ਸ਼ਾਓਮੀ ਸਾਲ ਦੇ ਅਖੀਰ ਤਕ ਲਾਂਚ ਕਰ ਸਕਦੀ ਹੈ ਦੁਨੀਆ ਦਾ ਪਹਿਲਾ 150MP ਕੈਮਰੇ ਵਾਲਾ ਸਮਾਰਟਫੋਨ

04/24/2020 1:19:31 AM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਸੈਮਸੰਗ ਨਾਲ ਮਿਲ ਕੇ ਦੁਨੀਆ ਦਾ ਪਹਿਲਾਂ 108 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਦੋਵੇਂ ਹੀ ਕੰਪਨੀਆਂ ਹਾਈ ਮੈਗਾਪਿਕਸਲ ਕੈਮਰੇ ਵਾਲੇ ਸਮਾਰਟਫੋਨ 'ਤੇ ਕੰਮ ਕਰ ਰਹੀਆਂ ਹਨ। ਸੈਮਸੰਗ ਨੇ ਪਿਛਲੇ ਦਿਨੀਂ ਹੀ ਐਲਾਨ ਕੀਤਾ ਸੀ ਕਿ ਉਹ 600 ਮੈਗਾਪਿਕਸਲ ਕੈਮਰਾ ਸੈਂਸਰ 'ਤੇ ਕੰਮ ਕਰ ਰਹੀ ਹੈ। ਇਹ ਕੈਮਰਾ ਸੈਂਸਰ ਇਨਸਾਨੀ ਅੱਖਾਂ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੋਵੇਗੀ। ਉੱਥੇ, ਸ਼ਾਓਮੀ ਆਪਣੇ 150 ਮੈਗਾਪਿਕਸਲ ਕੈਮਰੇ ਵਾਲੇ ਸਮਾਰਟਫੋਨ ਨੂੰ ਸਾਲ ਦੇ ਆਖੀਰ ਤਕ ਲਾਂਚ ਕਰ ਸਕਦੀ ਹੈ।

ਇਸ ਨਾਲ ਪਹਿਲਾਂ ਵੀ ਖਬਰ ਸਾਹਮਣੇ ਆਈ ਸੀ ਕਿ ਸ਼ਾਓਮੀ ਸਾਲ ਦੇ ਆਖੀਰ ਤਕ 192 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ ਲਾਂਚ ਕਰ ਸਕਦੀ ਹੈ। ਸ਼ਾਓਮੀ ਦੇ ਟਿਪਸਟਰ Ice Universe ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਰਾਹੀਂ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਹੈ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਕਿ ਸ਼ਾਓਮੀ ਆਪਣੇ ਕਿਸ ਸਮਾਰਟਫੋਨ ਮਾਡਲ ਨਾਲ ਇਸ ਕੈਮਰਾ ਸੈਂਸਰ ਦਾ ਇਸਤੇਮਾਲ ਕਰਨ ਵਾਲੀ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ਼ਾਓਮੀ ਆਪਣੀ Mi Mix  ਸੀਰੀਜ਼ ਜਾਂ ਫਿਰ Mi CC ਸੀਰੀਜ਼ ਦੇ ਸਮਾਰਟਫੋਨ 'ਚ ਇਸ ਕੈਮਰਾ ਸੈਂਸਰ ਦਾ ਇਸਤੇਮਾਲ ਕਰ ਸਕਦੀ ਹੈ। ਰਿਪੋਰਟਸ ਦੀ ਮੰਨੀਏ ਤਾਂ ਸੈਮਸੰਗ ਦਾ ਹਾਈ ਰੈਜੋਲਿਉਸ਼ਨ ਕੈਮਰਾ ਸੈਂਸਰ ਰਿਸਰਚ ਅਤੇ ਡਿਵੈੱਲਪਮੈਂਟ ਫੇਜ਼ 'ਚ ਹੈ। ਕੰਪਨੀ ਨੇ ਆਪਣੇ ਗਲੈਕਸੀ ਐੱਸ20 ਅਲਟਰਾ ਸੀਰੀਜ਼ 'ਚ 108MP ISOCELL Bright HM1 ਸੈਂਸਰ ਦਾ ਇਸਤੇਮਾਲ ਕੀਤਾ ਹੈ। ਇਕ ਹੋਰ ਰਿਪੋਰਟ ਮੁਤਾਬਕ ਸੈਮਸੰਗ ਨੇ 250 ਮੈਗਾਪਿਕਸਲ ਕੈਮਰਾ ਸੈਂਸਰ ਨੂੰ ਡਿਵੈੱਲਪ ਕਰ ਲਿਆ ਹੈ।


Karan Kumar

Content Editor

Related News