ਭਾਰਤ ''ਚ ਉਪਲੱਬਧ ਹੋਇਆ ਸ਼ਿਓਮੀ mi5 ਦਾ ਬਲੈਕ ਵੇਰਿਅੰਟ
Saturday, Jun 25, 2016 - 12:42 PM (IST)

ਜਲੰਧਰ— ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਇੰਡੀਆ ਨੇ ਭਾਰਤ ''ਚ ਆਪਣੇ Mi5 ਸਮਾਰਟਫੋਨ ਦਾ ਬਲੈਕ ਕਲਰ ਵੈਰਿਅੰਟ ਲਾਂਚ ਕੀਤਾ ਹੈ। ਸ਼ੁੱਕਰਵਾਰ ਤੋਂ ਇਸ ਫੋਨ ਦੀ ਵਿਕਰੀ ਭਾਰਤ ''ਚ ਅਮੈਜ਼ਾਨ ਅਤੇ ਫਲਿਪਕਾਰਟ ''ਤੇ ਉਪਲੱਬਧ ਹੈ। ਸ਼ਿਓਮੀ ਨੇ Mi5 ਨੂੰ ਮਾਰਚ ਮਹੀਨੇ ''ਚ ਲਾਂਚ ਕੀਤਾ ਸੀ ਉਸ ਸਮੇਂ ਸਮਾਰਟਫੋਨ ਦਾ ਸਿਰਫ ਵਾਇਟ ਕਲਰ ਵੈਰਿਅੰਟ ਬਾਜ਼ਾਰ ''ਚ ਉਪਲੱਬਧ ਸੀ। ਭਾਰਤੀ ਬਾਜ਼ਾਰ ''ਚ ਇਸ ਫੋਨ ਦਾ 32 ਜੀਬੀ ਮਾਡਲ ਹੀ ਲਾਂਚ ਕੀਤਾ ਗਿਆ ਹੈ। ਇਸ ਫੋਨ ਦੇ ਫ੍ਰੰਟ ਅਤੇ ਬੈਕ ਹਿੱਸੇ ਨੂੰ ਗਲਾਸ ਡਿਜ਼ਾਇਨ ਅਤੇ ਮੇਟਲ ਫ੍ਰੇਮ ਦਿੱਤਾ ਗਿਆ ਹੈ। ਇਹ ਕੰਪਨੀ ਦਾ ਪਹਿਲਾ ਕਵਾਲਕਾਮ ਸਨੈਪਡਰੈਗਨ 820 ਚਿਪਸੈੱਟ ਵਾਲਾ ਸਮਾਰਟਫੋਨ ਹੋਵੇਗਾ। ਇਸ ਫੋਨ ਦੇ 32 ਜੀ. ਬੀ ਵੇਰਿਅੰਟ ਦੀ ਕੀਮਤ 24,999 ਰੁਪਏ ਰੱਖੀ ਗਈ ਹੈ।
Mi 5 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5.15 ਇੰਚ ਦੀ ਫੁੱਲ HD ਸਕ੍ਰੀਨ ਦਿੱਤੀ ਗਈ ਹੈ। ਜਿਸ ਦੀ ਰੈਜ਼ੋਲਿਊਸ਼ਨ 1080x1920 ਪਿਕਸਲ ਹੈ। ਜਿਸ ਦੀ ਪਿਕਸਲ ਡੈਂਸਿਟੀ 428ppi (ਪਿਕਸਲ-''ਤੇ-ਇੰਚ) ਹੈ। ਇਸ ''ਚ ਸਨੈਪਡ੍ਰੈਗਨ 820 ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ i9S (ਆਪਟਿਕਲ ਇਮੇਜ਼ ਸਟੇਬਲਾਇਜੇਸ਼ਨ) ਦਾ 16 ਮੈਗਾਪਿਕਸਲ ਸੋਨੀ ਕੈਮਰਾ ਹੋਵੇਗਾ। ਇਹ ਫੋਨ 4 ਅਲਟ੍ਰਾਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਹੋਵੇਗਾ। ਦੋਨੋਂ ਹੀ ਕੈਮਰੇ f/2.2 ਅਪਰਚਰ ਨਾਲ ਲੈਸ ਹੋਵੇਗਾ। ਇਹ ਫੋਨ 4k ਵੀਡੀਓ ਰਿਕਾਰਡ ਕਰੇਗਾ।
ਇਸ ਫੋਨ ਦੀ ਬੈਟਰੀ 3000mAh ਹੈ ਕੁਨੈੱਕਟੀਵਿਟੀ ਦੀ ਗੱਲ ਕਰੀਏ ਤਾਂ ਇਸ ''ਚ ਕਵਿੱਕ ਚਾਰਜਿੰਗ, USB Type-3 ਪੋਰਟ, ਵਾਈ-ਫਾਈ, 4G, ਬਲੂਟੁੱਥ ਅਤੇ NFC ਜਿਹੇ ਆਪਸ਼ਨ ਦਿੱਤੇ ਗਏ ਹਨ।