2,000 ਰੁਪਏ ਸਸਤਾ ਹੋਇਆ Xiaomi ਦਾ ਇਹ ਸਮਾਰਟਫੋਨ

Tuesday, Aug 23, 2016 - 12:53 PM (IST)

2,000 ਰੁਪਏ ਸਸਤਾ ਹੋਇਆ Xiaomi ਦਾ ਇਹ ਸਮਾਰਟਫੋਨ

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਹਾਲ ਹੀ ''ਚ ਅੰਤਰਰਾਸ਼ਟਰੀ ਬਾਜ਼ਾਰ ''ਚ ਸ਼ਿਓਮੀ ਐੱਮ.ਆਈ.5 ਦੀਆਂ ਕੀਮਤਾਂ ''ਚ ਕਟੌਤੀ ਕੀਤੀ ਸੀ ਅਤੇ ਇਸ ਸਮਾਰਟਫੋਨ ਦੀ ਕੀਮਤ ਭਾਰਤੀ ਬਾਜ਼ਾਰ ''ਚ ਵੀ ਘੱਟ ਹੋ ਗਈ ਹੈ। ਸ਼ਿਓਮੀ ਨੇ ਐੱਮ.ਆਈ.5 ਨੂੰ 24,999 ਰੁਪਏ ''ਚ ਲਾਂਚ ਕੀਤਾ ਸੀ ਪਰ ਹੁਣ ਇਸ ਦੀ ਕੀਮਤ 22,999 ਰੁਪਏ ਰਹਿ ਗਈ ਹੈ। 

ਇਸ ਸਮਾਰਟਫੋਨ ਨੂੰ ਫਲਿੱਪਕਾਰਟ ਅਤੇ ਐੱਮ.ਆਈ. ਡਾਟ ਕਾਮ ਤੋਂ ਖਰੀਦ ਸਕਦੇ ਹੋ। ਜਿਥੋਂ ਤੱਕ ਫੀਚਰਸ ਦੀ ਗੱਲ ਹੈ ਤਾਂ ਇਸ ਵਿਚ 5.15-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ, ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ, ਐਡ੍ਰੀਨੋ 530 ਜੀ.ਪੀ.ਯੂ., 16 ਮੈਗਾਪਿਕਸਲ ਦਾ ਰਿਅਰ ਸੋਨੀ ਆਈ.ਐੱਮ.ਐਕਸ298 ਕੈਮਰਾ ਸੈਂਸਰ, 4 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Related News