ਪਲਾਸਟਿਕ ਦੀਆਂ 12 ਬੋਤਲਾਂ ਨਾਲ ਬਣੀ ਹੈ Xiaomi ਦੀ ਨਵੀਂ ਮੇਡ ਇਨ ਇੰਡੀਆ T-Shirt

Saturday, Sep 12, 2020 - 03:34 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਨਵਾਂ ਪ੍ਰੋਡਕਟ ਲਾਂਚ ਕਰ ਦਿੱਤਾ ਹੈ। ਇਹ ਨਵਾਂ ਪ੍ਰੋਡਕਟ ਨਾ ਹੀ ਸਮਾਰਟਫੋਨ ਹੈ ਅਤੇ ਨਾ ਹੀ ਕੋਈ ਇਲੈਕਟ੍ਰੋਨਿਕ ਗੈਜੇਟ। ਕੰਪਨੀ ਨੇ ਨਵੀਂ ਟੀ-ਸ਼ਰਟ ਪੇਸ਼ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਕੰਪਨੀ ਦੀ Mi Eco-Active T-Shirt ਰੀਸਾਈਕਲ ਸਮੱਗਰੀ ਤੋਂ ਬਣੀ ਹੈ। ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਇਸ ਟੀ-ਸ਼ਰਟ ਨੂੰ 12 ਰੀਸਾਈਕਲ PET ਪਲਾਸਟਿਕ ਦੀਆਂ ਬੋਤਲਾਂ ਨਾਲ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਭਾਰਤੀ ਉਪ-ਮਹਾਦੀਪ ਦੇ ਵੱਖ-ਵੱਖ ਖੇ਼ਤਰਾਂ ਤੋਂ ਇਕੱਠਾ ਕੀਤਾ ਗਿਆ।

ਅਜਿਹੀ ਸਮੱਗਰੀ ਦੇ ਇਸਤੇਮਾਲ ਕਰਨ ਦੇ ਬਾਵਜੂਦ, ਇਹ ਇਕ ਹਲਕਾ ਕੱਪੜਾ ਹੈ ਜੋ ਪਸੀਨਾ ਸੋਖ਼ ਸਕਦਾ ਹੈ ਅਤੇ ਸਕਿਨ ਫ੍ਰੈਂਡਲੀ ਵੀ ਹੈ। ਇਹ ਇਕ ਮੇਡ ਇਨ ਇੰਡੀਆ ਪ੍ਰੋਡਕਟ ਹੈ। ਇਸ ਲਾਂਚ ਦੇ ਨਾਲ ਸ਼ਾਓਮੀ ਭਾਰਤ ’ਚ ਫਿਟਨੈੱਸ ਪ੍ਰਤੀ ਉਤਸ਼ਾਹਿਤ ਲੋਕਾਂ ਨੂੰ ਟਾਰਗੇਟ ਕਰ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਟੀ-ਸ਼ਰਟਾਂ ਨੂੰ ਫਿਰ ਤੋਂ ਰੀਸਾਈਕਲ ਕੀਤਾ ਜਾ ਸਕਦਾ ਹੈ। 

 

Mi.in ਤੋਂ ਮਿਲੀ ਜਾਣਕਾਰੀ ਮੁਤਾਬਕ, ਟੀ-ਸ਼ਰਟ ਦੀ ਸਮੱਗਰੀ ਪੋਲਿਸਟਰ ਹੈ ਅਤੇ ਇਸ ਨੂੰ ਆਸਾਨੀ ਨਾਲ ਹੱਥਾਂ ਨਾਲ ਤੇ ਮਸ਼ੀਨ ਨਾਲ ਧੋਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਸਿਮਿਲਰ ਕਲਰ ਨਾਲ ਵਾਸ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਧਿਆਨ ਰਹੇ ਕਿ ਟੀ-ਸ਼ਰਟ ਦੇ ਪ੍ਰਿੰਟਿਡ ਸਰਫੇਸ ’ਤੇ ਆਈਰਨ ਨਾ ਕਰਨ ਤੋਂ ਮਨਾ ਕੀਤਾ ਗਿਆ ਹੈ। 

PunjabKesari

ਇੰਨੀ ਹੈ Mi Eco-Active T-Shirt ਦੀ ਕੀਮਤ
ਸ਼ਾਓਮੀ ਦੀ ਇਸ ਟੀ-ਸ਼ਰਟ ਨੂੰ Mi.Com ’ਤੇ ਕ੍ਰਾਊਡਫੰਡਿੰਗ ਦੁਆਰਾ ਉਪਲੱਬਧ ਕਰਵਾਇਆ ਗਿਆ ਹੈ, ਜਿਸ ਦੀ ਕੀਮਤ 999 ਰੁਪਏ ਹੈ। ਜਾਣਕਾਰੀ ਮੁਤਾਬਕ, ਟੀ-ਸ਼ਰਟ ਦੇ ਨਾਲ-ਨਾਲ ਇਸ ਦੀ ਪੈਕੇਜਿੰਗ ਵੀ ਈਕੋ-ਫ੍ਰੈਂਡਲੀ ਹੈ। ਜੀ ਹਾਂ! Mi Eco-Active T-Shirt ਇਕ ਕੈਨੀਸਟਰ ਪੈਕੇਜਿੰਗ ’ਚ ਆਉਂਦੀ ਹੈ। ਇਸ ਲਈ ਕੈਨੀਸਟਰ ਪੈਕ ਨੂੰ ਪੌਟ ਦੀ ਤਰ੍ਹਾਂ ਬੇਸਿਲ ਸੀਡ ਨੂੰ ਬੋਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। 


Rakesh

Content Editor

Related News