ਸ਼ਾਓਮੀ ਨੇ ਲਾਂਚ ਕੀਤਾ 43 ਇੰਚ ਦਾ ਸਮਾਰਟ ਟੀਵੀ, ਜਾਣੋ ਕੀਮਤ ਤੇ ਖੂਬੀਆਂ

5/23/2020 10:27:59 AM

ਗੈਜੇਟ ਡੈਸਕ— ਸ਼ਾਓਮੀ ਨੇ ਇਕ ਸਸਤਾ ਟੀਵੀ ਲਾਂਚ ਕੀਤਾ ਹੈ। ਸ਼ਾਓਮੀ ਦਾ ਇਹ 43 ਇੰਚ ਵਾਲਾ 'ਮੀ ਟੀਵੀ' ਹੈ। ਇਸ ਦਾ ਮਾਡਲ ਨੰਬਰ ਈ43ਕੇ ਹੈ। ਸ਼ਾਓਮੀ ਨੇ ਇਹ ਟੀਵੀ ਚੀਨ 'ਚ ਲਾਂਚ ਕੀਤਾ ਹੈ। ਸ਼ਾਓਮੀ ਦੇ ਇਸ ਨਵੇਂ ਟੀਵੀ ਦੀ ਕੀਮਤ 1099 ਯੁਆਨ (ਕਰੀਬ 11,700 ਰੁਪਏ) ਹੈ। ਈ-ਸੀਰੀਜ਼ 'ਚ ਸ਼ਾਓਮੀ ਕੋਲ 43 ਇੰਚ ਦੇ ਦੂਜੇ ਟੀਵੀ ਵੀ ਹਨ ਪਰ ਇਹ ਨਵਾਂ ਟੀਵੀ ਕਾਫੀ ਸਸਤਾ ਹੈ। ਸ਼ਾਓਮੀ ਦੇ ਇਸ ਨਵੇਂ ਟੀਵੀ 'ਚ ਬਲੂਟੂਥ ਕੁਨੈਕਟੀਵਿਟੀ ਨਹੀਂ ਹੈ ਸਗੋਂ ਇਸ ਵਿਚ ਸਟੈਂਡਰਡ ਇੰਫਰਾਰੈੱਡ ਰਿਮੋਟ ਕੰਟਰੋਲ ਦਾ ਇਸਤੇਮਾਲ ਕੀਤਾ ਗਿਆ ਹੈ। ਉਥੇ ਹੀ ਸ਼ਾਓਮੀ ਦੇ 43 ਇੰਚ ਵਾਲੇ ਦੂਜੇ ਟੀਵੀਆਂ 'ਚ ਬਲੂਟੂਥ ਰਿਮੋਟ ਦਿੱਤਾ ਗਿਆ ਹੈ। 

ਟੀਵੀ 'ਚ 8 ਜੀ.ਬੀ. ਦੀ ਇੰਟਰਨਲ ਸਟੋਰੇਜ
ਸ਼ਾਓਮੀ ਨੇ ਮੀ ਟੀਵੀ ਈ43ਕੇ 'ਚ 43 ਇੰ ਦੀ ਫੁਲ-ਸਕਰੀਨ ਡਿਸਪਲੇਅ ਦਿੱਤੀ ਹੈ, ਜਿਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਸ਼ਾਓਮੀ ਦੇ ਇਸ ਟੀਵੀ 'ਚ ਬੇਜ਼ਲ-ਲੈੱਸ ਡਿਜ਼ਾਈਨ ਦਿੱਤਾ ਗਿਆ ਹੈ, ਜੋ ਕਿ ਸ਼ਾਨਦਾਰ ਵਿਊਇੰਗ ਅਨੁਭਵ ਦਿੰਦਾ ਹੈ। ਸ਼ਾਓਮੀ ਦੇ ਮੀ ਸਮਾਰਟ ਟੀਵੀ 'ਚ 64 ਬਿਟ ਡਿਊਲ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਟੀਵੀ 'ਚ 1 ਜੀ.ਬੀ. ਦੀ ਰੈਮ ਅਤੇ 8 ਜੀ.ਬੀ. ਦੀ ਇੰਟਰਨਲ ਸਟੋਰੇਜ ਹੈ। ਸ਼ਾਓਮੀ ਦਾ ਇਹ ਟੀਵੀ ਵਾਇਰਲੈੱਸ ਪ੍ਰਾਜੈਕਸ਼ਨ, ਡੀ.ਟੀ.ਐੱਸ. ਡੀਕੋਡਿੰਗ ਨੂੰ ਸੁਪੋਰਟ ਕਰਦਾ ਹੈ। ਇਸ ਟੀਵੀ 'ਚ ਬਿਲਟ-ਇਨ ਪੈਚਵਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਟੀਵੀ ਸਿਸਟਮ ਦਿੱਤਾ ਗਿਆ ਹੈ। ਟੀਵੀ 'ਚ ਦਿੱਤਾ ਗਿਆ ਪੈਚਵਾਲ ਸਿਸਟਮ ਨਾ ਸਿਰਫ ਕੰਟੈਂਟਸ ਦੇ ਵੱਡੇ ਡਾਟਾਬੇਸ ਤਕ ਐਕਸੈਸ ਦਿੱਤਾ ਹੈ ਸਗੋਂ ਯੂਜ਼ਰਜ਼ ਨੂੰ ਸਮਾਰਟ ਹੋਮ ਡਿਵਾਈਸਿਜ਼ ਨੂੰ ਵਿਊ ਕਰਨ ਦੀ ਸਹੂਲਤ ਦਿੰਦਾ ਹੈ। 

