ਸ਼ਾਓਮੀ ਨੂੰ ਮਿਲ ਰਹੀ ਸਖਤ ਟੱਕਰ, ਖੁੰਝ ਸਕਦੈ ਪਹਿਲਾ ਸਥਾਨ

Monday, Dec 16, 2019 - 09:19 PM (IST)

ਸ਼ਾਓਮੀ ਨੂੰ ਮਿਲ ਰਹੀ ਸਖਤ ਟੱਕਰ, ਖੁੰਝ ਸਕਦੈ ਪਹਿਲਾ ਸਥਾਨ

ਗੈਜੇਟ ਡੈਸਕ—ਸ਼ਾਓਮੀ ਇਸ ਵੇਲੇ ਦੇਸ਼ ਦੀ ਨੰਬਰ 1 ਸਮਾਰਟਫੋਨ ਕੰਪਨੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਸਾਲ 2020 'ਚ ਵੀ ਉਹ ਇਸ ਮੁਕਾਮ ਨੂੰ ਬਰਕਰਾਰ ਰੱਖੇਗੀ। ਹਾਲਾਂਕਿ ਇਸ ਮਾਮਲੇ 'ਚ ਇੰਡਸਟਰੀ ਐਕਸਪਰਟਸ ਦਾ ਰਾਏ ਕੁਝ ਵੱਖ ਹੈ। ਐਕਸਪਰਟਸ ਦਾ ਮੰਨਣਾ ਹੈ ਕਿ ਅਗਲੇ ਸਾਲ ਸ਼ਾਓਮੀ ਨੰਬਰ 1 ਤੋਂ ਹੇਠਾਂ ਆ ਸਕਦੀ ਹੈ। ਸਾਲ 2019 ਦੀ ਪਹਿਲੀ ਤਿਮਾਹੀ 'ਚ ਸ਼ਾਓਮੀ 30.6 ਫੀਸਦੀ ਮਾਰਕੀਟ ਸ਼ੇਅਰ ਨਾਲ ਸੈਮਸੰਗ ਤੋਂ ਕਾਫੀ ਅਗੇ ਰਹੀ। ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (IDC) ਦੀ ਰਿਪੋਰਟ ਮੁਤਾਬਕ ਇਸ ਸਾਲ ਦੂਜੀ ਤਿਮਾਹੀ 'ਚ ਸੈਮਸੰਗ (Samsung) ਦੀ ਮਾਰਕੀਟ 'ਚ 22.3 ਫੀਸਦੀ ਹਿੱਸੇਦਾਰੀ ਰਹੀ।

ਸ਼ਾਓਮੀ ਦੀ ਮਾਰਕੀਟ ਸ਼ੇਅਰ 'ਚ 3 ਫੀਸਦੀ ਦੀ ਕਮੀ
ਜੇਕਰ ਸਾਲ 2019 ਦੀ ਦੂਜੀ ਤਿਮਾਹੀ ਦੀ ਗੱਲ ਕਰੀਏ ਤਾਂ ਇਸ 'ਚ ਸ਼ਾਓਮੀ ਦੇ ਮਾਰਕੀਟ ਸ਼ੇਅਰ 'ਚ ਗਿਰਾਵਟ ਦੇਖੀ ਗਈ ਹੈ। ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 30.6 ਫੀਸਦੀ ਤੋਂ ਘਟ ਕੇ 27.1 ਫੀਸਦੀ 'ਤੇ ਆ ਗਈ ਹੈ। ਇਸ ਦੇ ਨਾਲ ਹੀ ਸੈਮਸੰਗ ਦੀ ਹਿੱਸੇਦਾਰੀ ਵੀ 22.3 ਫੀਸਦੀ ਤੋਂ ਘਟ ਕੇ 18.9 ਫੀਸਦੀ ਹੋ ਗਈ ਹੈ। ਸਾਈਬਰ ਮੀਡੀਆ ਰਿਸਰਚ ਦੇ ਪ੍ਰਭੂ ਰਾਮ ਨੇ ਦੱਸਿਆ ਕਿ 2019 ਦੀ ਤੀਸਰੀ ਤਿਮਾਹੀ 'ਚ ਓਪੋ, ਵੀਵੋ, ਰੀਅਲਮੀ ਅਤੇ ਵਨਪਲੱਸ ਦੇ ਭਾਰਤ 'ਚ ਵਧੀਆ ਪ੍ਰਦਰਸ਼ਨ ਕਾਰਣ ਸ਼ਾਓਮੀ ਨੂੰ ਅਗਲੇ ਸਾਲ ਮਾਰਕੀਟ ਸ਼ੇਅਰ ਘੱਟ ਦੀ ਚਿੰਤਾ ਹੋਣੀ ਚਾਹੀਦੀ। 2019 ਦੀ ਪਹਿਲੀ ਤਿੰਨ ਤਿਮਾਹੀਆਂ 'ਚ ਸ਼ਾਓਮੀ ਦੇ ਮਾਰਕੀਟ ਸ਼ੇਅਰ 'ਚ 3 ਫੀਸਦੀ ਦੀ ਕਮੀ ਆਈ ਹੈ।

