Xiaomi Mi 10 Pro ਨੂੰ ਮਿਲੀ ਐਂਡਰਾਇਡ 11 ਬੀਟਾ 1 ਅਪਡੇਟ

Friday, Jun 19, 2020 - 01:01 PM (IST)

Xiaomi Mi 10 Pro ਨੂੰ ਮਿਲੀ ਐਂਡਰਾਇਡ 11 ਬੀਟਾ 1 ਅਪਡੇਟ

ਗੈਜੇਟ ਡੈਸਕ– ਸ਼ਾਓਮੀ ਮੀ 10 ਪ੍ਰੋ  ਨੂੰ ਆਖਿਰਕਾਰ ਅਧਿਕਾਰਤ ਰੂਪ ਨਾਲ ਐਂਡਰਾਇਡ 11 ਬੀਟਾ 1 ਅਪਡੇਟ ਡਾਊਨਲੋਡ ਲਈ ਮਿਲਣੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਐਂਡਰਾਇਡ ਵਰਜ਼ਨ ਦੀ ਬੀਟਾ ਅਪਡੇਟ ਪ੍ਰਮੁੱਖ ਰੂਪ ਨਾਲ ਡਿਵੈਲਪਰਾਂ ਲਈ ਜਾਰੀ ਕੀਤੀ ਗਈ ਹੈ ਤਾਂ ਜੋ ਉਹ ਸਾਰਿਆਂ ਤਕ ਐਂਡਰਾਇਡ 11 ਪਹੁੰਚਣ ਤੋਂ ਪਹਿਲਾਂ ਇਸ ਵਰਜ਼ਨ ’ਤੇ ਆਪਣੀਆਂ ਐਪਸ ਨੂੰ ਡਿਵੈਲਪ ਕਰ ਸਕਣ। ਦੱਸ ਦੇਈਏ ਕਿ ਸ਼ੁਰੂਆਤੀ ਰੂਪ ’ਚ ਸ਼ਾਓਮੀ ਨੇ ਐਂਡਰਾਇਡ 11 ਬੀਟਾ 1 ਅਪਡੇਟ ਮੀ 10 ਸਮਾਰਟਫੋਨ ਲਈ ਜਾਰੀ ਕੀਤੀ ਸੀ ਪਰ ਹੁਣ ਇਹ ਮੀ 10 ਪ੍ਰੋ ਲਈ ਵੀ ਮੁਹੱਈਆ ਹੈ। ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਐਂਡਰਾਇਡ 11 ਦੇ ਇਸ ਬੀਟਾ ਵਰਜ਼ਨ ’ਚ ਸ਼ਾਓਮੀ ਦਾ MIUI ਸਕਿਨ ਆਨ ਟਾਪ ਸ਼ਾਮਲ ਨਹੀਂ ਹੈ। ਸ਼ਾਓਮੀ ਨੇ ਆਪਣੇ ਫੋਰਮ ਰਾਹੀਂ ਐਂਡਰਾਇਡ 11 ਬੀਟਾ 1 ਅਪਡੇਟ ਦੀ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਕਿ ਹੁਣ ਇਹ ਮੀ 10 ਅਤੇ ਮੀ 10 ਪ੍ਰੋ ਦੋਵਾਂ ਹੀ ਸਮਾਰਟਫੋਨਸ ਲਈ ਮੁਹੱਈਆ ਹੈ। 

ਸ਼ਾਓਮੀ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਫਿਲਹਾਲ ਇਹ ਦੈਨਿਕ ਰੂਪ ਨਾਲ ਮੀ 10 ਅਤੇ ਮੀ 10 ਪ੍ਰੋ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਲਈ ਨਹੀਂ ਹੈ। ਨਾਲ ਹੀ ਸ਼ਾਓਮੀ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਐਂਡਰਾਇਡ 11 ਬੀਟਾ ਬਿਲਟ ਨੂੰ ਫਲੈਸ਼ ਕਰਨ ਤੋਂ ਪਹਿਲਾਂ ਸਮਾਰਟਫੋਨ ਦਾ ਡਾਟਾ ਬੈਕਅਪ ਲੈਣਾ ਨਾ ਭੁੱਲੋ।

ਐਂਡਰਾਇਡ 11 ਬੀਟਾ ਆਪਰੇਟਿੰਗ ਸਿਸਟਮ ਕਈ ਨਵੇਂ ਫੀਚਰਜ਼ ਨਾਲ ਆਇਆ ਹੈ ਜਿਵੇਂ- ਚੈਟ ਬਬਲਸ, ਇੰਪਰੂਵ ਮੀਡੀਆ ਕੰਟਰੋਲ, ਇੰਪਰੂਵ ਕੰਟਰੋਲ ਓਵਰ ਸੈਂਸਟਿਵ ਪਰਮਿਸ਼ੰਸ ਆਦਿ ਸ਼ਾਮਲ ਹਨ। ਐਂਡਰਾਇਡ 11 ਬੀਟਾ 1 ਇਕ ਨਵਾਂ ਪਾਵਰ ਬਟਨ ਮੈਨਿਊ ਵੀ ਲੈ ਕੇ ਆਉਂਦਾ ਹੈ, ਜਿਸ ਰਾਹੀਂ ਯੂਜ਼ਰਸ ਕੁਨੈਕਟਿਡ ਡਿਵਾਈਸ ਨੂੰ ਆਸਾਨੀ ਨਾਲ ਐਕਸੈਸ ਕਰ ਸਕਦੇ ਹਨ। ਗੂਗਲ ਨੇ ਹਾਲ ਹੀ ’ਚ ਐਂਡਰਾਇਡ 11 ਬੀਟਾ 1.5 ਅਪਡੇਟ ਜਾਰੀ ਕੀਤੀ ਹੈ ਜੋ ਕਿ ਪੁਰਾਣੇ ਰਿਲੀਜ਼ ਦੇ ਕਝ ਬਗਸ ਨੂੰ ਫਿਕਸ ਕਰਦੀ ਹੈ। ਹਾਲਾਂਕਿ, ਇਹ ਪੈਚ ਫਿਲਹਾਲ ਸਿਰਫ਼ ਗੂਗਲ ਪਿਕਸਲ ਸਮਾਰਟਫੋਨਸ ਲਈ ਹੀ ਹੈ। 


author

Rakesh

Content Editor

Related News