ਕਈ ਪ੍ਰੀ-ਇੰਸਟਾਲਡ ਐਪਸ ਦੇ ਨਾਲ ਆਉਂਦਾ ਹੈ ਟੀਵੀ
ਸ਼ਾਓਮੀ ਦਾ ਇਹ ਨਵਾਂ ਟੀਵੀ ਵਾਈ-ਫਾਈ ਕੁਨੈਕਟੀਵਿਟੀ ਅਤੇ ਇੰਫਰਾਰੈੱਡ ਦੇ ਨਾਲ ਆਇਆ ਹੈ। ਆਡੀਓ ਲਈ ਟੀਵੀ 'ਚ ਡੀ.ਟੀ.ਐੱਸ. 2.0 ਦੇ ਨਾਲ 8 ਵਾਟ ਦੇ ਦੋ ਸਪੀਕਰ ਦਿੱਤੇ ਗਏ ਹਨ। ਇਹ ਟੀਵੀ ਕਈ ਪ੍ਰੀ-ਇੰਸਟਾਲਡ ਐਪਸ ਦੇ ਨਾਲ ਆਉਂਦਾ ਹੈ। ਨਾਲ ਹੀ ਯੂਜ਼ਰਜ਼ ਮੀ ਐਪ ਸਟੋਰ ਦਾ ਵੀ ਐਕਸੈਸ ਕਰ ਸਕਦੇ ਹਨ। ਸਟੈਂਡ ਦੇ ਬਿਨਾਂ ਇਸ ਟੀਵੀ ਦਾ ਭਾਰ 6.31 ਕਿਲੋਗ੍ਰਾਮ ਹੈ, ਜਦਕਿ ਸਟੈਂਡ ਦੇ ਨਾਲ ਟੀਵੀ ਦਾ ਭਾਰ 6.42 ਕਿਲੋਗ੍ਰਾਮ ਹੈ। ਕੁਨੈਕਟੀਵਿਟੀ ਲਈ ਸ਼ਾਓਮੀ ਦੇ ਇਸ ਟੀਵੀ 'ਚ 2 84M9 ਪੋਰਟਸ ਦਿੱਤੇ ਗਏ ਹਨ, ਇਨ੍ਹਾਂ 'ਚੋਂ ਇਕ ਪੋਰਟ 84M9 1R3 ਨੂੰ ਸੁਪੋਰਟ ਕਰਦਾ ਹੈ। ਸ਼ਾਓਮੀ ਦੇ ਇਸ ਟੀਵੀ ਨੂੰ ਕੰਪਿਊਟਰਜ਼, ਗੇਮ ਕੰਸੋਲ, ਐਕਸਟਰਨਲ ਆਡੀਓ ਇਕਵਿਪਮੈਂਟ ਨਾਲ ਵੀ ਕੁਨੈਕਟ ਕਰ ਸਕਦੇ ਹੋ। ਇਸ ਟੀਵੀ ਨੂੰ ਫਿਲਹਾਲ ਚੀਨ 'ਚ ਲਾਂਚ ਕੀਤਾ ਗਿਆ ਹੈ। ਸ਼ਾਓਮੀ ਨੇ ਅਜੇ ਇਹ ਨਹੀਂ ਦੱਸਿਆ ਕਿ ਇਸ ਨੂੰ ਦੂਜੇ ਬਾਜ਼ਾਰਾਂ 'ਚ ਕਦੋਂ ਤਕ ਲਿਆਇਆ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rakesh

Content Editor Rakesh