ਜਾ ਸਕਦਾ ਹੈ।
- ਮਾਰਚ ''ਚ ਮੀ 5ਸੀ ਨੂੰ ਸਾਫਟਵੇਯਰ ਅਪਡੇਟ ਮਿਲਣ ਦੀ ਉਮੀਦ।
- ਵੱਡੇ 1.25 ਮਾਇਕਰੋਨ ਪਿਕਸਲ, ਅਪਰਚਰ ਐੱਫ/2.2 ਅਤੇ ਐੱਲ. ਈ. ਡੀ ਫਲੈਸ਼ ਨਾਲ 12 ਮੈਗਾਪਿਕਸਲ ਕੈਮਰਾ।
- 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ।  - 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਏ. ਸੀ ਡਿਊਲ-ਬੈਂਡ, ਬਲੂਟੁੱਥ 4.1, ਜੀ. ਪੀ. ਐੱਸ, ਯੂ. ਐੱਸ. ਬੀ ਟਾਈਪ-ਸੀ, 3.5   ਐੱਮ. ਐੱਮ ਆਡੀਓ ਜੈੱਕ ਅਤੇ ਐੱਫ. ਐੱਮ ਰੇਡੀਓ ਫੀਚਰਸ।
- ਸ਼ਿਓਮੀ ਮੀ 5ਸੀ ਦਾ ਡਾਇਮੇਂਸ਼ਨ 144.38x69.68x7.09 ਮਿਲੀਮੀਟਰ
- ਭਾਰ 135 ਗਰਾਮ।


Related News