ਰੀਅਲਮੀ ਤੋਂ ਮਿਲ ਰਹੀ ਸਖਤ ਟੱਕਰ
ਰੀਅਲਮੀ ਦੇ ਸਮਾਰਟਫੋਨਸ ਭਾਰਤ 'ਚ ਕਾਫੀ ਪਸੰਦ ਕੀਤੇ ਜਾ ਰਹੇ ਹਨ। ਕੰਪਨੀ ਦੀ ਗ੍ਰੋਥ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਮਾਰਕੀਟ ਸ਼ੇਅਰ ਇਸ ਸਾਲ ਦੀ ਤੀਸਰੀ ਤਿਮਾਹੀ ਦੇ ਖਤਮ ਹੋਣ ਤਕ 14.3 ਫੀਸਦੀ ਹੋ ਗਏ, ਜੋ ਪਹਿਲੀ ਤਿਮਾਹੀ 'ਚ ਸਿਰਫ 6 ਫੀਸਦੀ ਹੀ ਸਨ। ਉੱਥੇ, ਵੀਵੋ ਨੇ ਵੀ ਇਸ ਸਾਲ ਵਧੀਆ ਬੜ੍ਹਤ ਦਿਖਾਈ ਅਤੇ ਕੰਪਨੀ ਦੇ ਮਾਰਕੀਟ ਸ਼ੇਅਰ ਵਧ ਕੇ 15.2 ਫੀਸਦੀ ਹੋ ਗਏ। ਓਪੋ ਦੀ ਗੱਲ ਕਰੀਏ ਤਾਂ ਇਸ ਦੀ ਹਿੱਸੇਦਾਰੀ 'ਚ ਵਧੀਆ ਬੜ੍ਹਤ ਦੇਖੀ ਗਈ ਜੋ 7.6 ਫੀਸਦੀ ਤੋਂ ਵਧ ਕੇ ਤੀਸਰੀ ਤਿਮਾਹੀ 'ਚ 11.8 ਫੀਸਦੀ 'ਤੇ ਪਹੁੰਚ ਗਈ।

ਬਜਟ ਸੈਗਮੈਂਟ 'ਚ ਸ਼ਾਓਮੀ ਦੀ ਬਾਦਸ਼ਾਹਤ
ਟੈਕਆਰਕ ਦੇ ਚੀਫ ਐਨਾਲਿਸਟ ਅਤੇ ਫਾਊਂਡਰ ਫੈਸਲ ਕਵੂਸਾ ਨੇ ਕਿਹਾ ਕਿ ਸਾਡੇ ਮੁਤਾਬਕ ਸਾਲ 2020 'ਚ 5,000 ਤੋਂ 10,000 ਰੁਪਏ ਦੇ ਵਿਚਾਲੇ ਸੈਗਮੈਂਟ 'ਚ 49 ਫੀਸਦੀ ਸਮਾਰਟਫੋਨ ਦੀ ਵਿਕਰੀ ਹੋਵੇਗੀ ਅਤੇ ਇਸ ਸੈਗਮੈਂਟ 'ਚ ਸ਼ਾਓਮੀ ਦੀ ਬਾਦਸ਼ਾਹਤ ਹੈ। ਉੱਥੇ, 10,000 ਤੋਂ 20,000 ਰੁਪਏ 'ਚ ਆਉਣ ਵਾਲੇ ਮਿਡਰਮੇਂਜ ਸੈਗਮੈਂਟ 'ਚ 44 ਫੀਸਦੀ ਸਮਾਰਟਫੋਨਸ ਦੇ ਵਿਕਣ ਦੀ ਸੰਭਾਵਨਾ ਹੈ ਅਤੇ ਇਸ 'ਚ ਰੀਅਲਮੀ, ਓਪੋ ਅਤੇ ਵੀਵੋ ਵਰਗੇ ਕਈ ਨਵੇਂ ਪਲੇਅਰ ਵੀ ਸ਼ਾਮਲ ਹਨ।

ਸ਼ਾਓਮੀ ਨੂੰ ਕਰਣੀ ਹੋਵੇਗੀ ਮਿਹਨਤ
ਸ਼ਾਓਮੀ ਦੇ ਬਾਰੇ 'ਚ ਗੱਲ ਕਰਦੇ ਹੋਏ ਕਵੂਸਾ ਨੇ ਕਿਹਾ ਕਿ ਹੁਣ ਜਿਸ ਜਗ੍ਹਾ 'ਤੇ ਸ਼ਾਓਮੀ ਹੈ ਉਸ ਹਿਸਾਬ ਨਾਲ ਕਿਹਾ ਜਾ ਸਕਦਾ ਹੈ ਕਿ ਅਗਲੇ ਸਾਲ ਉਸ ਨੂੰ ਨੰਬਰ 1 ਬਣੇ ਰਹਿਣ ਲਈ ਮਿਹਨਤ ਕਰਣੀ ਹੋਵੇਗੀ। ਕਵੂਸਾ ਮੁਤਾਬਕ ਸ਼ਾਓਮੀ ਹੁਣ ਫਿਡੈਂਸਿਵ ਮੋਡ 'ਚ ਦਿਖ ਰਹੀ ਹੈ ਅਤੇ ਦੂਜੇ ਬ੍ਰੈਂਡ ਪ੍ਰੀਮਿਅਮ ਸੈਗਮੈਂਟ 'ਚ ਐਂਟਰੀ ਨਾਲ ਇਸ ਨੂੰ ਸਖਤ ਚੁਣੌਤੀ ਦੇ ਰਹੇ ਹਨ।


author

Karan Kumar

Content Editor

Related News