999 ਰੁਪਏ ''ਚ ਲਾਂਚ ਹੋਇਆ ਸ਼ਾਓਮੀ ਦਾ Mi 33W ਫਾਸਟ ਚਾਰਜਰ

11/20/2020 8:26:21 PM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਸ਼ਾਓਮੀ ਨੇ ਭਾਰਤ 'ਚ Mi 33W SonicCharge 2.0 ਲਾਂਚ ਕੀਤਾ ਹੈ। ਇਹ ਫਾਸਟ ਚਾਰਜਰ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਭਾਰਤ 'ਚ 27ਵਾਟ ਦਾ ਚਾਰਜ ਲਾਂਚ ਕੀਤਾ ਸੀ। ਰੈੱਡਮੀ K20 ਨਾਲ ਕੰਪਨੀ ਨੇ 27ਵਾਟ ਦਾ ਫਾਸਟ ਚਾਰਜਰ ਪੇਸ਼ ਕੀਤਾ ਸੀ। ਨਵਾਂ ਚਾਰਜਰ ਪਿਛਲੇ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਸਮਾਰਟਫੋਨ ਨੂੰ ਚਾਰਜ ਕਰੇਗਾ।

PunjabKesari

ਇਹ ਵੀ ਪੜ੍ਹੋ:-
ਕੋਰੋਨਾ ਕਾਲ 'ਚ ਚੀਨ ਨੂੰ ਝਟਕਾ, ਐਪਲ ਨੇ 9 ਯੂਨਿਟਸ ਭਾਰਤ 'ਚ ਕੀਤੀਆਂ ਸ਼ਿਫਟ

Mi 33W SonicCharge 2.0 ਦੀ ਕੀਮਤ 999 ਰੁਪਏ ਰੱਖੀ ਗਈ ਹੈ। ਜਿਵੇਂ ਕਿ ਅਸੀਂ ਦੱਸਿਆ ਇਸ ਦਾ ਆਊਟਪੁਟ 33ਵਾਟ ਦਾ ਹੈ। ਇਹ ਚਾਰਜਰ Qualcomm Quick Charge 3.0 ਨੂੰ ਸਪੋਰਟ ਕਰਦਾ ਹੈ। ਇਸ ਚਾਰਜਿੰਗ ਬ੍ਰਿਕ ਨਾਲ 100cm ਦੀ ਟਾਈਪ-ਸੀ ਕੇਬਲ ਦਿੱਤੀ ਗਈ ਹੈ। ਕੰਪਨੀ ਮੁਤਾਬਕ ਇਹ BIS ਸਰਟੀਫਾਈਡ ਹੈ ਅਤੇ ਇਸ 'ਚ 380ਵੀ ਸਰਚ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਸ ਨੂੰ ਸ਼ਾਓਮੀ ਦੀ ਆਫੀਸ਼ੀਅਲ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਮੁਤਾਬਕ ਇਹ ਚਾਰਜਰ ਭਾਰਤ 'ਚ ਹੀ ਬਣਾਇਆ ਗਿਆ ਹੈ ਅਤੇ ਇਸ 'ਚ ਆਟੋਮੈਟਿਕ ਟ੍ਰੈਂਪੇਚਰ ਕੰਟਰੋਲ ਦਿੱਤਾ ਗਿਆ ਹੈ ਤਾਂ ਕਿ ਓਵਰਹੀਟਿੰਗ ਤੋਂ ਬਚਿਆ ਜਾ ਸਕੇ। ਇਸ ਚਾਰਜਰ ਨਾਲ ਸ਼ਾਓਮੀ ਸਮੇਤ ਦੂਜੇ ਫੋਨ ਵੀ ਚਾਰਜ ਕਰ ਸਕਦੇ ਹਨ।

PunjabKesari

ਹਾਲਾਂਕਿ ਇਸ ਫਾਸਟ ਚਾਰਜਰ ਨਾਲ ਉਨ੍ਹਾਂ ਸਮਾਰਟਫੋਨਸ ਨੂੰ ਹੀ ਫਾਸਟ ਚਾਰਜ ਕਰ ਸਕਦੇ ਹੋ ਜਿਨ੍ਹਾਂ 'ਚ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਜਿਨ੍ਹਾਂ ਸਮਾਰਟਫੋਨ 'ਚ ਫਾਸਟ ਚਾਰਜਿੰਗ ਦਾ ਸਪੋਰਟ ਨਹੀਂ ਹੈ ਉਨ੍ਹਾਂ ਨੂੰ ਇਹ ਲੈਣ ਦਾ ਕੋਈ ਫਾਇਦਾ ਨਹੀਂ ਹੈ। ਇਹ ਚਾਰਜਰ ਯੂਨੀਵਰਸਲ ਸਪੋਰਟ ਵਾਲਾ ਹੈ ਅਤੇ ਭਾਵ ਇਹ 100-240ਵੀ ਸਪੋਰਟ ਕਰਦਾ ਹੈ ਅਤੇ ਇਸ ਨੂੰ ਕਿਤੇ ਵੀ ਤੁਸੀਂ ਪਲੱਗ ਕਰ ਸਕਦੇ ਹੋ। ਇਹ ਚਾਰਜਰ ਪਾਲਿਕਾਰਬੋਨੇਟ ਮੈਟੇਰੀਅਲ ਦਾ ਹੈ ਅਤੇ ਵ੍ਹਾਈਟ ਕਲਰ ਵੈਰੀਐਂਟ 'ਚ ਉਪਲੱਬਧ ਹੈ।

ਇਹ ਵੀ ਪੜ੍ਹੋ:-2016 ਜਹਾਜ਼ ਹਾਦਸਾ : ਜਾਂਚ ਰਿਪੋਰਟ 'ਚ ਪੀ.ਆਈ.ਏ. ਇੰਜੀਨੀਅਰਾਂ ਨੂੰ ਦੋਸ਼ੀ ਠਹਿਰਾਇਆ ਗਿਆ


Karan Kumar

Content Editor

Related News