Xiaomi ਭਾਰਤ ਲਿਆ ਰਹੀ 12GB ਰੈਮ ਵਾਲਾ ਨਵਾਂ ਸਮਾਰਟਫੋਨ, ਇਸ ਦਿਨ ਹੋਵੇਗਾ ਲਾਂਚ
Sunday, Jan 16, 2022 - 06:50 PM (IST)
ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ 12 ਜੀ.ਬੀ. ਰੈਮ ਵਾਲਾ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ 19 ਜਨਵਰੀ ਨੂੰ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਸ਼ਾਓਮੀ 11ਟੀ ਪ੍ਰੋ ਨਾਮ ਨਾਲ ਲਿਆਇਆ ਜਾਵੇਗਾ। ਇਸ ਫੋਨ ਦੀ ਇਕ ਹੋਰ ਖਾਸੀਅਤ ਇਹ ਹੋਵੇਗੀ ਕਿ ਇਸ ਵਿਚ ਹਰਮਨ ਕਾਰਡੋਨ ਕੰਪਨੀ ਦੁਆਰਾ ਤਿਆਰ ਕੀਤੇ ਗਏ ਸਟੀਰੀਓ ਸਪੀਕਰ ਮਿਲਣਗੇ। ਇਸ ਫੋਨ ’ਚ ਮਿਲਣ ਵਾਲੀ ਡਿਸਪਲੇਅ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ।
ਸ਼ਾਓਮੀ 11 ਟੀ ਪ੍ਰੋ ਨੂੰ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ, 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਆਪਸ਼ਨ ਨਾਲ ਲਿਆਇਆ ਜਾਵੇਗਾ। ਇਸ ਦੇ ਸਾਰੇ ਸਟੋਰੇਜ ਮਾਡਲਾਂ ਦੀ ਕੀਮਤ ਭਾਰਤ ’ਚ 40 ਹਜ਼ਾਰ ਰੁਪਏ ਤੋਂ ਲੈ ਕੇ 50 ਹਜ਼ਾਰ ਰੁਪਏ ਦੇ ਵਿਚਕਾਰ ਹੋਵੇਗੀ।