ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤੇ ਨਵੇਂ ਬੂਟ ਅਤੇ ਬਲਬ, ਜਾਣੋ ਕੀਮਤ ਤੇ ਖੂਬੀਆਂ

09/30/2020 2:29:53 AM

ਗੈਜੇਟ ਡੈਸਕ—ਸ਼ਾਓਮੀ ਨੇ ਘੜੀ ਅਤੇ ਸਮਾਰਟ ਸਪੀਕਰ ਸਮੇਤ ਕਈ ਪ੍ਰੋਡਕਟਸ ਭਾਰਤ ’ਚ ਲਾਂਚ ਕੀਤੇ ਹਨ। ਇਸ ’ਚ ਕੰਪਨੀ ਨੇ ਮੀ ਸਮਾਰਟ ਐੱਲ.ਈ.ਡੀ. ਬਲਡ ਅਤੇ Mi Athleisure Shoes ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਐੱਮ.ਆਈ. ਸਮਾਰਟ ਐੱਲ.ਈ.ਡੀ. ਬਲਬ ਦੀ ਕੀਮਤ 499 ਰੁਪਏ ਰੱਖੀ ਹੈ। ਗਾਹਕ ਇਸ ਨੂੰ ਸ਼ਾਓਮੀ ਦੀ ਵੈੱਬਸਾਈਟ ਅਤੇ ਮੀ ਹੋਮ ਸਟੋਰਸ ਤੋਂ ਖਰੀਦ ਸਕਦੇ ਹਨ। ਇਸ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਐੱਮ.ਆਈ. ਐਥਲੀਸੀਅਰ ਬੂਟਾਂ ਦੀ ਕੀਮਤ 1,499 ਰੁਪਏ ਰੱਖੀ ਗਈ ਹੈ।

PunjabKesari

ਐੱਮ.ਆਈ. ਸਮਾਰਟ ਐੱਲ.ਈ.ਡੀ. ਬਲਬ ਦੇ ਬਾਰੇ ’ਚ ਗੱਲ ਕਰੀਏ ਤਾਂ ਇਹ 810 ਲੂਮੈਂਸ ਦੀ ਕੂਲ ਵ੍ਹਾਈਟ ਲਾਈਟ ਏਮਿਟ ਕਰਦਾ ਹੈ ਅਤੇ ਇਸ ਦੀ ਬ੍ਰਾਈਟਨੈੱਸ ਨੂੰ ਮੀ ਹੋਮ ਐਪ ਰਾਹੀਂ ਐਡਜਸਟ ਕੀਤਾ ਜਾ ਸਕਦਾ ਹੈ। ਦਾਅਵੇ ਮੁਤਾਬਕ ਇਹ 7.5ਵਾਟ ਦੀ ਐਨਰਜੀ ਕਨਜ਼ਿਊਮ ਕਰਦਾ ਹੈ ਅਤੇ ਇਹ ਬਲਗ ਬੀ22 ਬੇਸ ਨਾਲ ਆਉਂਦਾ ਹੈ। ਭਾਵ ਇਸ ਨੂੰ ਘਰਾਂ ’ਚ ਮੌਜੂਦ ਡਿਫਾਲਟ ਹੋਲਡਰਜ਼ ’ਚ ਸਿੱਧਾ ਹੀ ਫਿੱਟ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਬਲਬ ਦੀ ਸਰਵਿਸ ਲਾਈਫ 15,000 ਘੰਟੇ ਹੈ ਭਾਵ ਇਸ ਬਲਬ ਨੂੰ ਇਕ ਦਿਨ ’ਚ 6 ਘੰਟੇ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਹ ਕਰੀਬ 7 ਸਾਲ ਤੱਕ ਚੱਲੇਗਾ। ਇਸ ਬਲਬ ਨੂੰ ਵਾਇਸ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਹ ਐਮਾਜ਼ੋਨ ਅਲੈਕਸਾ ਅਤੇ ਗੂਗਲ ਅਸਿਸਟੈਂਟ ਨਾਲ ਕਾਮੈਟਿਬਲ ਹੈ। ਇਸ ਨੂੰ ਮੀ ਹੋਮ ਐਪ ਇੰਸਟਾਲ ਕਰਨ ਤੋਂ ਬਾਅਦ ਵੀ ਸਿੱਧਾ ਵਰਤਿਆ ਜਾ ਸਕਦਾ ਹੈ।

PunjabKesari

ਐੱਮ.ਆਈ. ਐਥਲੀਸੀਅਰ ਬੂਟਾਂ ਦੀ ਗੱਲ ਕਰੀਏ ਤਾਂ ਇਸ ’ਚ ਸ਼ਾਕ-ਏਬਜਾਬਿੰਗ ਈ.ਵੀ.ਏ. ਸੋਲ ਅਤੇ ਹਨੀਕਾਮਬ ਮੇਸ਼ ਡਿਜ਼ਾਈਨ ਦਿੱਤਾ ਗਿਆ ਹੈ। ਇਸ ਨੂੰ ਰਨਿੰਗ ਅਤੇ ਹੋਮ ਵਰਕਆਊਟਸ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ ਟ੍ਰੈਂਡੀ ਅਤੇ ਵਾਈਬ੍ਰੇਟ ਡਿਜ਼ਾਈਨ ਨਾਲ ਪੇਸ਼ ਕੀਤਾ ਗਿਆ ਹੈ। ਹਨੀਕਾਮਬ ਮੇਸ਼ ਹੋਣ ਕਾਰਣ ਇਹ ਜ਼ਿਆਦਾ ਏਅਰ ਸਰਕੁਲੇਸ਼ਨ ਉਪਲੱਬਧ ਕਰਵਾਉਂਦਾ ਹੈ। ਗਿ੍ਰਪ ਲਈ ਐੱਮ.ਆਈ. ਐਥਲੀਸੀਅਰ ਬੂਟਾਂ ’ਚ ਜੀਗ ਫਾਰਵਰਡ ਗਿ੍ਰਪ ਦਿੱਤੀ ਗਈ ਹੈ ਤਾਂ ਕਿ ਐਕਸੀਡੈਂਟਲ ਸਲਿਪਸ ਨੂੰ ਰੋਕਿਆ ਜਾ ਸਕੇ। ਇਸ ’ਚ ਯੂਜ਼ਰਸ ਨੂੰ ਬੈਸਟ ਵਰਕਆਊਟ ਐਕਸੀਪੀਅਰੰਸ ਮਿਲੇਗਾ। ਇਹ ਬੂਟ ਤਿੰਨ ਕਲਰ ਆਪਸ਼ਨ ਬਲੂ, ਗ੍ਰੇ ਅਤੇ ਬਲੈਕ ’ਚ ਪੇਸ਼ ਕੀਤੇ ਗਏ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਫੀ ਲਾਈਟਵੇਟ ਵੀ ਹਨ।


Karan Kumar

Content Editor

Related News