ਸ਼ਾਓਮੀ ਨੇ ਲਾਂਚ ਕੀਤੀ Mi TV Stick, ਜਾਣੋ ਕੀਮਤ ਤੇ ਖੂਬੀਆਂ

Thursday, Jul 16, 2020 - 06:13 PM (IST)

ਸ਼ਾਓਮੀ ਨੇ ਲਾਂਚ ਕੀਤੀ Mi TV Stick, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਸ਼ਾਓਮੀ ਨੇ ਗਲੋਬਲ ਇਕੋਸਿਸਟਮ ਪ੍ਰੋਡਕਟ ਪ੍ਰੋਗਰਾਮ ’ਚ ਮੀ ਟੀਵੀ ਸਟਿਕ ਨੂੰ ਲਾਂਚ ਕਰ ਦਿੱਤਾ ਹੈ। ਇਸ ਟੀਵੀ ਸਟਿਕ ’ਚ ਗੂਗਲ ਅਸਿਸਟੈਂਟ ਅਤੇ ਕ੍ਰੋਮਕਾਸਟ ਦੀ ਸੁਪੋਰਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਇਸ ਟੀਵੀ ਸਟਿਕ ਨੂੰ ਐੱਚ.ਡੀ.ਐੱਮ.ਆਈ. ਪੋਰਟ ਰਾਹੀਂ ਆਪਣੇ ਟੀਵੀ ਨਾਲ ਕੁਨੈਕਟ ਕਰਕੇ ਐਮਾਜ਼ੋਨ ਪ੍ਰਾਈਮ ਅਤੇ ਨੈੱਟਫਲਿਕਸ ਵਰਗੇ ਪ੍ਰੀਮੀਅਮ ਐਪ ਦੀ ਵੈੱਬ ਸੀਰੀਜ਼ ਵੇਖ ਸਕਦੇ ਹਨ। 

Mi TV Stick ਦੀ ਕੀਮਤ
ਸ਼ਾਓਮੀ ਨੇ Mi TV Stick ਦੇ 1080 ਪਿਕਸਲ ਮਾਡਲ ਦੀ ਕੀਮਤ 39.99 ਯੂਰੋ (ਕਰੀਬ 3,400 ਰੁਪਏ) ਰੱਖੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਸਾਫ ਨਹੀਂ ਕੀਤਾ ਕਿ ਇਸ ਟੀਵੀ ਸਟਿਕ ਨੂੰ ਭਾਰਤ ’ਚ ਕਦੋਂ ਲਾਂਚ ਕੀਤਾ ਜਾਵੇਗਾ। 

Mi TV Stick ਦੇ ਫੀਚਰਜ਼
ਸ਼ਾਓਮੀ ਦੀ ਨਵੀਂ Mi TV Stick ਦਾ ਡਿਜ਼ਾਇਨ ਐਮਾਜ਼ੋਨ ਫਾਇਰ ਟੀਵੀ ਸਟਿਕ ਨਾਲ ਮਿਲਦਾ-ਜੁਲਦਾ ਹੈ। ਇਸ ਟੀਵੀ ਸਟਿਕ ’ਚ 1 ਜੀ.ਬੀ. ਰੈਮ+8 ਜੀ.ਬੀ. ਸਟੋਰੇਜ ਨਾਲ ਬਲੂਟੂਥ ਕੁਨੈਕਟੀਵਿਟੀ ਵਾਲਾ ਰਿਪੋਰਟ ਦਿੱਤਾ ਗਿਆ ਹੈ। ਉਥੇ ਹੀ ਇਹ ਸਟ੍ਰੀਮਿੰਗ ਡਿਵਾਈਸ ਐਂਡਰਾਇਡ ਟੀਵੀ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। 

ਸ਼ਾਓਮੀ ਦਾ ਨਵਾਂ ਸਟ੍ਰੀਮਿੰਗ ਡਿਵਾਈਸ ਐੱਚ.ਡੀ. ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰਦਾ ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਇਸ ਡਿਵਾਈਸ ’ਚ ਨੈੱਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਪ੍ਰੀ-ਇੰਸਟਾਲ ਮਿਲੇ ਹਨ। ਇਸ ਤੋਂ ਇਲਾਵਾ ਇਸ ਟੀਵੀ ਸਟਿਕ ’ਚ ਗੂਗਲ ਕ੍ਰੋਮਕਾਸਟ ਅਤੇ ਗੂਗਲ ਅਸਿਸਟੈਂਟ ਦੀ ਸੁਪੋਰਟ ਦਿੱਤੀ ਗਈ ਹੈ। 


author

Rakesh

Content Editor

Related News